03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਗੌਰਵ ਬਾਂਸਲ ਨੇ ਵਾਰਡ ਨੰ: 5 ਅਤੇ ਮਨੀਸ਼ ਬਾਂਸਲ ਨੇ ਵਾਰਡ ਨੰ: 6 'ਚ ਘਰ-ਘਰ ਵੋਟਾਂ ਮੰਗੀਆਂ <br/>

ਅਜੀਤ ਡੈਸਕ 20-05-2026
ਧਨੌਲਾ, 19 ਮਈ (ਜਤਿੰਦਰ ਸਿੰਘ ਧਨੌਲਾ)-ਅੱਜ ਵਾਰਡ ਨੰ:5 ਅਤੇ ਵਾਰਡ ਨੰ: 6 ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਾਬਕਾ ਐਮ.ਸੀ. ਗੌਰਵ ਬਾਂਸਲ ਅਤੇ ਸਾਬਕਾ ਐਮ.ਸੀ. ਮਨੀਸ਼ ਕੁਮਾਰ ਨੇ ਵਾਰਡ ਨੰ: 5 ਅਤੇ ਵਾਰਡ ਨੰ: 6 ਦੇ ਘਰ-ਘਰ ਜਾ ਕੇ ਲੋਕਾਂ ਨਾਲ ਨੇੜ ਰਾਬਤਾ ਕਾਇਮ ਕੀਤਾ | ਮਨੀਸ਼ ਕੁਮਾਰ ਤੇ ਗੌਰਵ ਬਾਂਸਲ ਨੇ ਆਖਿਆ ਕਿ ਉਨ੍ਹਾਂ ਨੇ ਐਮ.ਸੀ. ਹੁੰਦਿਆਂ, ਜਿਨ੍ਹਾਂ-ਜਿਨ੍ਹਾਂ ਸਾਥੀਆਂ ਨੇ ਵੋਟਾਂ ਪਾਈਆਂ ਜਾਂ ਸਮਰਥਨ ਦਿੱਤਾ, ਅੱਧ ਬੋਲ ਉਨ੍ਹਾਂ ਦੇ ਨਾਲ ਜਾ ਕੇ ਉਨ੍ਹਾਂ ਦੇ ਮਸਲੇ ਸੁਲਝਾਉਂਦੇ ਰਹੇ | ਆਪਣੇ ਵਾਰਡ ਦੀਆਂ ਸਮੱਸਿਆ ਨੂੰ ਲੈ ਕੇ ਉਹ ਡਟ ਕੇ ਪਹਿਰਾ ਦਿੰਦੇ ਰਹੇ ਤੇ ਅੱਗੇ ਤੋਂ ਵੀ ਦਿੰਦੇ ਰਹਿਣਗੇ | ਉਨ੍ਹਾਂ ਵਾਰਡ ਨੰ:5 ਤੋਂ ਉਮੀਦਵਾਰ ਸਵੀਤਾ ਰਾਣੀ ਪਤਨੀ ਗੌਰਵ ਬਾਂਸਲ ਸਾਬਕਾ ਐਮ.ਸੀ ਅਤੇ ਵਾਰਡ ਨੰ: 6 ਤੋਂ ਉਮੀਦਵਾਰ ਮਨੀਸ਼ ਕੁਮਾਰ ਦੇ ਹੱਕ ਵਿਚ ਡਟ ਕੇ ਸਾਥ ਦੇਣ ਦੀ ਗੁਹਾਰ ਲਗਾਈ | ਦੋਵਾਂ ਉਮੀਦਵਾਰਾਂ ਨੇ ਹਿੱਕ ਥਾਪੜ ਕੇ ਆਖਿਆ ਕਿ ਉਨ੍ਹਾਂ ਨੇ ਲੋਭ ਲਾਲਚਾਂ ਦੇ ਚੁੰਗਲ ਤੋਂ ਪਾਸੇ ਰਹਿ ਕੇ ਦਿਆਨਤਦਾਰੀ ਨਾਲ ਪਹਿਰਾ ਦਿੱਤਾ ਹੈ ਤੇ ਜੇ ਸੰਗਤ ਨੇ ਉਨ੍ਹਾਂ ਨੂੰ ਫਿਰ ਮੌਕਾ ਦਿੱਤਾ ਤਾਂ ਉਹ ਇਸ ਜ਼ਰਖੇਜ਼ ਮਿੱਟੀ ਦੇ ਕਰਜ਼ਦਾਰ ਰਹਿਣਗੇ ਅਤੇ ਇਸ ਮਿੱਟੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਸਖ਼ਤੀ ਨਾਲ ਨਜਿੱਠਣ ਲਈ ਅੱਗੇ ਵਧ ਕੇ ਪਹਿਰਾ ਦਿੰਦੇ ਰਹਿਣਗੇ | ਉਨ੍ਹਾਂ ਇਕ ਗੱਲ ਜ਼ੋਰ ਦੇ ਕੇ ਆਖੀ ਕਿ ਕੁੱਝ ਲੋਕ ਧਨੌਲੇ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਤਾਕਤ ਹਾਸਲ ਕਰਨ ਲਈ ਜੋਰਜਮਾਈ ਕਰ ਰਹੇ ਹਨ | ਪ੍ਰੰਤੂ ਧਨੌਲੇ ਦੇ ਸੂਝਵਾਨ ਵੋਟਰ ਇਹ ਸਭ ਜਾਣਦੇ ਹਨ ਤੇ ਭੁੱਲ ਕੇ ਵੀ ਗ਼ਲਤ ਫ਼ੈਸਲਾ ਲੈਣ ਦਾ ਸਾਹਸ ਨਹੀਂ ਕਰਨਗੇ | ਉਨ੍ਹਾਂ ਲੋਕਾਂ ਨੂੰ ਫਿਰ ਅਪੀਲ ਕਰਦੇ ਆਖਿਆ ਕਿ ਉਹ ਡਟ ਕੇ ਉਨ੍ਹਾਂ ਦਾ ਸਾਥ ਦੇਣ ਤਾਂ ਕਿ ਇੱਥੋਂ ਦੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕੀਤੀ ਜਾ ਸਕੇ |

ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ 75 ਉਮੀਦਵਾਰਾਂ 'ਚੋਂ 15 ਉਮੀਦਵਾਰਾਂ ਨੇ ਕਾਗ਼ਜ਼ ਲਏ ਵਾਪਸ, 1 ਅਸਵੀਕਾਰ-ਐਸ.ਡੀ.ਐਮ. <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਦੀ ਚੋਣ ਮੁਹਿੰਮ ਵਾਰਡ ਦੇ ਵੋਟਰਾਂ ਨੇ ਸੰਭਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।