28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਵਿਖੇ ਸ਼ਨੀ ਜੈਅੰਤੀ ਮਨਾਈ <br/>

ਅਜੀਤ ਡੈਸਕ 18-05-2026
ਤਪਾ ਮੰਡੀ, 17 ਮਈ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਵਿਖੇ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਸ਼ਨੀ ਜੈਅੰਤੀ ਧੂਮਧਾਮ ਨਾਲ ਮਨਾਈ ਗਈ | ਇਸ ਧਾਰਮਿਕ ਸਮਾਗਮ ਮੌਕੇ ਰੇਸ਼ਮ ਖ਼ਾਨ ਐਂਡ ਪਾਰਟੀ ਵਲੋਂ ਸ਼ਨੀ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ, ਜਿਨ੍ਹਾਂ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ | ਸਮਾਗਮ ਮੌਕੇ ਸਨ ਪਾਵਰ ਸੋਲਰ ਸਿਸਟਮ ਵਾਲਿਆਂ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਸੰਗਤ ਨੂੰ ਸ਼ਨੀ ਜੈਅੰਤੀ ਦਾ ਮਹੱਤਵ ਦੱਸਦਿਆਂ ਪੰਡਤ ਜੀ ਨੇ ਕਿਹਾ ਕਿ ਜੋਤਿਸ਼ 'ਚ ਭਗਵਾਨ ਸ਼ਨੀ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ | ਕਿਹਾ ਜਾਂਦਾ ਹੈ ਕਿ ਉਹ ਕਰਮਾਂ ਦੇ ਆਧਾਰ 'ਤੇ ਫਲ ਦਿੰਦੇ ਹਨ | ਸਨਿੱਚਰਵਾਰ ਤੇ ਸ਼ਨੀ ਜੈਅੰਤੀ ਦਾ ਦਿਨ ਭਗਵਾਨ ਸ਼ਨੀ ਦੀ ਪੂਜਾ ਨੂੰ ਸਮਰਪਿਤ ਹੈ | ਇਸ ਮੌਕੇ ਹਾਜ਼ਰ ਹਰੀਸ਼ ਮਿੱਤਲ ਗੋਸ਼ਾ, ਡਾਕਟਰ ਨਰੇਸ਼ ਬਾਂਸਲ, ਸਰੇਸ਼ ਮਿੱਤਲ, ਕਰਨ ਮਿੱਤਲ, ਸ਼ਿਵਮ ਬਾਂਸਲ, ਸ਼ਿਵਮ ਰਾਜੂ ਸੈਨੇਟਰੀ, ਮੰਗੂ ਮੌੜ, ਮੋਹਿਤ ਸਿੰਗਲਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ- ਐਸ.ਐਸ. ਚੱਠਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਜੱਸੀ ਮੰਨਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।