10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਾਬਾ ਬਾਲਕ ਨਾਥ ਕਾਹਨੂੰਵਾਨ ਤੋਂ ਕੱਢੀ ਸ਼ੋਭਾ ਯਾਤਰਾ

ਅਜੀਤ ਡੈਸਕ 05-06-2026
ਕਾਹਨੂੰਵਾਨ, 4 ਜੂਨ (ਨਿਸ਼ਾਨ ਸਿੰਘ ਚਾਹਲ)-ਇਤਿਹਾਸਿਕ ਕਸਬਾ ਕਾਹਨੂੰਵਾਨ ਦੇ ਬਾਬਾ ਬਾਲਕ ਨਾਥ ਮੰਦਿਰ ਪ੍ਰਬੰਧਕ ਕਮੇਟੀ ਵਲੋਂ ਸਿੱਧ ਬਾਬਾ ਬਾਲਕ ਨਾਥ ਜੀ ਦੀ ਯਾਦ 'ਚ ਕਸਬੇ ਅੰਦਰ ਸ਼ੋਭਾ ਯਾਤਰਾ ਨਾਗ ਮੰਡੀ ਮੰਦਿਰ ਦੇ ਮਹੰਤ ਸ੍ਰੀ ਮਹੇਸ਼ ਦੀ ਅਗਵਾਈ ਹੇਠ ਕੱਢੀ ਗਈ | ਮੰਦਿਰ ਕਮੇਟੀ ਦੇ ਪ੍ਰਧਾਨ ਠਾਕੁਰ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਸ਼ੋਭਾ ਯਾਤਰਾ ਸਵੇਰੇ 10 ਵਜੇ ਸ਼ੁਰੂ ਹੋ ਕੇ ਕਸਬੇ ਦੇ ਵੱਖ-ਵੱਖ ਮੰਦਿਰਾਂ ਤੋਂ ਹੁੰਦੀ ਹੋਈ ਬਾਬਾ ਬਾਲਕ ਨਾਥ ਮੰਦਿਰ ਵਿਖੇ ਆ ਕੇ ਸਮਾਪਤ ਹੋਈ | ਇਸ ਸ਼ੋਭਾ ਯਾਤਰਾ ਦੇ ਦੌਰਾਨ ਸ਼ਰਧਾਲੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਭੋਜਨ ਪਦਾਰਥਾਂ ਤੇ ਠੰਡੇ ਮਿੱਠੇ ਜਲ ਦਾ ਪ੍ਰਬੰਧ ਕੀਤਾ ਹੋਇਆ ਸੀ | ਸ਼ੋਭਾ ਯਾਤਰਾ ਦੌਰਾਨ ਸਵਰਗ ਧਾਮ ਮੰਦਿਰ ਦੇ ਮਹੰਤ ਜਤੀ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਰਧਾਲੂ ਤੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਆਏ ਸਾਧੂ, ਸੰਤ ਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਬਟਾਲਾ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਗਤੀ ਕੀਤੀ ਜਾਵੇਗੀ ਹੋਰ ਤੇਜ਼- ਵਿਧਾਇਕ ਸ਼ੈਰੀ ਕਲਸੀ ਅਗਲੀ ਖ਼ਬਰ ਕੀ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਨਗਰ ਨਿਗਮ ਚੋਣਾਂ 'ਚ ਨਿਭਾਈ ਭੂਮਿਕਾ 2027 ਦਾ ਹੈ ਨਵਾਂ ਸੰਕੇਤ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।