ਬਰਨਾਲਾ, 19 ਮਈ (ਗੁਰਪ੍ਰੀਤ ਸਿੰਘ ਲਾਡੀ)-ਟਰਾਈਡੈਂਟ ਗਰੁੱਪ ਵਲੋਂ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐਸ.ਐਲ.ਆਈ.ਈ.ਟੀ.) ਸੰਗਰੂਰ ਨਾਲ ਰਣਨੀਤਿਕ ਸਾਂਝੇਦਾਰੀ ਕਰਦਿਆਂ ਆਪਣੇ ਕਰਮਚਾਰੀਆਂ ਲਈ ਖ਼ਾਸ ਪੀ.ਐਚ.ਡੀ. ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਈਡੈਂਟ ਅਧਿਕਾਰੀ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਦੀ 'ਕਮਾਓ, ਸਿੱਖੋ ਅਤੇ ਵਧੋ' ਸੋਚ ਅਧੀਨ ਸ਼ੁਰੂ ਕੀਤੇ ਗਏ ਇਸ ਪ੍ਰੋਗਰਾਮ ਤਹਿਤ ਕਰਮਚਾਰੀ ਆਪਣੀ ਨੌਕਰੀ ਜਾਰੀ ਰੱਖਦੇ ਹੋਏ ਉੱਚ ਪੱਧਰੀ ਖੋਜ ਕਾਰਜ ਕਰ ਸਕਣਗੇ | ਇਸ ਦੌਰਾਨ ਉਨ੍ਹਾਂ ਨੂੰ ਐਸ.ਐਲ.ਆਈ.ਈ.ਟੀ. ਸੰਗਰੂਰ ਦੇ ਤਜਰਬੇਕਾਰ ਅਧਿਆਪਕਾਂ, ਆਧੁਨਿਕ ਖੋਜ ਸਹੂਲਤਾਂ ਅਤੇ ਵਿਧਿਵਤ ਅਕਾਦਮਿਕ ਮਾਰਗਦਰਸ਼ਨ ਦਾ ਲਾਭ ਮਿਲੇਗਾ | ਇਸ ਯੋਜਨਾ ਤਹਿਤ ਚੁਣੇ ਗਏ ਕਰਮਚਾਰੀਆਂ ਦੀ ਪੂਰੀ ਪ੍ਰੋਗਰਾਮ ਫ਼ੀਸ ਟਰਾਈਡੈਂਟ ਗਰੁੱਪ ਵਲੋਂ ਭਰੀ ਜਾਵੇਗੀ | ਸਫਲਤਾਪੂਰਵਕ ਪੀ.ਐਚ.ਡੀ. ਪੂਰੀ ਕਰਨ ਵਾਲੇ ਭਾਗੀਦਾਰਾਂ ਨੂੰ ਵਿਸ਼ੇਸ਼ ਸਨਮਾਨ ਵੀ ਦਿੱਤਾ ਜਾਵੇਗਾ, ਜਿਸ ਨਾਲ ਸੰਗਠਨ ਵਿਚ ਉਤਕਿ੍ਸ਼ਟਤਾ ਅਤੇ ਨਿਰੰਤਰ ਸਿੱਖਣ ਦੀ ਸੰਸਕਿ੍ਤੀ ਨੂੰ ਹੋਰ ਉਤਸ਼ਾਹ ਮਿਲੇਗਾ | ਕੰਪਨੀ ਅਨੁਸਾਰ ਇਹ ਸਾਂਝੇਦਾਰੀ ਨਵੀਨਤਾ, ਗਿਆਨ ਸਿਰਜਣਾ ਅਤੇ ਭਵਿੱਖ ਲਈ ਤਿਆਰ ਮਜ਼ਬੂਤ ਵਰਕਫੋਰਸ ਤਿਆਰ ਕਰਨ ਦੀ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾਏਗੀ |