11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਜੱਚਾ-ਬੱਚਾ ਵਾਰਡ ਦੀ ਪਾਰਕਿੰਗ ਪਰਚੀ ਦੇ ਦੁੱਗਣੇ ਪੈਸੇ ਵਸੂਲਣ ਦੇ ਲਗਾਏ ਦੋਸ਼

ਅਜੀਤ ਡੈਸਕ 05-06-2026
ਬਰਨਾਲਾ, 4 ਜੂਨ (ਨਰਿੰਦਰ ਅਰੋੜਾ)-ਬਰਨਾਲਾ ਦੇ ਜੱਚਾ-ਬੱਚਾ ਵਾਰਡ 'ਚ ਪਾਰਕਿੰਗ ਫ਼ੀਸ ਨੂੰ ਲੈ ਕੇ ਉਸ ਸਮੇਂ ਵਿਵਾਦ ਹੋ ਗਿਆ, ਜਦੋਂ ਇਕ ਵਿਅਕਤੀ ਨੇ ਪਾਰਕਿੰਗ ਠੇਕੇਦਾਰਾਂ ਉੱਪਰ ਦੁੱਗਣੇ ਪੈਸੇ ਵਸੂਲਣ ਦੇ ਦੋਸ਼ ਲਾਏ | ਇਸ ਸਬੰਧੀ ਐਸ.ਐਮ.ਓ. ਬਰਨਾਲਾ ਅਤੇ ਥਾਣਾ ਸਿਟੀ ਬਰਨਾਲਾ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਹੈ | ਗੱਲਬਾਤ ਕਰਦਿਆਂ ਪੀੜਤ ਜਸ਼ਨਦੀਪ ਸਿੰਘ ਨੇ ਦੱਸਿਆ ਕਿ 2 ਜੂਨ ਦੀ ਰਾਤ ਨੂੰ ਉਹ ਆਪਣੀ ਪਤਨੀ ਨੂੰ ਜੱਚਾ-ਬੱਚਾ ਹਸਪਤਾਲ ਲੈ ਕੇ ਆਇਆ ਸੀ, ਜਿਸ ਦੀ ਡਲਿਵਰੀ ਹੋਣੀ ਸੀ | ਜਦੋਂ ਉਹ ਮੋਟਰਸਾਈਕਲ 'ਤੇ ਹਸਪਤਾਲ ਦੇ ਅੰਦਰ ਦਾਖਲ ਹੋਇਆ ਤਾਂ ਪਾਰਕਿੰਗ ਠੇਕੇਦਾਰਾਂ ਵਲੋਂ ਉਸ ਤੋਂ 20 ਰੁਪਏ ਦੀ ਪਰਚੀ ਦੇ ਪੈਸੇ ਮੰਗੇ ਗਏ | ਉਸ ਨੇ ਕਿਹਾ ਕਿ ਤੁਹਾਡਾ ਰੇਟ ਤਾਂ 10 ਰੁਪਏ ਲਿਖਿਆ ਹੋਇਆ ਹੈ | ਇਸ 'ਤੇ ਉਨ੍ਹਾਂ ਕਿਹਾ, 'ਅਸੀਂ ਜਿੰਨੇ ਮਰਜ਼ੀ ਪੈਸੇ ਲਈਏ, ਤੂੰ ਕੌਣ ਹੁੰਦਾ ਹੈਂ ਰੋਕਣ ਵਾਲਾ? ਅਸੀਂ 20 ਰੁਪਏ ਹੀ ਲਵਾਂਗੇ |' ਇਸ ਦੌਰਾਨ ਉਨ੍ਹਾਂ ਨੇ ਮੇਰੇ ਨਾਲ ਹੱਥੋਪਾਈ ਵੀ ਕੀਤੀ | ਅਗਲੀ ਸਵੇਰ ਮੈਂ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਅਤੇ ਥਾਣਾ ਸਿਟੀ ਬਰਨਾਲਾ ਵਿਖੇ ਸ਼ਿਕਾਇਤ ਦੇ ਦਿੱਤੀ ਹੈ | ਜਦੋਂ ਇਸ ਮਾਮਲੇ ਸਬੰਧੀ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਕੋਲ ਸ਼ਿਕਾਇਤ ਆਈ ਹੈ | ਇਸ ਦੀ ਜਾਂਚ ਕੀਤੀ ਜਾ ਰਹੀ ਹੈ | ਜੇਕਰ ਪੈਸਿਆਂ ਦੀ ਦੁੱਗਣੀ ਵਸੂਲੀ ਕੀਤੀ ਜਾ ਰਹੀ ਹੈ ਤਾਂ ਇਹ ਗ਼ਲਤ ਹੈ | ਜਦੋਂ ਇਸ ਮਾਮਲੇ ਸਬੰਧੀ ਥਾਣਾ ਸਿਟੀ-1 ਬਰਨਾਲਾ ਦੇ ਸਹਾਇਕ ਥਾਣੇਦਾਰ ਪੁਨੀਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਥਾਣੇ ਵਿਚ ਦਰਖਾਸਤ ਆਈ ਹੈ | ਇਸ ਦੀ ਜਾਂਚ ਕੀਤੀ ਜਾਵੇਗੀ | ਜਾਂਚ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ, ਅਮਲ ਵਿਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰਕ ਸਮਝੌਤਾ ਪੇਂਡੂ ਕਿਸਾਨਾਂ ਦੀ ਅਰਥ ਵਿਵਸਥਾ ਤਬਾਹ ਕਰੇਗਾ-ਕਿਸਾਨ ਆਗੂ ਅਗਲੀ ਖ਼ਬਰ ਨਰਸਿੰਗ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।