ਧੂਰੀ, 4 ਜੂਨ (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਦੇ ਹੋਣਹਾਰ ਵਿਦਿਆਰਥੀ ਮਾਸਟਰ ਰਮਯਕ ਜੈਨ ਨੇ ਦੇਸ਼ ਦੀ ਪ੍ਰਸਿੱਧ ਅਤੇ ਮੁਕਾਬਲੇ ਵਾਲੀ ਪ੍ਰੀਖਿਆ ਜੇ.ਈ.ਈ ਐਡਵਾਂਸ ਵਿੱਚ ਆਲ ਇੰਡੀਆ ਰੈਂਕ (ਏਅਰ) 2731 ਪ੍ਰਾਪਤ ਕਰ ਕੇ ਸਕੂਲ, ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ | ਰਮਯਕ ਜੈਨ ਦੇ ਪਿਤਾ ਅਰੁਣ ਕੁਮਾਰ ਜੈਨ ਅਤੇ ਮਾਤਾ ਸਨੇਹ ਲਤਾ ਨੇ ਇਸ ਮੌਕੇ 'ਤੇ ਆਪਣੀ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਇਸ ਕਾਮਯਾਬੀ ਵਿੱਚ ਸਕੂਲ ਪ੍ਰਬੰਧਕ ਕਮੇਟੀ, ਪਿ੍ੰਸੀਪਲ ਸਾਹਿਬ, ਅਧਿਆਪਕਾਂ ਅਤੇ ਸਮੂਹ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਹੈ | ਸਕੂਲ ਟਰੱਸਟ ਦੇ ਚੇਅਰਮੈਨ ਸਾਬਕਾ ਡੀ.ਆਈ.ਜੀ. ਪੰਜਾਬ ਪਰਮਜੀਤ ਸਿੰਘ ਗਿੱਲ ਨੇ ਰਮਯਕ ਜੈਨ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਨਾ ਸਿਰਫ਼ ਵਿਦਿਆਰਥੀ ਦੀ ਮਿਹਨਤ ਦਾ ਸਨਮਾਨ ਹੈ, ਸਗੋਂ ਸਕੂਲ ਦੀ ਅਕਾਦਮਿਕ ਉਤਮਤਾ ਦਾ ਵੀ ਪ੍ਰਮਾਣ ਹੈ | ਟਰੱਸਟ ਦੇ ਜਨਰਲ ਸਕੱਤਰ ਬਲਵੰਤ ਸਿੰਘ ਰੰਧਾਵਾ ਨੇ ਵੀ ਰਮਯਕ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਪਿ੍ੰਸੀਪਲ ਸਤਬੀਰ ਸਿੰਘ ਨੇ ਇਸ ਉਪਲਬਧੀ ਨੂੰ ਸਕੂਲ ਲਈ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਜੇ.ਈ.ਈ ਐਡਵਾਂਸ ਵਰਗੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਰੈਂਕ ਪ੍ਰਾਪਤ ਕਰਨਾ ਬਹੁਤ ਵੱਡੀ ਉਪਲੱਬਧੀ ਹੈ |