16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਈ.ਆਈ.ਟੀ. ਰੋਪੜ ਦੇ ਅਕਾਦਮਿਕ ਵਿਦਵਾਨਾਂ ਵਲੋਂ ਟਰਾਈਡੈਂਟ ਉਦਯੋਗ ਦਾ ਦੌਰਾ

ਅਜੀਤ ਡੈਸਕ 15-05-2026
ਰੂੜੇਕੇ ਕਲਾਂ, 14 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਟਰਾਈਡੈਂਟ ਗਰੁੱਪ ਨੇ ਆਪਣੇ ਧੌਲਾ ਸਥਿਤ ਟਾਵਲ ਤੇ ਨਿਰਮਾਣ ਯੂਨਿਟ ਵਿਖੇ ਆਈ.ਆਈ.ਟੀ ਰੋਪੜ ਦੇ ਅਕਾਦਮਿਕ ਵਿਦਵਾਨਾਂ ਲਈ ਉਦਯੋਗਿਕ ਦੌਰੇ ਦਾ ਆਯੋਜਨ ਕੀਤਾ ਗਿਆ | ਦੌਰੇ ਦਾ ਮਕਸਦ ਨਵੀਨਤਾ, ਟਿਕਾਊ ਨਿਰਮਾਣ ਅਤੇ ਆਧੁਨਿਕ ਤਕਨੀਕਾਂ ਰਾਹੀਂ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ | ਟਰਾਈਡੈਂਟ ਦੀ ਇਨੋਵੇਸ਼ਨ ਟੀਮ ਨੇ ਡਾ: ਜਯਾਰਾਮ ਵੱਲਰੂ ਅਤੇ ਡਾ: ਨਵਿਨ ਗੋਪੀਨਾਥਨ ਦਾ ਸਵਾਗਤ ਕੀਤਾ | ਐਮ.ਓ.ਯੂ ਤੋਂ ਪਹਿਲਾ ਸਾਂਝੇ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਖੰਘਾਲਨ ਲਈ ਕਰਵਾਇਆ ਗਿਆ | ਉੱਭਰਦੀਆਂ ਤਕਨੀਕਾਂ ਦੇ ਜਰੀਏ ਡਾਟਾ ਆਧਾਰਿਤ ਫ਼ੈਸਲਾ ਪ੍ਰਣਾਲੀ ਅਤੇ ਸਮਰਾਟ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵੀ ਦਰਸਾਇਆ ਗਿਆ |
ਪਿਛਲੀ ਖ਼ਬਰ ਸਮਰਵੀਰ ਨੇ ਰਾਜ ਪੱਧਰੀ ਕਰਾਟੇ ਚੈਂਪੀਅਨਸ਼ਿਪ 'ਚੋਂ ਪਹਿਲਾ ਸਥਾਨ ਲਿਆ ਅਗਲੀ ਖ਼ਬਰ ਸੀ.ਬੀ.ਐਸ.ਈ. 12ਵੀਂ ਦਾ ਪੰਜਾਬ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।