10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਆਮ ਆਦਮੀ ਪਾਰਟੀ ਵਲੋਂ ਧਾਰਮਿਕ ਅਸਥਾਨਾਂ ਉੱਪਰ ਆਪਣਾ ਕਬਜ਼ਾ ਕਰਨਾ ਨਿੰਦਣਯੋਗ- ਧਾਲੀਵਾਲ

ਅਜੀਤ ਡੈਸਕ 05-06-2026
ਸ਼ਹਿਣਾ, 4 ਜੂਨ (ਸੁਰੇਸ਼ ਗੋਗੀ)- ਪ੍ਰਸਿੱਧ ਪ੍ਰਾਚੀਨ ਮੰਦਰ ਬੀਬੜੀਆਂ ਮਾਈਆਂ ਸ਼ਹਿਣਾ ਜਿੱਥੇ ਪੰਜਾਬ ਅਤੇ ਵਿਦੇਸ਼ਾਂ ਦੇ ਸ਼ਰਧਾਲੂਆਂ ਵਲੋਂ ਦਸ਼ਾ ਨਹੁੰਆਂ ਦੀ ਕਿਰਤ ਕਮਾਈ 'ਚੋਂ ਦਿੱਤੇ ਗਏ ਦਾਨ ਨਾਲ ਯਾਤਰੀਆਂ ਲਈ ਉਸਾਰੀ ਗਈ ਸ਼ਾਨਦਾਰ ਸਰਾਂ ਉੱਪਰ ਆਮ ਆਦਮੀ ਪਾਰਟੀ ਵਲੋਂ ਰੰਗ ਰੋਗਨ ਕਰ ਕੇ 'ਮੁੱਖ ਮੰਤਰੀ ਜਿੰਮ' ਲਿਖਣਾ ਅਤੀ ਨਿੰਦਣਯੋਗ ਘਟਨਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਧਾਰਮਿਕ ਅਸਥਾਨਾਂ 'ਤੇ ਕੀਤੀ ਜਾ ਰਹੀ ਸਿਆਸਤ ਬਹੁਤ ਹੀ ਗ਼ਲਤ ਹੈ | ਉਨ੍ਹਾਂ ਦੱਸਿਆ ਕਿ ਪ੍ਰਸਿੱਧ ਮੰਦਰ ਬੀਬੜੀਆਂ ਮਾਈਆਂ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਕਾਲਾ ਭਗਰੀਆ, ਨਿਰਮਲ ਸਿੰਘ ਨਿੰਮਾ ਮੌੜ, ਗੁਰਪਿੰਦਰ ਸਿੰਘ ਪਿੰਕੂ ਵਲੋਂ ਆਪਣੀ ਸਮੁੱਚੀ ਕਮੇਟੀ ਦੇ ਸਹਿਯੋਗ ਨਾਲ ਲੋਕਾਂ ਵਲੋਂ ਦਾਨ ਕੀਤੀ ਗਈ ਬੀਬੜੀਆਂ ਮਾਈਆਂ ਮੰਦਰ ਨਾਲ 25 ਫੁੱਟ ਚੌੜੀ ਅਤੇ 125 ਫੁੱਟ ਲੰਬੀ ਸਰਾਂ ਉਸਾਰੀ ਕੀਤੀ ਗਈ ਸੀ | ਜਿਸ ਉੱਪਰ ਲਗਭਗ 27 ਲੱਖ ਰੁਪਏ ਖ਼ਰਚ ਆਇਆ ਸੀ, ਪ੍ਰੰਤੂ ਪੰਜਾਬ ਸਰਕਾਰ ਵਲੋਂ ਜਿੰਮ ਦਾ ਸਾਮਾਨ ਭੇਜੇ ਬਿਨਾਂ ਹੀ ਉਸੇ ਸਰਾਂ ਉੱਪਰ 'ਮੁੱਖ ਮੰਤਰੀ ਪੰਜਾਬ ਜਿੰਮ' ਲਿਖ ਦਿੱਤਾ | ਜਿਸ ਦੀ ਹਰ ਵਰਗ ਦੇ ਲੋਕਾਂ ਵਿਚ ਚਰਚਾ ਹੈ | ਸੀਨੀਅਰ ਆਗੂ ਜਰਨੈਲ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਵਲੋਂ ਧਾਰਮਿਕ ਸਥਾਨਾਂ ਉੱਪਰ ਆਪਣਾ ਕੀਤਾ ਜਾ ਰਿਹਾ ਰੰਗ ਰੋਗਨ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਮੌਜੂਦਾ ਪ੍ਰਬੰਧਕ ਕਮੇਟੀ ਅਤੇ ਗ੍ਰਾਮ ਪੰਚਾਇਤ ਸ਼ਹਿਣਾ ਨੂੰ ਸਖ਼ਤ ਸਟੈਂਡ ਲੈਣਾ ਚਾਹੀਦਾ ਕਿ ਧਾਰਮਿਕ ਅਸਥਾਨਾਂ ਉੱਪਰ ਕਿਸੇ ਵੀ ਪਾਰਟੀ ਦਾ ਕੋਈ ਰੰਗ ਰੋਗਨ ਜਾ ਝੰਡਾ ਨਹੀਂ ਲੱਗਦਾ ਚਾਹੀਦਾ | ਅਸ਼ੋਕ ਕੁਮਾਰ ਭਗਰੀਆ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਨੂੰ ਸਿਆਸੀ ਰੰਗਤ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੀ ਭਾਈਚਾਰਕ ਸਾਂਝ ਖ਼ਤਮ ਕਰਨਾ ਚਾਹੁੰਦੀ ਹੈ | ਜਿਸ ਨੂੰ ਅਮਨ ਪਸੰਦ ਅਤੇ ਆਮ ਨਾਗਰਿਕ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ |
ਪਿਛਲੀ ਖ਼ਬਰ ਕੀ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਨਗਰ ਨਿਗਮ ਚੋਣਾਂ 'ਚ ਨਿਭਾਈ ਭੂਮਿਕਾ 2027 ਦਾ ਹੈ ਨਵਾਂ ਸੰਕੇਤ? ਅਗਲੀ ਖ਼ਬਰ ਗ਼ੈਰ-ਕਾਨੰੂਨੀ ਢੰਗ ਨਾਲ ਨਿੰਮ ਦਾ ਰੁੱਖ ਵੱਢਣ ਵਾਲਿਆਂ ਖ਼ਿਲਾਫ਼ ਨਹੀਂ ਹੋਈ ਕੋਈ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।