13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਧਨੇਰ ਦੇ ਸਰਪੰਚ ਨੰੂ ਅਹੁਦੇ ਤੋਂ ਮੁਅੱਤਲ ਕਰਨ ਦੇ ਰੋਸ ਵਜੋਂ ਧਰਨਾ 9 ਨੰੂ

ਅਜੀਤ ਡੈਸਕ 07-06-2026
ਮਹਿਲ ਕਲਾਂ, 6 ਜੂਨ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਧਨੇਰ ਦੀ ਗ੍ਰਾਮ ਪੰਚਾਇਤ ਰਾਖਵਾਂ ਦੇ ਸਰਪੰਚ ਅਮਨਪ੍ਰੀਤ ਕੌਰ ਪਤਨੀ ਜਸਪਾਲ ਸਿੰਘ ਨੰੂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਵਲੋਂ ਮੁਅੱਤਲ ਕਰਨ ਦੇ ਮਾਮਲੇ ਦੇ ਰੋਸ ਵਜੋਂ ਭਾਈ ਲਾਲੋ ਪੰਜਾਬੀ ਮੰਚ ਦੇ ਸੂਬਾ ਆਗੂ ਹਰਜੀਤ ਸਿੰਘ ਖ਼ਿਆਲੀ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਵਲੋਂ ਆਗਾਮੀ 9 ਜੂਨ ਨੰੂ ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਗ੍ਰਾਮ ਪੰਚਾਇਤ ਦੇ ਸਰਪੰਚ ਨੰੂ ਬਿਨ੍ਹਾਂ ਕਿਸੇ ਸ਼ਰਤ ਤੋਂ ਬਹਾਲ ਕਰਵਾਉਣ ਲਈ ਸੰਘਰਸ਼ ਲੜਿਆ ਜਾਵੇਗਾ | ਇਸ ਸਮੇਂ ਗ੍ਰਾਮ ਪੰਚਾਇਤ ਧਨੇਰ ਦੇ ਸਰਪੰਚ ਅਮਨਪ੍ਰੀਤ ਕੌਰ ਦੇ ਪਤੀ ਜਸਪਾਲ ਸਿੰਘ ਵਾਸੀ ਧਨੇਰ ਅਤੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖ਼ਿਆਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਵਿਚ ਬੇਲੋੜੀ ਸਿਆਸਤ ਪਿੰਡਾਂ ਦੇ ਵਿਕਾਸ ਕਾਰਜ ਪ੍ਰਭਾਵਿਤ ਕਰ ਰਹੀ ਹੈ, ਪਿੰਡ ਧਨੇਰ ਦੀ ਦੇਹ ਸ਼ਾਮਲਾਟ 'ਤੇ ਦਹਾਕਿਆਂ ਪੁਰਾਣੇ ਹੋਏ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਬਣਾ ਕੇ ਗ੍ਰਾਮ ਪੰਚਾਇਤ ਦੀ ਸਰਪੰਚ ਅਮਨਪ੍ਰੀਤ ਕੌਰ ਨੰੂ ਬਿਨਾਂ ਵਜ੍ਹਾ ਅਹੁਦੇ ਤੋਂ ਮੁਅੱਤਲ ਕਰ ਕੇ ਸਾਰੇ ਹੱਕ ਹਕੂਕ ਖੋਹ ਲਏ ਗਏ, ਜੋ ਭਾਰਤੀ ਕਾਨੰੂਨ ਦੇ ਸਰਾਸਰ ਗ਼ਲਤ ਤੇ ਬੇਬੁਨਿਆਦ ਹੈ | ਮਹਿਲਾ ਸਰਪੰਚ ਦੇ ਪਤੀ ਜਸਪਾਲ ਸਿੰਘ ਨੇ ਕਿਹਾ ਕਿ ਮਾਮਲਾ ਲੰਘੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਹੈ, ਮੇਰੀ ਅਗਵਾਈ ਵਾਲੀ ਪੰਚਾਇਤ ਵਲੋਂ ਆਮ ਆਦਮੀ ਪਾਰਟੀ ਦਾ ਪੋਲਿੰਗ ਬੂਥ ਪਿੰਡ ਵਿਚਲੀ ਭਾਈਚਾਰਕ ਸਾਂਝ ਨੰੂ ਕਾਇਮ ਰੱਖਣ ਲਈ ਨਾ ਲਗਾਉਣ ਕਰ ਕੇ ਹੁਣ ਬੇਲੋੜਾ ਵਿਭਾਗੀ ਅਫ਼ਸਰਾਂ ਵਲੋਂ ਸਿਆਸੀ ਸ਼ਹਿ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਨੰੂ ਪੰਜਾਬ ਸਰਕਾਰ ਵਲੋਂ ਇਕ ਨਵਾਂ ਪੈਸਾ ਗਰਾਂਟ ਜਾਰੀ ਨਹੀਂ ਹੋਈ, ਜਦਕਿ ਗ੍ਰਾਮ ਪੰਚਾਇਤ ਨੰੂ ਪਿੰਡ ਦੀ ਪੰਚਾਇਤੀ ਜ਼ਮੀਨ ਤੋਂ ਹੋਣ ਵਾਲੀ ਲੱਖਾਂ ਰੁਪਏ ਦੀ ਆਮਦਨ ਨਾਲ ਪਿੰਡ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਸਨ ਜੋ ਸਿਆਸੀ ਸਹਿ ਪ੍ਰਾਪਤ ਧਿਰ ਨੰੂ ਹਜ਼ਮ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਹੁਣ ਪਿੰਡ ਵਿਚਲੀ ਸ਼ਾਮਲਾਟ ਦੀ ਜ਼ਮੀਨ/ਪਲਾਟਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਤੋਂ ਇਲਾਵਾ ਗੈਰ ਕਾਨੰੂਨੀ ਢੰਗ ਨਾਲ ਛੱਪੜ ਨੇੜੇ ਕੋਆਪ੍ਰੇਟਿਵ ਸੁਸਾਇਟੀ, ਛੱਪੜ ਦੀ ਚਾਰਦੀਵਾਰੀ ਕਰਨ ਦੇ ਮਾਮਲੇ ਨੰੂ ਗ੍ਰਾਮ ਪੰਚਾਇਤ ਨੰੂ ਵਿੱਤੀ ਨੁਕਸਾਨ ਪਹੁੰਚਾਉਣ ਦਾ ਮਾਮਲਾ ਦਰਸਾ ਮੌਜੂਦਾ ਸਰਪੰਚ ਨੰੂ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ | ਇਸ ਮੌਕੇ ਜਗਰੂਪ ਸਿੰਘ ਪੰਚ, ਜਸਮਿੰਦਰ ਸਿੰਘ ਪੰਚ, ਜਸਵੰਤ ਸਿੰਘ ਪੰਚ, ਚਰਨਜੀਤ ਸਿੰਘ ਪੰਚ, ਮਨਪ੍ਰੀਤ ਕੌਰ ਪੰਚ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਨੰਬਰਦਾਰ, ਰਸ਼ੀਨਾ ਬੇਗ਼ਮ, ਦਰਸ਼ਨ ਸਿੰਘ, ਹਰਦੀਪ ਸਿੰਘ ਦੀਪਾ, ਬਲਵਿੰਦਰ ਸਿੰਘ, ਸੁੱਚਾ ਸਿੰਘ, ਸੁਖਜਿੰਦਰ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਸਰਪੰਚ ਅਮਨਪ੍ਰੀਤ ਕੌਰ, ਜੱਗ ਸਿੰਘ, ਬਲਜੀਤ ਕੌਰ ਆਦਿ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਬਰਨਾਲਾ ਆਈਲੈਟਸ ਐਂਡ ਇਮੀਗੇ੍ਰਸ਼ਨ ਐਸੋਸੀਏਸ਼ਨ ਦੀ ਕੋਰ ਕਮੇਟੀ ਦੀ ਹੋਈ ਚੋਣ <br/> ਅਗਲੀ ਖ਼ਬਰ ਅਪ੍ਰੈਂਟਿਸਸ਼ਿਪ ਲਾਈਨਮੈਨਾਂ 'ਤੇ ਪੁਲਿਸ ਵਲੋਂ ਅੰਨੇ੍ਹਵਾਹ ਲਾਠੀਚਾਰਜ ਖ਼ਿਲਾਫ਼ ਰੋਸ ਰੈਲੀ -ਆਗੂਆਂ ਵਲੋਂ ਪੁਲਿਸ ਜਬਰ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।