11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਰਸਿੰਗ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਅਜੀਤ ਡੈਸਕ 05-06-2026
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਸਹਿਜੜਾ ਵਿਖੇ ਬੀ.ਐੱਸ.ਸੀ ਨਰਸਿੰਗ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ | ਵੇਰਵਿਆਂ ਅਨੁਸਾਰ ਵਿਦਿਆਰਥਣ ਰਛਮਿੰਦਰ ਕੌਰ (21) ਪੁੱਤਰੀ ਸਵ: ਕਿ੍ਸ਼ਨ ਸਿੰਘ ਵਾਸੀ ਸਹਿਜੜਾ ਜੋ ਕਿ ਜੀ.ਐਨ.ਐਮ ਕਰਨ ਉਪਰੰਤ ਹੁਣ ਸ੍ਰੀ ਗੁਰੂ ਹਰਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਤੋਂ ਬੀ.ਐਸ.ਸੀ ਕਰ ਰਹੀ ਸੀ | ਕੁੱਝ ਦਿਨਾਂ ਤੋਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਰ ਕੇ ਉਹ ਆਪਣੇ ਘਰ ਪਿੰਡ ਸਹਿਜੜਾ ਵਿਖੇ ਆਈ ਹੋਈ ਸੀ | ਸਵੇਰ ਸਮੇਂ ਹਾਰਟ ਅਟੈਕ ਆਉਣ ਕਰ ਕੇ ਉਸ ਦੀ ਮੌਤ ਹੋ ਗਈ | ਹੋਣਹਾਰ ਵਿਦਿਆਰਥਣ ਰਛਮਿੰਦਰ ਕੌਰ ਦੀ ਭਰ ਜੁਆਨੀ 'ਚ ਹੋਈ ਬੇਵਕਤੀ ਮੌਤ 'ਤੇ ਪਿੰਡ ਅਤੇ ਇਲਾਕੇ 'ਚ ਸੋਗਮਈ ਮਾਹੌਲ ਬਣ ਗਿਆ ਹੈ | ਇਸ ਮੌਕੇ ਸੰਮਤੀ ਮੈਂਬਰ ਗੁਰਜੀਤ ਸਿੰਘ ਧਾਲੀਵਾਲ, ਸਰਪੰਚ ਬਲਵਿੰਦਰ ਸਿੰਘ, ਜਰਨੈਲ ਸਿੰਘ ਬਾਜਵਾ, ਭਾਈ ਮਨਜੀਤ ਸਿੰਘ ਸਹਿਜੜਾ ਆਦਿ ਆਗੂਆਂ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਜੱਚਾ-ਬੱਚਾ ਵਾਰਡ ਦੀ ਪਾਰਕਿੰਗ ਪਰਚੀ ਦੇ ਦੁੱਗਣੇ ਪੈਸੇ ਵਸੂਲਣ ਦੇ ਲਗਾਏ ਦੋਸ਼ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਮਨਰੇਗਾ ਕਰਮਚਾਰੀਆਂ ਦੀ ਕਲਮਛੋੜ ਹੜਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।