14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਗੁ: ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਵਿਖੇ ਜੂਨ 84 ਦੇ ਸ਼ਹੀਦਾਂ ਦੀ ਯਾਦ 'ਚ ਸਮਾਗਮ ਕਰਵਾਇਆ <br/>

ਅਜੀਤ ਡੈਸਕ 07-06-2026
ਹੰਡਿਆਇਆ, 6 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਜੂਨ 84 ਦੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਭੋਗ ਉਪਰੰਤ ਕਥਾ ਵਾਚਕ ਕੁਲਵੰਤ ਸਿੰਘ ਭੈਣੀ ਫੱਤਾ ਨੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਗੁਰੂ ਨਾਲ ਜੋੜਿਆ | ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦ ਕੌਮ ਦਾ ਅਣਮੱੁਲਾ ਸਰਮਾਇਆ ਹੁੰਦੇ ਹਨ | ਜੂਨ 1984 ਵਿਚ ਸਿੱਖ ਕੌਮ 'ਤੇ ਸਮੇਂ ਦੀ ਹਕੂਮਤ ਵਲੋਂ ਹਮਲੇ ਦੇ ਜ਼ਖ਼ਮ ਹਮੇਸ਼ਾ ਤਾਜ਼ਾ ਤੇ ਰਿਸਦੇ ਰਹਿਣਗੇ | ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਮੱਖਣ ਸਿੰਘ ਮਹਿਰਮੀਆ, ਗ੍ਰੰਥੀ ਜਸਪਾਲ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਗ੍ਰੰਥੀ ਗੁਰਦੀਪ ਸਿੰਘ, ਰਾਗੀ ਹਰਵਿੰਦਰ ਸਿੰਘ, ਹਰਦੀਪ ਸਿੰਘ, ਸਾਹਿਬ ਸਿੰਘ, ਸਾਬਕਾ ਚੀਫ਼ ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਮਨਦੀਪ ਕੌਰ, ਮਨਪ੍ਰੀਤ ਸਿੰਘ ਮਨੀ, ਹਰਪਾਲ ਸਿੰਘ, ਦਲਵੀਰ ਸਿੰਘ, ਰਾਗੀ ਜਰਨੈਲ ਸਿੰਘ, ਗੁਰਲਾਲ ਸਿੰਘ, ਰਾਗੀ ਬੂਟਾ ਸਿੰਘ, ਸਾਨਵੀਰ ਸਿੰਘ ਧਾਲੀਵਾਲ, ਰੁਪਿੰਦਰ ਕੌਰ, ਅਵਤਾਰ ਸਿੰਘ ਬੱਗਾ, ਹਰਦੇਵ ਸਿੰਘ ਬਦਰਾ, ਗੁਰਤੇਜ ਸਿੰਘ, ਗੁਰਪ੍ਰੀਤ ਕੌਰ, ਜਸਵੀਰ ਕੌਰ ਸਮੇਤ ਸਟਾਫ਼ ਤੇ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਅਪਰੈਂਟਿਸ਼ਿਪ ਲਾਈਨਮੈਨਾਂ ਉੱਪਰ ਕੀਤੇ ਜਬਰ ਖ਼ਿਲਾਫ਼ ਸੂਬਾ ਸਰਕਾਰ ਦੀ ਅਰਥੀ ਸਾੜੀ <br/> ਅਗਲੀ ਖ਼ਬਰ ਸ਼੍ਰੋ.ਅ.ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੇਰੁਜ਼ਗਾਰ ਲਾਈਨਮੈਨਾਂ ਦੇ ਧਰਨੇ 'ਚ ਸ਼ਾਮਿਲ ਹੋਣਗੇ - ਖੰਡੇਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।