13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਪ੍ਰੈਂਟਿਸਸ਼ਿਪ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨੇ੍ਹਵਾਹ ਲਾਠੀਚਾਰਜ ਖ਼ਿਲਾਫ਼ ਰੋਸ ਰੈਲੀ -ਆਗੂਆਂ ਵਲੋਂ ਪੁਲਿਸ ਜਬਰ ਦੀ ਕਰੜੀ ਨਿੰਦਾ <br/>

ਅਜੀਤ ਡੈਸਕ 07-06-2026
ਮਹਿਲ ਕਲਾਂ, 6 ਜੂਨ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਅਪ੍ਰੈਂਟਿਸਸ਼ਿਪ ਲਾਈਨਮੈਨ ਜੋ ਪਾਵਰਕਾਮ ਮੁੱਖ ਦਫ਼ਤਰ ਪਟਿਆਲਾ ਵਿਖੇ ਸ਼ਾਂਤਮਈ ਸੰਘਰਸ਼ ਕਰ ਰਹੇ ਸਨ | ਉਨ੍ਹਾਂ ਉੱਪਰ ਅੰਨ੍ਹੇਵਾਹ ਲਾਠੀਚਾਰਜ ਕਰ ਕੇ ਗੰਭੀਰ ਰੂਪ ਚ ਜ਼ਖਮੀ ਕਰਨ ਦੇ ਵਿਰੋਧ 'ਚ ਸਮੂਹ ਬਿਜਲੀ ਟੈਕਨੀਕਲ ਕਾਮਿਆਂ ਵਲੋਂ ਪਾਵਰਕਾਮ ਗਰਿੱਡ ਮਹਿਲ ਕਲਾਂ ਵਿਖੇ ਰੋਸ ਰੈਲੀ ਕੀਤੀ ਗਈ | ਇਸ ਮੌਕੇ ਐਮ.ਓ.ਯੂ ਦੇ ਪ੍ਰਧਾਨ ਨਿਰਮਲ ਸਿੰਘ ਹਰਦਾਸਪੁਰਾ, ਟੀ.ਐਸ.ਯੂ ਦੇ ਪ੍ਰਧਾਨ ਜਸਵਿੰਦਰ ਸਿੰਘ ਚੰਨਣਵਾਲ, ਏ.ਓ.ਜੇ.ਈ ਵਲੋਂ ਇੰਜ: ਜਗਦੀਪ ਸਿੰਘ ਨੇ ਕਿਹਾ ਕਿ ਪਾਵਰਕਾਮ ਹੈਡ ਆਫ਼ਿਸ ਪਟਿਆਲਾ ਵਿਖੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਆਈ.ਟੀ.ਆਈ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਉੱਪਰ ਪੁਲਿਸ ਵਲੋਂ ਕੀਤੇ ਅੰਨੇ੍ਹਵਾਹ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ | ਕਿਹਾ ਕਿ ਸਮੁੱਚੇ ਬਿਜਲੀ ਮੁਲਾਜ਼ਮ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦੇ ਨਾਲ ਹਨ | ਜੇਕਰ ਪਾਵਰਕਾਮ ਦੀ ਮਨੈਜਮੈਟ ਨੇ ਇਨ੍ਹਾਂ ਦਾ ਮਸਲਾ ਹੱਲ ਨਾ ਕੀਤਾ ਤਾਂ ਸਮੁੱਚੇ ਬਿਜਲੀ ਕਾਮੇ ਇਨ੍ਹਾਂ ਦੇ ਹੱਕ 'ਚ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ | ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਸਰਕਲ ਸਕੱਤਰ ਕੁਲਵੀਰ ਸਿੰਘ ਅÏਲਖ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਅਤੇ ਅਪ੍ਰੈਂਟਿਸਸ਼ਿਪ ਲਾਈਨਮੈਨਾਂ ਦੀ ਯੂਨੀਅਨ ਨਾਲ ਬਣਾਈਆਂ ਸਹਿਮਤੀਆਂ ਨੂੰ ਲਾਗੂ ਕਰਨ ਲਈ ਹੈਡ ਆਫ਼ਿਸ ਪਟਿਆਲਾ ਵਿਖੇ ਸ਼ਾਂਤ ਮਈ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨਾਲ ਨਵੀਂ ਸੀ.ਆਰ.ਏ ਜਾਰੀ ਕਰ ਕੇ ਜਲਦੀ ਪੇਪਰ ਲੈ ਕੇ ਆਈ.ਟੀ.ਆਈ.