22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਪਿੰਡ ਚੰਨਣਵਾਲ ਵਿਖੇ ਗੁਰਦੁਆਰਾ ਸਾਹਿਬ ਦੀ ਨੀਂਹ ਸੰਤ ਮਹਾਂਪੁਰਖਾਂ ਨੇ ਰੱਖੀ <br/>

ਅਜੀਤ ਡੈਸਕ 14-05-2026
ਮਹਿਲ ਕਲਾਂ, 13 ਮਈ (ਅਵਤਾਰ ਸਿੰਘ ਅਣਖੀ)-ਪਿੰਡ ਚੰਨਣਵਾਲ 'ਚ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਅਸਥਾਨ ਵਿਖੇ ਨਵੇਂ ਗੁਰਦੁਆਰਾ ਸਾਹਿਬ, ਸੱਚਖੰਡ ਹਾਲ ਦੀ ਨੀਂਹ ਅਰਦਾਸ ਉਪਰੰਤ ਸੰਤ ਬਾਬਾ ਗੁਰਚਰਨ ਸਿੰਘ ਗੁਲਾਬੀ ਬਾਗ਼ ਦਿੱਲੀ, ਨਾਨਕਸਰ ਕਲੇਰਾਂ ਦੇ ਸੇਵਾਦਾਰ ਬਾਬਾ ਮੇਹਰ ਸਿੰਘ, ਬਾਬਾ ਰਵਿੰਦਰ ਸਿੰਘ, ਬਾਬਾ ਰਾਮਨਦੀਪ ਸਿੰਘ ਮੰਡੀਰਾ, ਭਾਈ ਜਸਵਿੰਦਰ ਸਿੰਘ ਬਿੰਦੀ ਅਤੇ ਭਾਈ ਗੇਜਾ ਸਿੰਘ ਵਲੋਂ ਟੱਕ ਲਾ ਕੇ ਰੱਖੀ ਗਈ | ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੋਵੇਗਾ | ਇਸ ਦੇ ਮੁਕੰਮਲ ਹੋਣ ਨਾਲ ਕਥਾ-ਕੀਰਤਨ ਰਾਹੀਂ ਸਿੱਖੀ ਗਿਆਨ ਵਿਚ ਵਾਧਾ ਹੋਵੇਗਾ ਅਤੇ ਇਹ ਅਸਥਾਨ ਨਾਮ ਜਪਣ 'ਤੇ ਨਾਮ ਜਪਾਉਣ ਦਾ ਵੱਡਾ ਕੇਂਦਰ ਬਣੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੇਅੰਤ ਕੌਰ ਖਹਿਰਾ, ਸਰਪੰਚ ਕੁਲਵਿੰਦਰ ਕੌਰ ਧਾਲੀਵਾਲ, ਸੁਰਜਨ ਸਿੰਘ ਚੰਨਣਵਾਲ, ਰਾਮ ਸਿੰਘ, ਗੁਰਜੰਟ ਸਿੰਘ ਚੰਨਣਵਾਲ ਨੇ ਬਾਬਾ ਘਾਲਾ ਸਿੰਘ ਵਲੋਂ ਆਪਣੀ ਜਨਮ ਭੋਇ ਚੰਨਣਵਾਲ ਵਿਖੇ ਗੁਰਦੁਆਰਾ ਸਾਹਿਬ ਅਤੇ ਸੱਚਖੰਡ ਦਰਬਾਰ ਸਾਹਿਬ ਬਣਾਉਣ ਦੇ ਕਾਰਜਾਂ ਦੀ ਸ਼ੁਰੂਆਤ ਕੀਤੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਇਸ ਕਾਰਜ ਲਈ ਭਰਪੂਰ ਸਹਿਯੋਗ ਦੇਣ ਦਾ ਐਲਾਨ ਕੀਤਾ | ਪ੍ਰਬੰਧਕਾਂ ਵਲੋਂ ਸੰਤ ਬਾਬਾ ਘਾਲਾ ਸਿੰਘ ਸਮੇਤ ਵੱਖ-ਵੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬਾਬਾ ਹਰੀ ਸਿੰਘ ਝੋਰੜਾ, ਭਾਈ ਗੋਰਾ ਸਿੰਘ ਭਦੌੜ, ਭਾਈ ਸਤਨਾਮ ਸਿੰਘ ਜੱਸਾ, ਬਾਬਾ ਗੁਰਚਰਨ ਸਿੰਘ, ਬਾਬਾ ਮੋਹਰ ਸਿੰਘ, ਭਾਈ ਨਿਰਪਾਲ ਸਿੰਘ, ਮਾਤਾ ਮਲਕੀਤ ਕੌਰ, ਦਰਸ਼ਨ ਸਿੰਘ ਚੰਨਣਵਾਲ, ਭਾਈ ਦਰਬਾਰ ਸਿੰਘ, ਸੈਕਟਰੀ ਰਾਮ ਸਿੰਘ, ਫ਼ੌਜੀ ਬਲਵਿੰਦਰ ਸਿੰਘ ਅਤੇ ਸ਼ਰਧਾਲੂ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਫਾਰਚੂਨ ਸਕੂਲ ਵਿਖੇ ਅਥਲੈਟਿਕਸ ਈਵੈਂਟ ਦਾ ਆਯੋਜਨ ਅਗਲੀ ਖ਼ਬਰ ਗੁਰਪ੍ਰੀਤ ਸਿੰਘ ਦੇ ਇਲਾਜ ਲਈ ਅੱਗੇ ਆਏ ਪਿੰਡ ਚੀਮਾ ਅਤੇ ਭੋਤਨਾ ਦੇ ਸਮਾਜ ਸੇਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।