ਬਰਨਾਲਾ, 5 ਜੂਨ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ 'ਜੈਂਡਰ ਸੈਂਸਿਟਿਵਿਟੀ' ਵਿਸ਼ੇ ਸਬੰਧੀ ਸੀ.ਬੀ.ਐਸ.ਈ. ਵਲੋਂ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਦਾ ਮੁੱਖ ਉਦੇਸ਼ ਸਕੂਲਾਂ ਵਿਚ ਜਾਗਰੂਕਤਾ, ਸਮਾਵੇਸ਼ਤਾ ਅਤੇ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਜੈਂਡਰ-ਸੰਵੇਦਨਸ਼ੀਲ ਸਿੱਖਣ ਮਾਹੌਲ ਦੇ ਨਿਰਮਾਣ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕੀਤਾ | ਇਸ ਮੌਕੇ ਮੱੁਖ ਮਹਿਮਾਨ ਹਰਵੰਤ ਸਿੰਘ ਅਤੇ ਡਾ: ਰੇਹਾਨਾ ਸਲੀਮ ਨੇ ਅਧਿਆਪਕਾਂ ਨੂੰ ਜੈਂਡਰ ਸਮਾਨਤਾ, ਸਮਾਵੇਸ਼ਤਾ, ਅਚੇਤਨ ਪੱਖਪਾਤ ਅਤੇ ਵਿਦਿਆਰਥੀਆਂ ਪ੍ਰਤੀ ਸਨਮਾਨ ਅਤੇ ਮਾਣ-ਸਤਿਕਾਰ ਦੀ ਭਾਵਨਾ ਨੂੰ ਵਿਕਸਿਤ ਕਰਨ ਵਿਚ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਸਮੂਹ ਚਰਚਾਵਾਂ, ਕੇਸ ਸਟਡੀਜ਼ ਅਤੇ ਵੱਖ-ਵੱਖ ਭਾਗੀਦਾਰ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੇ ਜੈਂਡਰ ਆਧਾਰਤ ਰੂੜ੍ਹੀਵਾਦੀ ਧਾਰਨਾਵਾਂ ਨੂੰ ਦੂਰ ਕਰਨ, ਸਮਾਨ ਮੌਕਿਆਂ ਨੂੰ ਉਤਸ਼ਾਹਿਤ ਕਰਨ ਅਤੇ ਸੁਰੱਖਿਅਤ ਅਤੇ ਸਹਿਯੋਗੀ ਕਲਾਸਰੂਮ ਮਾਹੌਲ ਤਿਆਰ ਕਰਨ ਲਈ ਵਿਹਾਰਕ ਰਣਨੀਤੀਆਂ ਬਾਰੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਅਧਿਆਪਕਾਂ ਨੂੰ ਰੋਜ਼ਾਨਾ ਅਧਿਆਪਨ ਪ੍ਰਕਿਰਿਆ ਅਤੇ ਸਕੂਲੀ ਗਤੀਵਿਧੀਆਂ ਵਿਚ ਜੈਂਡਰ-ਸੰਵੇਦਨਸ਼ੀਲਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਿਲ ਕਰਨ ਲਈ ਲਾਭਦਾਇਕ ਸੁਝਾਅ ਪ੍ਰਦਾਨ ਕੀਤੇ | ਸਕੂਲ ਪ੍ਰਬੰਧਕਾਂ ਵਲੋਂ ਮੱੁਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਮੂਹ ਸਕੂਲ ਅਧਿਆਪਕ ਹਾਜ਼ਰ ਸਨ |