ਕੀ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਨਗਰ ਨਿਗਮ ਚੋਣਾਂ 'ਚ ਨਿਭਾਈ ਭੂਮਿਕਾ 2027 ਦਾ ਹੈ ਨਵਾਂ ਸੰਕੇਤ?
ਅਜੀਤ ਡੈਸਕ
05-06-2026
ਅਮਨਦੀਪ ਜੈਂਤੀਪੁਰ ਦੀ ਰਣਨੀਤੀ ਕਮਾਲ - 'ਆਪ' ਤੇ ਭਾਜਪਾ ਦੇ ਮਜ਼ਬੂਤ ਚਿਹਰੇ ਹਾਰੇ
ਹਾਲ ਹੀ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਅਮਨਦੀਪ ਜੈਂਤੀਪੁਰ ਦੀ ਰਣਨੀਤੀ ਦੇ ਕਮਾਲ ਨਾਲ ਕਾਂਗਰਸ ਪਾਰਟੀ 18 ਸੀਟਾਂ 'ਤੇ ਜੇਤੂ ਰਹੀ | ਇਸ ਰਣਨੀਤੀ ਨੇ 'ਆਪ' ਤੇ ਭਾਜਪਾ ਦੇ ਮਜ਼ਬੂਤ ਚਿਹਰਿਆਂ ਨੂੰ ਪਛਾੜਿਆ, ਜਿਸ ਨਾਲ ਬਟਾਲਾ ਦੀ ਰਾਜਨੀਤੀ 'ਚ ਹਲਚਲ ਮਚ ਗਈ ਤੇ ਵਿਰੋਧੀ ਪਾਰਟੀਆਂ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ | ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਂਗਰਸ ਹਾਈਕਮਾਂਡ 'ਚ ਜਿਥੇ ਅਮਨਦੀਪ ਜੈਂਤੀਪੁਰ ਦਾ ਰਾਜਨੀਤਿਕ ਕੱਦ ਉੱਚਾ ਹੋਇਆ, ਉਥੇ ਐਡਵੋਕੇਟ ਅਮਨਦੀਪ ਜੈਂਤੀਪੁਰ ਬਟਾਲਾ ਹਲਕੇ ਵਿਚ ਵੀ ਆਪਣੀ ਮਜ਼ਬੂਤ ਸਥਿਤੀ ਪੇਸ਼ ਕਰਨ ਵਿਚ ਕਾਮਯਾਬ ਹੋਏ ਹਨ |
ਜੈਂਤੀਪੁਰ ਦੀ ਮਜ਼ਬੂਤ ਸਥਿਤੀ ਨੇ ਕਾਂਗਰਸ 'ਚ ਫੂਕੀ ਨਵੀਂ ਜਾਨ- ਲੇਕਿਨ ਸਖ਼ਤ ਚੁਣੌਤੀਆਂ ਕਿਵੇਂ ਕਰਨਗੇ ਪਾਰ?
ਹਮੇਸ਼ਾ ਹੀ ਹਲਕੇ ਦੇ ਲੋਕਾਂ ਦੀ ਆਵਾਜ਼ ਬਣ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਤੇ ਉਨ੍ਹਾਂ ਦੇ ਹੱਲ ਕਰਵਾਉਣ, ਲੋਕਾਂ ਦੀ ਮਦਦ ਕਰਨ ਤੇ ਹੋਰ ਸਮਾਜ ਸੇਵਾ ਦੇ ਕੰਮ ਕਰ ਕੇ ਵੱਖਰੀ ਪਹਿਚਾਣ ਬਣਾਉਣ ਵਾਲੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਨਗਰ ਨਿਗਮ ਚੋਣਾਂ ਵਿਚ ਵੀ ਧੂੰਆਂਧਾਰ ਪ੍ਰਚਾਰ ਕਰਕੇ ਬਟਾਲਾ ਕਾਂਗਰਸ 'ਚ ਨਵੀਂ ਜਾਨ ਫੂਕੀ ਹੈ, ਜਿਸ ਨਾਲ ਆਗੂਆਂ ਤੇ ਵਰਕਰਾਂ ਦੇ ਵੀ ਹੌਂਸਲੇ ਬੁਲੰਦ ਹੋਏ ਹਨ | ਬਟਾਲਾ ਕਾਂਗਰਸ ਦੀ ਧੜੇਬੰਦੀ ਨੂੰ ਖਤਮ ਕਰਨ ਲਈ ਵੀ ਅਮਨਦੀਪ ਜੈਂਤੀਪੁਰ ਵਲੋਂ ਪੈਨੀ ਨਜ਼ਰ ਰੱਖੀ ਹੋਈ ਹੈ | ਫਿਲਹਾਲ 2027 ਲਈ ਆਪਣੀ ਮਜ਼ਬੂਤ ਸਥਿਤੀ ਨੂੰ ਬਣਾਏ ਰੱਖਣ ਲਈ ਐਡਵੋਕੇਟ ਅਮਨਦੀਪ ਜੈਂਤੀਪੁਰ ਅੱਗੇ ਕਈ ਚੁਣੌਤੀਆਂ ਹਨ |