27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਨਗਰ ਨਿਗਮ ਬਰਨਾਲਾ ਦੇ ਸਾਰੇ ਵਾਰਡਾਂ 'ਚ 'ਆਪ' ਨੇ ਪੇਸ਼ ਕੀਤੀ ਮਜ਼ਬੂਤ ਦਾਅਵੇਦਾਰੀ <br/>

ਅਜੀਤ ਡੈਸਕ 18-05-2026
ਬਰਨਾਲਾ, 17 ਮਈ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਸੰਬੰਧੀ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਤੋਂ ਬਾਅਦ ਸ਼ਹਿਰ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ | ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਤੋਂ ਬਾਅਦ ਸ਼ਹਿਰ ਦੇ ਕੁੱਲ 50 ਵਾਰਡਾਂ ਲਈ 196 ਉਮੀਦਵਾਰ ਚੋਣ ਅਖਾੜੇ ਵਿਚ ਨਿੱਤਰੇ ਹਨ ਅਤੇ ਕਈ ਵਾਰਡਾਂ ਵਿਚ ਮੁਕਾਬਲਾ ਬੇਹੱਦ ਦਿਲਚਸਪ ਤੇ ਸਿੱਧੀ ਟੱਕਰ ਵਾਲਾ ਬਣ ਗਿਆ ਹੈ | ਇਨ੍ਹਾਂ ਚੋਣਾਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸ਼ਹਿਰ ਦੇ ਸਾਰੇ 50 ਵਾਰਡਾਂ ਵਿਚ ਉਮੀਦਵਾਰ ਉਤਾਰ ਕੇ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਹੈ | ਉੱਥੇ ਹੀ ਮੁੱਖ ਵਿਰੋਧੀ ਧਿਰ ਕਾਂਗਰਸ ਵਲੋਂ 39 ਵਾਰਡਾਂ 'ਚ ਹੀ ਉਮੀਦਵਾਰ ਮੈਦਾਨ 'ਚ ਉਤਾਰੇ ਜਾ ਸਕੇ ਹਨ | ਦੂਜੇ ਪਾਸੇ ਪੰਜਾਬ ਦੀ ਸਿਆਸਤ ਦੇ ਪੁਰਾਣੇ ਭਾਈਵਾਲ ਰਹੇ ਸ਼ੋ੍ਰਮਣੀ ਅਕਾਲੀ ਦਲ ਅਤੇ ਭਾਜਪਾ ਸਿਰਫ਼ 28-28 ਵਾਰਡਾਂ 'ਚ ਹੀ ਚੋਣ ਲੜੀ ਜਾ ਰਹੀ ਹੈ | ਜਿਸ ਨਾਲ ਇਹ ਦੋਵੇਂ ਪਾਰਟੀਆਂ ਸ਼ਹਿਰ ਦੇ ਅੱਧੇ ਤੋਂ ਵੱਧ ਹਿੱਸੇ 'ਚ ਆਪਣੀ ਹੋਂਦ ਬਚਾਉਣ ਅਤੇ ਵੋਟ ਬੈਂਕ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵਿਚ ਹਨ | ਬਸਪਾ ਵਲੋਂ ਵੀ 2 ਵਾਰਡਾਂ ਵਿਚ ਹੀ ਉਮੀਦਵਾਰ ਉਤਾਰੇ ਜਾ ਸਕੇ ਹਨ | ਇਸ ਚੋਣ ਦੀ ਸਭ ਤੋਂ ਰੌਚਕ ਗੱਲ ਵੱਖ-ਵੱਖ ਵਾਰਡਾਂ 'ਚ 49 ਆਜ਼ਾਦ ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੇ ਵਾਰਡਾਂ ਵਿਚ ਆਜ਼ਾਦ ਉਮੀਦਵਾਰ ਸਿਆਸੀ ਪਾਰਟੀਆਂ ਦੇ ਵੋਟ ਬੈਂਕ ਨੂੰ ਵੱਡੀ ਸੰਨ੍ਹ ਲਾ ਸਕਦੇ ਹਨ ਤੇ ਕਈ ਵਾਰਡਾਂ 'ਚ ਜਿੱਤ-ਹਾਰ ਦਾ ਅੰਤਰ ਤੈਅ ਕਰਨ ਵਿਚ 'ਕਿੰਗਮੇਕਰ' ਦੀ ਭੂਮਿਕਾ ਨਿਭਾ ਸਕਦੇ ਹਨ | ਭਾਵੇਂਕਿ ਸ਼ਹਿਰ ਦੇ ਬਹੁਤੇ ਵਾਰਡਾਂ ਵਿਚ ਤਿਕੋਣਾ ਜਾਂ ਬਹੁ-ਕੋਣੀ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਪਰ ਸ਼ਹਿਰ ਦੇ 6 ਵਾਰਡ ਜਿਨ੍ਹਾਂ ਵਿਚ ਵਾਰਡ ਨੰਬਰ 1, ਵਾਰਡ ਨੰਬਰ 4, ਵਾਰਡ ਨੰਬਰ 5, ਵਾਰਡ ਨੰਬਰ 11, ਵਾਰਡ ਨੰਬਰ 13 ਅਤੇ ਵਾਰਡ ਨੰਬਰ 41 ਅਜਿਹੇ ਵਾਰਡ ਹਨ ਜਿੱਥੇ ਸਿਰਫ਼ ਦੋ-ਦੋ ਉਮੀਦਵਾਰਾਂ ਵਲੋਂ ਹੀ ਨਾਮਜ਼ਦਗੀ ਪੱਤਰ ਭਰੇ ਗਏ ਹਨ | ਜਿਸ ਕਾਰਨ ਇਨ੍ਹਾਂ ਵਾਰਡਾਂ ਵਿਚ ਆਹਮੋ-ਸਾਹਮਣੇ ਦੀ ਸਿੱਧੀ ਟੱਕਰ ਹੋਵੇਗੀ |

ਪਿਛਲੀ ਖ਼ਬਰ ਪਿੰਡ ਹਿੰਮਤਪੁਰਾ ਤੋਂ ਖੋਟੇ ਤੱਕ ਟੁੱਟੀ ਸੜਕ ਖ਼ਿਲਾਫ਼ ਲੋਕਾਂ ਨੇ ਸੜਕ ਕੀਤੀ ਜਾਮ <br/> ਅਗਲੀ ਖ਼ਬਰ 'ਆਪ' ਉਮੀਦਵਾਰ ਰਾਜੀਵ ਲੂਬੀ ਦੇ ਚੋਣ ਦਫ਼ਤਰ ਦਾ ਸੰਸਦ ਮੈਂਬਰ ਮੀਤ ਹੇਅਰ ਨੇ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।