22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਗੁਰਪ੍ਰੀਤ ਸਿੰਘ ਦੇ ਇਲਾਜ ਲਈ ਅੱਗੇ ਆਏ ਪਿੰਡ ਚੀਮਾ ਅਤੇ ਭੋਤਨਾ ਦੇ ਸਮਾਜ ਸੇਵੀ <br/>

ਅਜੀਤ ਡੈਸਕ 14-05-2026
ਟੱਲੇਵਾਲ, 13 ਮਈ (ਸੋਨੀ ਚੀਮਾ)-ਪਿੰਡ ਚੀਮਾ ਨਾਲ ਸਬੰਧਿਤ ਜਸਵੀਰ ਕੌਰ ਜੋ ਕਿ ਪਿੰਡ ਭੋਤਨਾ ਵਿਖੇ ਵਿਆਹੀ ਹੋਈ ਹੈ ਅਤੇ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਤੋਂ ਇਲਾਵਾ ਉਸ ਦੇ ਬੱਚੇ ਵੀ ਅੱਖਾਂ ਦੀਆਂ ਬਿਮਾਰੀਆਂ ਨਾਲ ਜਮਾਂਦਰੂ ਪੀੜਤ ਹਨ ਅਤੇ ਹੁਣ ਜਸਵੀਰ ਕੌਰ 'ਤੇ ਦੋਹਰੀ ਮਾਰ ਪਈ, ਜਦ ਉਸ ਦਾ ਪਤੀ ਗੁਰਪ੍ਰੀਤ ਸਿੰਘ ਵਾਸੀ ਭੋਤਨਾ ਜੋ ਕਿ ਪਹਿਲਾਂ ਹੀ ਅੰਗਹੀਣ ਸੀ ਅਤੇ ਹੁਣ ਪੇਟ ਦੀ ਗੰਭੀਰ ਬਿਮਾਰੀ ਨਾਲ ਜੂਝ ਰਿਹਾ ਹੈ ਅਤੇ ਜੇਰੇ ਇਲਾਜ ਹੈ | ਜਿਸ ਦੇ ਇਲਾਜ ਲਈ ਪਿੰਡ ਭੋਤਨਾ ਨਾਲ ਸੰਬੰਧਿਤ ਸਾਬਕਾ ਸਰਪੰਚ ਹਰਭਜਨ ਸਿੰਘ ਭੋਤਨਾ ਵਲੋਂ ਦਸ ਹਜ਼ਾਰ ਦੀ ਰਾਸ਼ੀ ਦਿੱਤੀ ਗਈ, ਉੱਥੇ ਪਿੰਡ ਚੀਮਾ ਦੇ ਕਈ ਸਮਾਜ ਸੇਵੀ ਆਗੂ ਪਿੰਡ ਦੀ ਲੋੜਵੰਦ ਧੀ ਅਤੇ ਪਰਿਵਾਰ ਦੀ ਮਦਦ ਲਈ ਅੱਗੇ ਆਏ ਹਨ | ਜਿਨ੍ਹਾਂ ਵਿਚੋਂ ਸਮਾਜ ਸੇਵੀ ਚਰਨਜੀਤ ਸਿੰਘ ਨੰਬਰਦਾਰ ਵਲੋਂ 5100 ਰੁਪਏ, ਨਵਦੀਪ ਸਿੰਘ ਕੈਨੇਡਾ ਸਪੁੱਤਰ ਹੈੱਡਮਾਸਟਰ ਬੂਟਾ ਸਿੰਘ, ਲਖਵੀਰ ਸਿੰਘ ਲੱਖਾ ਚੀਮਾ 3100, ਈਸ਼ਰ ਸਿੰਘ ਭੰਗੂ 1100 ਰੁਪਏ ਤੋਂ ਇਲਾਵਾ ਹੋਰ ਕਈ ਵਿਅਕਤੀਆਂ ਨੇ ਸਹਾਇਤਾ ਰਾਸ਼ੀ ਭੇਟ ਕੀਤੀ ਹੈ | ਇਸ ਮੌਕੇ ਗੁਰਨਾਮ ਸਿੰਘ ਫ਼ੌਜੀ ਭੋਤਨਾ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਚੰਨਣਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਸੰਤ ਮਹਾਂਪੁਰਖਾਂ ਨੇ ਰੱਖੀ <br/> ਅਗਲੀ ਖ਼ਬਰ ਮਾਂ ਅਤੇ ਬੱਚਿਆਂ ਨਾਲ ਵਾਪਰਿਆ ਹਾਦਸਾ, 1 ਬੱਚੀ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।