16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਜ਼ਾਦ ਉਮੀਦਵਾਰ ਵਜੋਂ ਮਾਤਾ ਸਰਸਵਤੀ ਦੇਵੀ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਅਜੀਤ ਡੈਸਕ 15-05-2026
ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਪੰਜਾਬ ਚੋਣ ਕਮਿਸ਼ਨ ਵਲੋਂ ਨਗਰ ਕੌਂਸਲ ਚੋਣਾਂ ਦੇ ਕੀਤੇ ਗਏ ਐਲਾਨ ਤੋਂ ਬਾਅਦ ਨਗਰ ਕੌਂਸਲ ਤਪਾ ਦੀ ਚੋਣ ਨੂੰ ਲੈ ਕੇ ਅੱਜ ਤੋਂ ਸੰਬੰਧਿਤ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦੇ ਦੂਸਰੇ ਦਿਨ ਦਸਤਾਵੇਜ਼ ਦਾਖਲ ਕਰਨ ਦੀ ਸ਼ੁਰੂਆਤ ਕੀਤੀ ਗਈ | ਜਿਸ ਤਹਿਤ ਰਿਟਰਨਿੰਗ ਅਫਸਰ-ਕਮ ਐਸ.ਡੀ.ਐਮ ਤਪਾ ਆਯੁਸ਼ ਗੋਇਲ ਅਤੇ ਏ.ਆਰ.ਓ ਮਨਮੋਹਨ ਸਿੰਘ ਅੱਗੇ ਵਾਰਡ ਨੰਬਰ 5 ਤੋਂ ਸਮਾਜ ਸੇਵੀ ਸੰਜੂ ਗੁਪਤਾ ਦੇ ਮਾਤਾ ਸਰਸਵਤੀ ਦੇਵੀ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਅਤੇ ਉਨ੍ਹਾਂ ਦੇ ਪਿੱਛੇ ਕਵਰਿੰਗ ਤੌਰ 'ਤੇ ਮਾਤਾ ਸਰਸਵਤੀ ਦੀ ਨੂੰਹ ਅੰਜੂ ਗੁਪਤਾ ਨੇ ਆਪਣੇ ਕਾਗ਼ਜ਼ ਦਾਖਲ ਕੀਤੇ | ਆਜ਼ਾਦ ਉਮੀਦਵਾਰ ਮਾਤਾ ਸਰਸਵਤੀ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ ਵਾਸੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਹ ਵਾਰਡ ਵਾਸੀਆਂ ਦੇ ਸਹਿਯੋਗ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਸੰਜੂ ਗੁਪਤਾ, ਪ੍ਰਦੀਪ ਗੁਪਤਾ, ਤਰਸੇਮ ਚੰਦ ਭੋਲਾ, ਰਾਜੂ ਮੌੜ, ਰਾਜ ਗੁਪਤਾ, ਰਕੇਸ਼ ਕੁਮਾਰ ਟੋਨਾ, ਅਸ਼ਵਨੀ ਕੁਮਾਰ ਆਸ਼ੂ ਭੂਤ, ਪਵਨ ਬਤਾਰਾ, ਸੰਜੀਵ ਕੁਮਾਰ ਟਾਂਡਾ, ਸੁਰਿੰਦਰ ਗੋਇਲ ਆਦਿ ਵੱਡੀ ਗਿਣਤੀ 'ਚ ਵਾਰਡ ਨਿਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਪਿੰਡ ਜੋਧਪੁਰ ਦੇ ਸਮਾਜ ਸੇਵੀ ਆਗੂ ਲਛਮਣ ਸਿੰਘ ਦਾ ਸਨਮਾਨ ਅਗਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ ਇਸ ਵਾਰ ਬੈਲਟ ਪੇਪਰ ਨਾਲ ਕਰਵਾਈਆਂ ਜਾਣਗੀਆਂ- ਐਸ.ਡੀ.ਐਮ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।