22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਗੁਜਰਾਤ ਵਲੋਂ ਹੈਦਰਾਬਾਦ 'ਤੇ ਸ਼ਾਨਦਾਰ ਜਿੱਤ ਦਰਜ

ਅਜੀਤ ਡੈਸਕ 13-05-2026

ਅਹਿਮਦਾਬਾਦ, 12 ਮਈ (ਏਜੰਸੀ)-ਆਈ.ਪੀ.ਐਲ. 2026 ਦੇ 56ਵੇਂ ਮੈਚ 'ਚ ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾਇਆ | ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 5 ਵਿਕਟਾਂ 'ਤੇ 168 ਦÏੜਾਂ ਬਣਾਈਆਂ | ਸ਼ੁਰੂਆਤ 'ਚ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ 5 ਦੌੜਾਂ ਤੇ ਜੋਸ ਬਟਲਰ 7 ਦÏੜਾਂ ਬਣਾ ਕੇ ਆਊਟ ਹੋ ਗਏ | ਨਿਸ਼ਾਂਤ ਸਿੰਧੂ ਤੇ ਸਾਈ ਸੁਦਰਸ਼ਨ ਨੇ ਫਿਰ ਤੀਜੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ | ਨਿਸ਼ਾਂਤ ਨੇ 22 ਦÏੜਾਂ ਦਾ ਯੋਗਦਾਨ ਪਾਇਆ | ਵਾਸ਼ਿੰਗਟਨ ਸੁੰਦਰ ਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ | ਸੁਦਰਸ਼ਨ ਨੇ 61 ਦÏੜਾਂ ਬਣਾਈਆਂ ਤੇ ਸੁੰਦਰ ਨੇ 50 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਵੀ ਚੰਗੀ ਨਹੀਂ ਸੀ | ਹੈਦਰਾਬਾਦ ਨੇ ਪਾਵਰਪਲੇ 'ਚ ਹੀ 4 ਵਿਕਟਾਂ ਗੁਆ ਦਿੱਤੀਆਂ | ਮੁਹੰਮਦ ਸਿਰਾਜ ਨੇ ਟ੍ਰੈਵਿਸ ਹੈੱਡ (0) ਨੂੰ ਤੇ ਕਾਗੀਸੋ ਰਬਾਡਾ ਨੇ ਅਭਿਸ਼ੇਕ ਸ਼ਰਮਾ (6), ਈਸ਼ਾਨ ਕਿਸ਼ਨ (11) ਅਤੇ ਸਮਿ੍ਤੀ ਰਵੀਚੰਦਰਨ (9) ਨੂੰ ਆਉਟ ਕੀਤਾ | ਸਮਿ੍ਤੀ ਦੇ ਆਊਟ ਹੋਣ 'ਤੇ ਹੈਦਰਾਬਾਦ 32/4 'ਤੇ ਸੀ | ਇਸ ਤੋਂ ਬਾਅਦ ਜੇਸਨ ਹੋਲਡਰ ਨੇ ਇੱਕੋ ਓਵਰ 'ਚ ਹੇਨਰਿਕ ਕਲਾਸੇਨ (14 ਦÏੜਾਂ) ਤੇ ਨਿਤੀਸ਼ ਕੁਮਾਰ ਰੈੱਡੀ (2 ਦÏੜਾਂ) ਨੂੰ ਆਊਟ ਕੀਤਾ | ਹੈਦਰਾਬਾਦ ਦੀ ਪੂਰੀ ਟੀਮ 14.5 ਓਵਰਾਂ 'ਚ ਕੁੱਲ 86 ਦੌੜਾਂ ਹੀ ਬਣਾ ਸਕੀ | ਇਸ ਤਰ੍ਹਾਂ ਗੁਜਰਾਤ ਨੇ 82 ਦੌੜਾਂ ਨਾਲ ਜਿੱਤ ਦਰਜ ਕੀਤੀ |

ਪਿਛਲੀ ਖ਼ਬਰ ਚੀਨ ਦੀ ਏਜੰਟ ਨਿਕਲੀ ਅਮਰੀਕੀ ਮੇਅਰ, ਦੋਸ਼ ਕੀਤੇ ਸਵੀਕਾਰ ਅਗਲੀ ਖ਼ਬਰ ਦਰਸ਼ਨ ਸਿੰਘ ਗਿੱਲ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਬਣੇ ਸਰਬਸੰਮਤੀ ਨਾਲ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।