ਤਪਾ ਮੰਡੀ, 19 ਮਈ (ਵਿਜੇ ਸ਼ਰਮਾ)-ਸਥਾਨਕ ਨਗਰ ਕੌਂਸਲ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਾਰਡ ਨੰਬਰ ਚਾਰ ਤੋਂ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਦੀ ਚੋਣ ਮੁਹਿੰਮ ਵਾਰਡ ਦੇ ਵੋਟਰਾਂ ਨੇ ਆਪਣੇ ਹੱਥ ਵਿਚ ਲੈਂਦਿਆਂ ਭਾਰੀ ਬਹੁਮਤ ਨਾਲ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ ਕਿਉਂਕਿ ਵੋਟਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਧਰਮਪਾਲ ਸ਼ਰਮਾ ਨੇ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਵਾਰਡ ਨੰਬਰ ਚਾਰ ਦੇ ਸੂਝਵਾਨ ਅਤੇ ਪੜੇ ਲਿਖੇ ਵੋਟਰਾਂ ਦਾ ਹਮੇਸ਼ਾ ਹੀ ਮੇਰੇ ਸਿਰ 'ਤੇ ਹੱਥ ਰਿਹਾ ਹੈ ਕਿਉਂਕਿ ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾਂ ਵਿਚ ਵੀ ਵਾਰਡ ਵਾਸੀਆਂ ਨੇ ਮੈਨੂੰ ਕੌਂਸਲਰ ਬਣਾ ਕੇ ਵਾਰਡ ਦਾ ਸੇਵਾ ਕਰਨ ਦਾ ਮੌਕਾ ਦਿੱਤਾ ਸੀ | ਉਨ੍ਹਾਂ ਕਿਹਾ ਕਿ ਹੁਣ ਵੀ ਮੇਰੀ ਚੋਣ ਮੁਹਿੰਮ ਆਪਣੇ ਹੱਥ ਵਿਚ ਲੈ ਕੇ ਯਕੀਨੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿਉਂਕਿ ਕਿ ਮੈਨੂੰ ਵਾਰਡ ਦਾ ਵੱਡਾ ਸਹਿਯੋਗ ਮਿਲੇਗਾ ਤਾਂ ਜੋ ਸ਼ਹਿਰ ਨਿਵਾਸੀਆਂ ਅਤੇ ਵਾਰਡ ਦੀ ਸੇਵਾ ਕਰ ਸਕਾਂ | ਇਸ ਮੌਕੇ ਸੁਰੇਸ਼ ਚੰਦੇਲ, ਰਾਹੁਲ ਭਾਗਾਂ ਵਾਲਾ, ਨਰਿੰਦਰ ਨਿੰਦੀ, ਰਮੇਸ਼ ਮੇਸੀ, ਸ਼ਰਮਾ ਸਕੂਟਰਾਂ ਵਾਲਾ, ਤਰਲੋਕ ਚੰਦ ਤੋਤੀ ਆਦਿ ਹਾਜ਼ਰ ਸਨ |