08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਜਪਾ ਉਮੀਦਵਾਰ ਰਾਕੇਸ਼ ਟੀਟੂ ਨੂੰ ਵਾਰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ <br/>

ਅਜੀਤ ਡੈਸਕ 24-05-2026
ਭਦੌੜ, 23 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਵਾਰਡ ਨੰਬਰ 2 ਤੋਂ ਭਾਜਪਾ ਦੇ ਉਮੀਦਵਾਰ ਰਾਕੇਸ਼ ਟੀਟੂ ਨੂੰ ਸਮਰਥਕਾਂ ਵਲੋਂ ਮੱਝੂਕੇ ਰੋਡ ਉਪਰ ਲੱਡੂਆਂ ਨਾਲ ਤੋਲਿਆ ਗਿਆ | ਉਮੀਦਵਾਰ ਰਾਕੇਸ਼ ਕੁਮਾਰ ਟੀਟੂ ਨੇ ਕਿਹਾ ਕਿ ਮੈਨੂੰ ਸਮੁੱਚੇ ਵਾਰਡ ਦੇ ਲੋਕਾਂ ਵਲੋਂ ਭਰਵਾਂ ਹੰੁਗਾਰਾ ਮਿਲ ਰਿਹਾ ਹੈ | ਜੇਕਰ ਲੋਕ ਮੈਨੂੰ ਆਪਣਾ ਕੌਂਸਲਰ ਚੁਣਦੇ ਹਨ ਤਾਂ ਕੇਂਦਰ ਸਰਕਾਰ ਨੀਤੀਆਂ ਨੂੰ ਵਾਰਡ ਅੰਦਰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ | ਸੀਨੀਅਰ ਆਗੂ ਬਲਵਿੰਦਰਪਾਲ ਸਿੰਘ ਹੈਪੀ, ਭਦੌੜ ਇੰਚਾਰਜ ਗੁਰਦਰਸ਼ਨ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਹਰਜੀਤ ਪਟਵਾਰੀ ਸ਼ਹਿਣਾ ਨੇ ਬੋਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈਆਂ ਜਾ ਰਹੀਆਂ ਨੀਤੀਆਂ ਦੱਸਦੇ ਹੋਏ ਉਮੀਦਵਾਰ ਰਾਕੇਸ਼ ਟੀਟੂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਸਮੇਂ ਜਗਸੀਰ ਕੁਮਾਰ ਕਾਲਾ, ਸਤੀਸ਼ ਕੁਮਾਰ ਤੀਸਾ, ਨਰੋਤਮ ਕੌਛੜ, ਮਾ: ਸਤੀਸ਼ ਕੁਮਾਰ ਸਮੇਤ ਹੋਰ ਵੀ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਵਲੋਂ ਵਾਰਡ ਨੰ: 8 ਤੋਂ ਉਮੀਦਵਾਰ ਸੈਂਕੀ ਦੇ ਹੱਕ 'ਚ ਪ੍ਰਚਾਰ <br/> ਅਗਲੀ ਖ਼ਬਰ ਅਕਾਲੀ ਉਮੀਦਵਾਰ ਗੁਰਮੀਤ ਸਿੰਘ ਰੋਡ ਨੇ ਘਰ-ਘਰ ਮੰਗੀਆਂ ਵੋਟਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।