ਅਪ੍ਰੈਂਟਿਸਸਿਪ ਅਤੇ ਆਈ. ਟੀ.ਆਈ ਪਾਸ ਯੋਗਤਾ ਦੇ ਆਧਾਰ ਤੇ ਪਾਵਰਕਾਮ ਵਿਚ ਪੱਕੀ ਭਰਤੀ ਕਰਨ ਦਾ ਵਾਅਦਾ ਕੀਤਾ ਸੀ | ਬਿਜਲੀ ਨਿਗਮ ਅੰਦਰ ਹਜ਼ਾਰਾਂ ਦੀ ਗਿਣਤੀ ਵਿਚ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਯੋਗ ਨੌਜਵਾਨਾਂ ਨੂੰ ਭਰਤੀ ਕਰਨ ਦੀ ਥਾਂ ਤੇ ਹੱਕੀ ਮੰਗਾਂ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਨੌਜਵਾਨਾਂ ਉੱਪਰ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਟ ਦੇ ਇਸ਼ਾਰੇ 'ਤੇ ਅੰਨੇ੍ਹਵਾਹ ਲਾਠੀਚਾਰਜ ਕੀਤਾ ਗਿਆ | ਸਮੂਹ ਮੁਲਾਜ਼ਮਾਂ ਨੇ ਮੰਗ ਕੀਤੀ ਹੈ ਕਿ ਅਪ੍ਰੈਂਟਿਸਸ਼ਿਪ ਅਤੇ ਆਈ. ਟੀ.ਆਈ ਪਾਸ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ਤੇ ਤੁਰੰਤ ਅਦਾਰੇ ਅੰਦਰ ਲਾਈਨਮੈਨ/ਸਹਾਇਕ ਲਾਈਨਮੈਨ ਭਰਤੀ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਜੋਖ਼ਮ 'ਚ ਪਾ ਕੇ ਲਗਾਤਾਰ ਸਪਲਾਈ ਚਾਲੂ ਰੱਖਣ ਲਈ ਦਬਾਅ ਹੇਠ ਕੰਮ ਕਰ ਰਹੇ ਬਿਜਲੀ ਮੁਲਾਜ਼ਮਾਂ ਨਾਲ ਹੋਣ ਵਾਲੇ ਹਾਦਸੇ ਘੱਟ ਹੋ ਸਕਦੇ ਅਤੇ ਪੰਜਾਬ ਦੇ ਯੋਗ ਨੌਜਵਾਨਾਂ ਨੂੰ ਰੁਜ਼ਗਾਰ ਵੀ ਦਿੱਤਾ ਜਾ ਸਕੇ | ਮੁਲਾਜ਼ਮ ਆਗੂ ਸਿਕੰਦਰ ਸਿੰਘ ਮਹਿਲ ਖ਼ੁਰਦ ਨੇ ਪੰਜਾਬ ਸਰਕਾਰ ਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਨੌਜਵਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇਣ ਦੀ ਥਾਂ ਤੇ ਸਰਕਾਰ ਵਲੋਂ ਟਕਰਾਅ ਦੀ ਨੀਤੀ ਅਪਣਾਈ ਜਾਂਦੀ ਹੈ ਤਾਂ ਜੱਥੇਬੰਦੀ ਇਨ੍ਹਾਂ ਸਾਥੀਆਂ ਦੇ ਸੰਘਰਸ਼ ਵਿਚ ਪੰਜਾਬ ਪੱਧਰ ਤੇ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ | ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਸਿਰ ਹੋਵੇਗੀ | ਅਖੀਰ 'ਚ ਸਮੂਹ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੈਜਮੈਟ ਖ਼ਿਲਾਫ਼ ਜੰਮ ਕੇ ਨਾਅਰੇ ਕੀਤੀ ਗਈ |

ਪਿਛਲੀ ਖ਼ਬਰ ਧਨੇਰ ਦੇ ਸਰਪੰਚ ਨੰੂ ਅਹੁਦੇ ਤੋਂ ਮੁਅੱਤਲ ਕਰਨ ਦੇ ਰੋਸ ਵਜੋਂ ਧਰਨਾ 9 ਨੰੂ ਅਗਲੀ ਖ਼ਬਰ ਅਪ੍ਰੈਂਟਿਸਸ਼ਿਪ ਲਾਈਨਮੈਨਾਂ 'ਤੇ ਪੁਲਿਸ ਵਲੋਂ ਕੀਤੇ ਤਸ਼ੱਦਦ ਵਿਰੁੱਧ ਟੈਕਨੀਕਲ ਮੁਲਾਜ਼ਮਾਂ ਵਲੋਂ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।