27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਨਿਗਮ/ਨਗਰ ਕੌਂਸਲ ਚੋਣਾਂ ਲਈ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ <br/>

ਅਜੀਤ ਡੈਸਕ 18-05-2026
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਨਗਰ ਨਿਗਮ ਬਰਨਾਲਾ ਅਤੇ ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ, ਨਗਰ ਕੌਂਸਲ ਧਨੌਲਾ ਲਈ ਚੋਣਾਂ ਦਾ ਅਮਲ ਨੇਪਰੇ ਚੜ੍ਹਾਉਣ ਲਈ ਤਾਇਨਾਤ ਚੋਣ ਅਮਲੇ ਦੀ ਅੱਜ ਪਹਿਲੀ ਰਿਹਰਸਲ ਹੋਈ | ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਿਗਮ ਅਤੇ ਕੌਂਸਲਾਂ ਦੇ 91 ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਟਰੇਨਿੰਗ ਟੀਮਾਂ ਵਲੋਂ ਪੋਲਿੰਗ ਸਟਾਫ਼ ਦੀਆਂ ਜ਼ਿੰਮੇਵਾਰੀਆਂ, ਲੋੜੀਂਦੇ ਦਸਤਾਵੇਜ਼, ਪੋਲਿੰਗ ਪ੍ਰਬੰਧਾਂ ਸਬੰਧੀ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਬਰਨਾਲਾ ਦੇ 50 ਵਾਰਡਾਂ ਲਈ 98 ਪੋਲਿੰਗ ਬੂਥਾਂ, ਨਗਰ ਕੌਂਸਲ ਧਨੌਲਾ, ਤਪਾ ਅਤੇ ਭਦੌੜ ਲਈ ਕ੍ਰਮਵਾਰ 13, 15 ਅਤੇ 13 ਵਾਰਡ ਹਨ ਤੇ ਕ੍ਰਮਵਾਰ 21 ਬੂਥਾਂ, 18 ਬੂਥਾਂ ਅਤੇ 16 ਪੋਲਿੰਗ ਬੂਥਾਂ 'ਤੇ ਵੋਟਾਂ ਪੈਣੀਆਂ ਹਨ | ਨਗਰ ਨਿਗਮ ਬਰਨਾਲਾ ਲਈ ਅੱਜ ਰਿਟਰਨਿੰਗ ਅਫ਼ਸਰ ਸਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਵਿਵੇਕ ਕੁਮਾਰ ਮੋਦੀ ਦੀ ਅਗਵਾਈ ਹੇਠ ਸੈਕਰਡ ਹਾਰਟ ਕਾਨਵੈਂਟ ਸਕੂਲ ਰਾਏਕੋਟ ਰੋਡ ਬਰਨਾਲਾ ਵਿਖੇ ਰਿਹਰਸਲ ਕਰਵਾਈ ਗਈ | ਨਗਰ ਕੌਂਸਲ ਧਨੌਲਾ ਲਈ ਰਿਟਰਨਿੰਗ ਅਫ਼ਸਰ ਸਹਿਤ ਐਸ.ਡੀ.ਐਮ. ਬਰਨਾਲਾ ਡਾ. ਅਜੀਤਪਾਲ ਸਿੰਘ ਚਹਿਲ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਧਨੌਲਾ, ਨਗਰ ਕੌਂਸਲ ਭਦੌੜ ਲਈ ਰਿਟਰਨਿੰਗ ਅਫ਼ਸਰ -ਕਮ- ਐਸ.ਡੀ.ਐਮ. ਮਹਿਲ ਕਲਾਂ ਕਿ੍ਤਿਕਾ ਗੋਇਲ ਦੀ ਅਗਵਾਈ ਹੇਠ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭਦੌੜ ਅਤੇ ਨਗਰ ਕੌਂਸਲ ਤਪਾ ਲਈ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਤਪਾ ਆਯੂਸ਼ ਗੋਇਲ ਦੀ ਅਗਵਾਈ ਹੇਠ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਹੋਈ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨੂੰ ਮੱਲ੍ਹੀ ਨੂੰ ਮਿਲ ਰਿਹਾ ਵੋਟਰਾਂ ਦਾ ਹੁੰਗਾਰਾ <br/> ਅਗਲੀ ਖ਼ਬਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ- ਐਸ.ਐਸ. ਚੱਠਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।