04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਵਾਈ.ਐਸ. ਪਬਲਿਕ ਸਕੂਲ ਵਿਖੇ ਵਰਕਸ਼ਾਪ ਕਰਵਾਈ <br/>

ਅਜੀਤ ਡੈਸਕ 20-05-2026
ਬਰਨਾਲਾ, 19 ਮਈ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ 'ਬੈਟਲ ਆਫ਼ ਬ੍ਰੇਨਜ਼ -ਏਟੀਐਲ ਐਡੀਸ਼ਨ 1.0' ਵਰਕਸ਼ਾਪ ਕਰਵਾਈ ਗਈ | ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਨਵੀਂ ਸੋਚ, ਰਚਨਾਤਮਿਕਤਾ, ਟੀਮ ਵਰਕ ਅਤੇ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨਾ ਸੀ | ਜਿਸ ਵਿਚ ਤੀਜੀ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਅਤੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ | ਵਿਦਿਆਰਥੀਆਂ ਨੇ ਟੀਮਾਂ ਵਿਚ ਭਾਗ ਲੈਂਦੇ ਹੋਏ ਆਪਣੀ ਪ੍ਰਤਿਭਾ, ਸਮੱਸਿਆ ਹੱਲ ਕਰਨ ਦੀ ਯੋਗਤਾ ਅਤੇ ਨਵੀਂ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿਚ ਪੇਪਰ ਪਲੇਨ ਚੈਲੇਂਜ, ਵਾਟਰ ਰਾਕੇਟ ਐਕਟੀਵਿਟੀ ਅਤੇ ਰੋਬੋ ਰੇਸ ਸ਼ਾਮਿਲ ਸਨ | ਜੇਤੂ ਟੀਮਾਂ ਨੂੰ ਟਰਾਫ਼ੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਮੋਹਿਤ ਜਿੰਦਲ ਨੇ ਕਿਹਾ, 'ਬੈਟਲ ਆਫ਼ ਬ੍ਰੇਨਜ਼ ਵਿਦਿਆਰਥੀਆਂ ਵਿਚ ਰਚਨਾਤਮਿਕਤਾ, ਨਵੀਨਤਾ, ਟੀਮ ਵਰਕ ਅਤੇ ਪ੍ਰਯੋਗਾਤਮਿਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਾਨਦਾਰ ਮੰਚ ਹੈ | ਅਜਿਹੀਆਂ ਵਰਕਸ਼ਾਪਾਂ ਬੱਚਿਆਂ ਨੂੰ ਨਵੀਂ ਸੋਚ ਵਿਕਸਿਤ ਕਰਨ, ਆਤਮਵਿਸ਼ਵਾਸ ਵਧਾਉਣ ਅਤੇ ਭਵਿੱਖ ਲਈ ਤਿਆਰ ਕਰਨ ਵਿਚ ਮਦਦ ਕਰਦੀਆਂ ਹਨ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਟਰਾਈਡੈਂਟ ਗਰੁੱਪ ਵਲੋਂ ਐਸ.ਐਲ.ਆਈ.ਈ.ਟੀ. ਸੰਗਰੂਰ ਨਾਲ ਸਾਂਝੀਦਾਰੀ <br/> ਅਗਲੀ ਖ਼ਬਰ ਸਕਾਰਪੀਓ ਗੱਡੀ ਨੇ ਸਕੂਟਰੀ ਨੂੰ ਮਾਰੀ ਟੱਕਰ, ਮਹਿਲਾ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।