05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਹੋਲੀ ਹਾਰਟ ਸਕੂਲ ਦੇ ਵਿਦਿਆਰਥੀਆਂ ਦਾ 12ਵੀਂ ਦੇ ਨਤੀਜਿਆਂ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 16-05-2026
ਮਹਿਲ ਕਲਾਂ, 15 ਮਈ (ਅਵਤਾਰ ਸਿੰਘ ਅਣਖੀ)-ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਨੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਦੀ ਦੂਰਦਰਸ਼ੀ ਰਹਿਨੁਮਾਈ ਹੇਠ ਜੀ ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਨੇ ਇਕ ਵਾਰ ਫਿਰ 12ਵੀਂ ਬੋਰਡ ਪ੍ਰੀਖਿਆਵਾਂ 2025-26 'ਚ ਸ਼ਾਨਦਾਰ ਨਤੀਜੇ ਹਾਸਲ ਕਰਦੇ ਹੋਏ ਇਤਿਹਾਸ ਰਚ ਦਿੱਤਾ | ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਨਤੀਜੇ ਦੀ ਸਭ ਤੋਂ ਵੱਡੀ ਉਪਲਬਧੀ ਆਰਟਸ ਸਟਰੀਮ ਦੀ ਵਿਦਿਆਰਥਣ ਐਸ਼ਪ੍ਰੀਤ ਕੌਰ ਰਹੀ, ਜਿਸ ਨੇ ਸ਼ਾਨਦਾਰ 98 ਫ਼ੀਸਦੀ ਅੰਕ ਹਾਸਲ ਕਰ ਕੇ ਜ਼ਿਲ੍ਹਾ ਟਾਪਰ ਬਣਨ ਦਾ ਮਾਣ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਉਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿਚ 100/100 ਅੰਕ ਪ੍ਰਾਪਤ ਕਰ ਕੇ ਆਪਣੀ ਵਿਲੱਖਣ ਪ੍ਰਤਿਭਾ ਦਾ ਪ੍ਰਮਾਣ ਦਿੱਤਾ | ਉਸ ਦੀ ਇਸ ਸ਼ਾਨਦਾਰ ਉਪਲਬਧੀ 'ਤੇ ਮੈਨੇਜਿੰਗ ਡਾਇਰੈਕਟਰ ਸ੍ਰੀ ਸੁਸ਼ੀਲ ਗੋਇਲ ਨੇ ਉਸ ਨੂੰ ਸਨਮਾਨਿਤ ਕੀਤਾ ਅਤੇ ਉਸ ਦੀ ਮਿਹਨਤ, ਸਮਰਪਣ ਅਤੇ ਉੱਤਮ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ | ਇਸ ਮਾਣਮੱਤੇ ਮੌਕੇ 'ਤੇ ਐਸ਼ਪ੍ਰੀਤ ਕੌਰ ਵਲੋਂ ਸਕੂਲ ਦੇ ਨਵੇਂ ਬਣੇ ਪੋਡਕਾਸਟ ਸਟੂਡੀਓ ਦਾ ਉਦਘਾਟਨ ਵੀ ਕਰਵਾਇਆ ਗਿਆ, ਜੋ ਸਕੂਲ ਲਈ ਇਕ ਯਾਦਗਾਰ ਪਲ ਬਣਿਆ | ਸਕੂਲ ਨੇ ਕਾਮਰਸ ਸਟਰੀਮ ਦੇ ਵਿਦਿਆਰਥੀਆਂ ਮਨਵੀਰ ਸਿੰਘ ਅਤੇ ਸੁਖਮਨਦੀਪ ਕੌਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਨੇ ਬੋਰਡ ਪ੍ਰੀਖਿਆਵਾਂ ਵਿਚ 92 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਹ ਉਪਲਬਧੀਆਂ ਸਕੂਲ ਦੇ ਮਜ਼ਬੂਤ ਸਿੱਖਿਅਕ ਮਾਹੌਲ ਅਤੇ ਗੁਣਵੱਤਾ ਵਾਲੀ ਸਿੱਖਿਆ ਨੂੰ ਦਰਸਾਉਂਦੀਆਂ ਹਨ | ਸਕੂਲ ਦਾ ਸਮੁੱਚਾ 12ਵੀਂ ਕਲਾਸ ਦਾ ਨਤੀਜਾ ਬੇਹੱਦ ਸ਼ਾਨਦਾਰ ਰਿਹਾ, ਜੋ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਦਾ ਪ੍ਰਤੱਖ ਸਬੂਤ ਹੈ | ਚੇਅਰਮੈਨ ਅਜੈ ਜਿੰਦਲ, ਡਾਇਰੈਕਟਰ ਸ੍ਰੀ ਰਾਕੇਸ਼ ਬਾਂਸਲ, ਡਾਇਰੈਕਟਰ ਨਿਤਿਨ ਜਿੰਦਲ ਅਤੇ ਵਾਈਸ ਪਿ੍ੰਸੀਪਲ ਸ਼੍ਰੀਮਤੀ ਪਰਦੀਪ ਕੌਰ ਗਰੇਵਾਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਸ਼ਹਿਰ 'ਚ ਲੱਗੇ ਵੱਡੇ-ਵੱਡੇ ਕੂੜੇ ਦੇ ਢੇਰ ਵਿਗਾੜਨਗੇ ਨਗਰ ਨਿਗਮ ਚੋਣਾਂ 'ਚ ਉਮੀਦਵਾਰਾਂ ਦੇ ਪ੍ਰਚਾਰ ਦੀ ਹਾਲਤ ਅਗਲੀ ਖ਼ਬਰ ਜੇਲ੍ਹ 'ਚੋਂ ਤਿੰਨ ਮੋਬਾਈਲ ਫ਼ੋਨ ਬਰਾਮਦ, ਦੋ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।