ਤਪਾ ਮੰਡੀ, 17 ਮਈ (ਵਿਜੇ ਸ਼ਰਮਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਜਮਾਤ ਬਾਰ੍ਹਵੀਂ ਦੇ ਨਤੀਜਿਆਂ ਵਿਚ ਫ਼ਤਿਹ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਆਰਟਸ, ਕਾਮਰਸ, ਸਾਇੰਸ ਅਤੇ ਨਾਨ-ਮੈਡੀਕਲ ਸਮੇਤ ਸਾਰੀਆਂ ਧਾਰਾਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਸਥਾ, ਮਾਪਿਆਂ ਅਤੇ ਸਮੂਹ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਆਰਟਸ ਸਟਰੀਮ ਵਿਚ ਜਸਪ੍ਰੀਤ ਕੌਰ ਪੁੱਤਰੀ ਬੂਟਾ ਸਿੰਘ ਨੇ 91 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ | ਅਰਸ਼ਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ ਨੇ 86 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਅਤੇ ਜਸਪ੍ਰੀਤ ਕੌਰ ਪੁੱਤਰੀ ਗੁਰਨੈਬ ਸਿੰਘ ਨੇ 84 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕਾਮਰਸ ਸਟਰੀਮ ਵਿਚ ਪਰਵੀਰ ਕੌਰ ਪੁੱਤਰੀ ਚਮਕੌਰ ਸਿੰਘ ਨੇ 86 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਕੁਸ਼ਲ ਪੁੱਤਰੀ ਲਵਲੀ ਕੁਮਾਰ ਨੇ 85.20 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਨਛੱਤਰ ਸਿੰਘ ਨੇ 82.40 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਸਾਇੰਸ ਸਟਰੀਮ ਵਿਚ ਜੈਸਮੀਨ ਕੌਰ ਪੁੱਤਰੀ ਜਗਸੀਰ ਸਿੰਘ ਨੇ 81.4 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ, ਨੋਬਲਜੋਤ ਕੌਰ ਪੁੱਤਰੀ ਜਗਵਿੰਦਰ ਸਿੰਘ ਨੇ 79.6 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਅਤੇ ਅਨਮੋਲਪ੍ਰੀਤ ਕੌਰ ਪੁੱਤਰੀ ਸਰਦਾਰ ਹਰਵਿੰਦਰ ਸਿੰਘ ਨੇ 78.4 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਨਾਨ-ਮੈਡੀਕਲ ਸਟਰੀਮ ਵਿਚ ਲੱਖਦੀਪ ਸਿੰਘ ਨੇ ਪਹਿਲਾ ਸਥਾਨ, ਸੌਰਵਜੀਤ ਸਿੰਘ ਨੇ ਦੂਜਾ ਸਥਾਨ ਅਤੇ ਸਾਹਿਲਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ | ਸਕੂਲ ਦੇ ਚੇਅਰਮੈਨ ਐਸ.ਐਸ. ਚੱਠਾ ਅਤੇ ਪ੍ਰਬੰਧ ਨਿਰਦੇਸ਼ਕ ਮਨਜੀਤ ਕੌਰ ਚੱਠਾ ਨੇ ਆਪਣੇ ਸਾਂਝੇ ਬਿਆਨ ਵਿਚ ਕਿਹਾ ਕਿ ਫ਼ਤਿਹ ਗਰੁੱਪ ਦਾ ਉਦੇਸ਼ ਵਿਦਿਆਰਥੀਆਂ ਨੂੰ ਕੇਵਲ ਉਚ ਅੰਕ ਦਿਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਵਿਚ ਆਤਮ ਵਿਸ਼ਵਾਸ, ਅਨੁਸ਼ਾਸਨ, ਉੱਚ ਜੀਵਨ ਮੁੱਲ ਅਤੇ ਵੱਡੇ ਸੁਪਨੇ ਸਾਕਾਰ ਕਰਨ ਦੀ ਸੋਚ ਪੈਦਾ ਕਰਨੀ ਹੈ | ਅਕਾਦਮਿਕ ਡੀਨ ਡਾ: ਜਗਵਿੰਦਰ ਸਿੰਘ, ਪਿ੍ੰਸੀਪਲ ਬਘੇਲ ਸਿੰਘ, ਸਹਾਇਕ ਨਿਰਦੇਸ਼ਕ ਹਰਪ੍ਰੀਤ ਸ਼ਰਮਾ, ਪ੍ਰੋ: ਕੁਮਾਰੀ ਸ਼ੈਲਜਾ, ਪ੍ਰੋ: ਸੰਦੀਪ ਕੌਰ, ਪ੍ਰੋ: ਸੋਨਵਿੰਦਰ ਸਿੰਘ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਵਰਿੰਦਰ ਕੌਰ, ਪ੍ਰੋ: ਲਵਪ੍ਰੀਤ ਸਿੰਘ, ਡਾ: ਗੁਰਵਿੰਦਰ ਸਿੰਘ, ਪ੍ਰੋ: ਮਨਦੀਪ ਕੌਰ, ਪ੍ਰੋ: ਦੀਪਤੀ, ਪ੍ਰੋ: ਅਨੀਤਾ ਗਰਗ, ਪ੍ਰੋ: ਮੁਕੇਸ਼ ਰਾਣੀ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਪ੍ਰੀਤ ਕੌਰ ਅਤੇ ਪ੍ਰੋ: ਪੂਜਾ ਸ਼ਰਮਾ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ |