22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਭਾਜਪਾ ਆਗੂ ਨਰਿੰਦਰ ਗਰਗ ਨੀਟਾ ਉਪਰ ਲੁਟੇਰਿਆਂ ਨੇ ਕੀਤਾ ਹਮਲਾ <br/>

ਅਜੀਤ ਡੈਸਕ 14-05-2026
ਬਰਨਾਲਾ, 13 ਮਈ (ਰਾਜ ਪਨੇਸਰ)-ਦੇਰ ਬੀਤੀ ਰਾਤ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਰਿੰਦਰ ਗਰਗ ਨੀਟਾ ਉਪਰ ਲੱੁਟ ਖੋਹ ਦੀ ਨੀਅਤ ਨਾਲ ਦੋ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਪਰ ਨਰਿੰਦਰ ਗਰਗ ਵਲੋਂ ਆਪਣੇ ਲਾਇਸੰਸੀ ਰਿਵਾਰਲਰ ਨਾਲ ਹਵਾਈ ਫਾਇਰ ਕਰਨ ਕਰ ਕੇ ਬਚਾਅ ਹੋ ਗਿਆ | ਜਾਣਕਾਰੀ ਦਿੰਦਿਆਂ ਭਾਜਪਾ ਆਗੂ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕਿਸੇ ਸਮਾਗਮ ਤੋਂ ਬੀਬੀ 11:30 ਵਜੇ ਕਰੀਬ ਵਾਪਸੀ 'ਤੇ ਜਦੋਂ ਆਪਣੇ ਘਰ ਵੱਲ ਦਾਣਾ ਮੰਡੀ ਰੋਡ ਵਾਲੇ ਪਾਸੇ ਤੋਂ ਸਰਵਹਿਤਕਾਰੀ ਵਾਲੀ ਗਲੀ ਵਿਚ ਦਾਖਲ ਹੋਏ ਤਾਂ ਗਲੀ ਦੇ ਮੋੜ 'ਤੇ ਦੋ ਵਿਅਕਤੀ ਜੋ ਨਿਹੰਗ ਸਿੰਘਾਂ ਦੇ ਬਾਣੇ ਵਿਚ ਸਨ, ਨੇ ਮੇਰੀ ਗੱਡੀ ਰੋਕ ਲਈ ਅਤੇ ਮੈਨੂੰ ਕਹਿਣ ਲੱਗੇ ਕਿ ਗੱਡੀ 'ਚੋਂ ਥੱਲੇ ਉਤਰ ਤੇ ਜੋ-ਜੋ ਸਮਾਨ ਤੁਸੀਂ ਪਾਇਆ ਹੈ ਉਤਾਰ ਦੇਵੋ, ਨਹੀਂ ਤਾਂ ਮਾਰੂ ਹਥਿਆਰਾਂ ਨਾਲ ਤੇਰੇ ਅਤੇ ਤੇਰੀ ਪਤਨੀ 'ਤੇ ਹਮਲਾ ਕਰਾਂਗੇ | ਆਪਣਾ ਬਚਾਅ ਕਰਦੇ ਹੋਏ ਮੈਨੇ ਪਹਿਲਾਂ ਹਵਾਈ ਫਾਇਰ ਕੀਤੇ ਤੇ ਫਿਰ ਇਕ ਫਾਇਰ ਉਨ੍ਹਾਂ ਦੇ ਪੈਰਾਂ ਵੱਲ ਕੀਤਾ | ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਏ | ਇਸ ਘਟਨਾ ਸਬੰਧੀ ਥਾਣਾ ਸਿਟੀ-1 ਨੂੰ ਸੂਚਿਤ ਕਰ ਕੇ ਲੁਟੇਰਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ ਗਈ ਹੈ | ਇਸ ਘਟਨਾ ਨੇ ਸ਼ਹਿਰ ਵਿਚ ਅਮਨ-ਕਾਨੂੰਨ ਦੀ ਵਿਗੜਦੀ ਜਾ ਰਹੀ ਸਥਿਤੀ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ | ਸ਼ਹਿਰ ਵਾਸੀਆਂ ਨੇ ਪੁਲਿਸ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਸ਼ਹਿਰ ਵਿਚ ਗਸ਼ਤ ਵਧਾਈ ਜਾਵੇ ਤਾਂ ਜੋ ਆਮ ਸ਼ਹਿਰੀ ਇਨ੍ਹਾਂ ਲੁੱਟਾਂ-ਖੋਹਾਂ ਕਰਨ ਵਾਲਿਆਂ ਤੋਂ ਵਚ ਸਕਣ | ਜਦੋਂ ਇਸ ਸਬੰਧੀ ਥਾਣਾ ਸਿਟੀ-1 ਬਰਨਾਲਾ ਦੇ ਐਸ.ਐਚ.ਓ. ਇੰਸ: ਲਖਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਮੱੁਦਈ ਨੂੰ ਫ਼ੋਨ ਕਰ ਚੱੁਕੇ ਹਾਂ ਕਿ ਆਪਣੇ ਬਿਆਨ ਲਿਖਵਾਉਣ ਲਈ ਥਾਣੇ ਆਓ, ਪਰ ਉਹ ਅਜੇ ਤੱਕ ਨਹੀਂ ਆਏ ਤਾਂ ਜੋ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕੇ |

ਪਿਛਲੀ ਖ਼ਬਰ ਚੋਣਾਂ ਮੌਕੇ ਸਫ਼ਾਈ ਸੇਵਕਾਂ ਦੀ ਹੜਤਾਲ ਸੱਤਾਧਿਰ ਲਈ ਬਣ ਸਕਦੀ ਸਿਰਦਰਦੀ <br/> ਅਗਲੀ ਖ਼ਬਰ ਗੜੇਮਾਰੀ ਕਾਰਨ ਹੋਏ ਨੁਕਸਾਨ ਲਈ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ- ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।