16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਬਰਨਾਲਾ ਦੇ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਸਨਮਾਨ

ਅਜੀਤ ਡੈਸਕ 15-05-2026
ਬਰਨਾਲਾ, 14 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਨ ਬਣਾਉਣ ਵਾਲੇ 9 ਵਿਦਿਆਰਥੀਆਂ ਅਤੇ ਦਸਵੀਂ ਦੇ ਮੈਰਿਟ ਵਾਲੇ 2 ਵਿਦਿਆਰਥੀਆਂ ਦਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਲੋਂ ਸਨਮਾਨ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਾਰ੍ਹਵੀਂ ਵਿਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ ਅਤੇ ਇਹ ਵਿਦਿਆਰਥੀ ਸਿਰਫ਼ ਅਕਾਦਮਿਕ ਖੇਤਰ ਵਿਚ ਹੀ ਨਹੀਂ, ਬਲਕਿ ਖੇਡ ਤੇ ਹੋਰ ਗਤੀਵਿਧੀਆਂ ਵਿਚ ਵੀ ਅੱਗੇ ਹਨ | ਬਾਰ੍ਹਵੀਂ ਵਿਚੋਂ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ਅਤੇ ਮੈਰਿਟ ਵਿਚ 5ਵਾਂ ਰੈਂਕ ਹਾਸਲ ਕਰਨ ਵਾਲੀ ਨਿਸ਼ਾ ਰਾਣੀ ਸੂਬਾ ਪੱਧਰ ਦੀ ਨੈੱਟਬਾਲ ਦੀ ਖਿਡਾਰਨ ਹੈ | ਇਸੇ ਤਰ੍ਹਾਂ ਭਦੌੜ ਸਕੂਲ ਦੀ ਰਿਪਨਪ੍ਰੀਤ ਕੌਰ ਨੇ ਕੌਮੀ ਪੱਧਰ 'ਤੇ ਪੇਂਟਿੰਗ ਵਿਚ ਨਾਮ ਚਮਕਾਇਆ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਨਿਸ਼ੂ ਗਾਇਕੀ ਵਿਚ ਅੱਗੇ ਵਧ ਰਹੀ ਹੈ | ਫਰਵਾਹੀ ਸਕੂਲ ਦੀ ਸੋਨੀਆ ਦੇ ਪਿਤਾ ਰਾਜ ਮਿਸਤਰੀ ਹਨ ਅਤੇ ਆਮ ਘਰ ਨਾਲ ਸਬੰਧਿਤ ਹੋਣ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਸਾਇੰਸ ਗਰੁੱਪ ਵਿਚ ਮੱਲ੍ਹਾਂ ਮਾਰੀਆਂ ਹਨ | ਉਨ੍ਹਾਂ ਬਾਰ੍ਹਵੀਂ ਵਿਚ ਮੈਰਿਟ ਸੂਚੀ ਸਥਾਨ ਬਣਾਉਣ ਵਾਲੇ ਬੱਚਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ ਸੂਬੇ ਵਿਚੋਂ 5ਵਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਤਨਵੀਰ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਵਿਦਿਆਰਥੀ ਦਿਵਿਆਜੋਤ ਸਿੰਘ ਕਲੇਰ ਨੇ 10ਵਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਰਾਘਵ ਕੌਸ਼ਲ ਨੇ 13ਵਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸ਼ਹਿਣਾ ਦੀ ਜਸਮੀਤ ਕੌਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੀ ਮਹਿਕਪ੍ਰੀਤ ਕੌਰ ਨੇ 15ਵਾਂ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਦੀਆਂ ਵਿਦਿਆਰਥਣਾਂ ਨਿਸ਼ੂ ਤੇ ਰਿਪਨਪ੍ਰੀਤ ਕੌਰ ਨੇ 16ਵਾਂ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਸੋਨੀਆ ਕੌਰ ਨੇ 16ਵਾਂ ਸਥਾਨ ਤੋਂ ਇਲਾਵਾ 10ਵੀਂ ਦੀ ਮੈਰਿਟ ਸੂਚੀ ਵਿਚ ਆਉਣ ਵਾਲੀ ਸਕੂਲ ਆਫ਼ ਐਮੀਨੈਂਸ ਬਰਨਾਲਾ ਦੀ ਵਿਦਿਆਰਥਣ ਅੰਜਲੀ ਅਤੇ ਸਰਵਹਿੱਤਕਾਰੀ ਬਰਨਾਲਾ ਦੀ ਨੀਤਿਕਾ ਦਾ ਵਿਸ਼ੇਸ਼ਨ ਸਨਮਾਨ ਕੀਤਾ | ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਬਰਜਿੰਦਰਪਾਲ ਸਿੰਘ ਨੇ ਸਕੂਲ ਮੁਖੀ ਸੁਖਪੁਰਾ ਰਾਕੇਸ਼ ਕੁਮਾਰ, ਸਕੂਲ ਇੰਚਾਰਜ ਮੌੜਾ ਪ੍ਰਵੀਨ ਕੁਮਾਰੀ, ਪਿ੍ੰਸੀਪਲ ਰਾਜੇਸ਼ ਕੁਮਾਰ, ਪਿ੍ੰਸੀਪਲ ਵਸੁੰਧਰਾ ਕਪਿਲਾ ਭਦੌੜ (ਲੜਕੀਆਂ), ਪਿ੍ੰਸੀਪਲ ਨਿਦਾ ਅਲਤਾਫ਼ ਪੀ ਐਮ ਸ਼੍ਰੀ ਸਕੂਲ ਫਰਵਾਹੀ, ਪਿ੍ੰ: ਵਿਨਸੀ ਜਿੰਦਲ ਬਰਨਾਲਾ (ਕੰਨਿਆ) ਸਕੂਲ, ਸਕੂਲ ਮੁਖੀ ਸ਼ਹਿਣਾ (ਕੰਨਿਆ) ਪਰਮਿੰਦਰ ਸਿੰਘ, ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ | ਇਸ ਮੌਕੇ ਡੀ.ਆਰ.ਸੀ. ਕਮਲਦੀਪ, ਡੀ.ਐਸ.ਐਮ. ਕੁਲਦੀਪ ਸਿੰਘ ਕਮਲ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਅਕਾਦਮਿਕ ਸੁਪੋਰਟ ਗਰੁੱਪ ਦੇ ਮੈਂਬਰ ਵੀ ਮੌਜੂਦ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਵਿਖੇ 12ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬਰੌਡਵੇ ਪਬਲਿਕ ਸਕੂਲ ਮਨਾਲ ਨੇ ਬਾਰ੍ਹਵੀਂ ਦੇ ਨਤੀਜਿਆਂ 'ਚ ਸਿਰਜਿਆ ਇਤਿਹਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।