27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਕਾਰ ਅਤੇ ਸਕੂਟਰੀ ਦੀ ਟੱਕਰ ਦੌਰਾਨ ਮਾਂ ਦੀ ਮੌਤ, ਪੱੁਤਰ ਗੰਭੀਰ ਜ਼ਖ਼ਮੀ <br/>

ਅਜੀਤ ਡੈਸਕ 08-06-2026
ਟੱਲੇਵਾਲ, 7 ਜੂਨ (ਸੋਨੀ ਚੀਮਾ)-ਅੱਜ ਪਿੰਡ ਚੰੂਘਾ ਅਤੇ ਬਖਤਗੜ੍ਹ ਵਿਚਕਾਰ ਨੈਸ਼ਨਲ ਹਾਈਵੇਅ 'ਤੇ ਬਣੇ ਫੱੁਟਪਾਥ ਦੇ ਆਰਜ਼ੀ ਲਾਂਘੇ ਕਾਰਨ ਇਕ ਹੋਰ ਭਿਆਨਕ ਹਾਦਸਾ ਵਾਪਰ ਗਿਆ | ਜਿਸ ਦੌਰਾਨ ਇਕ ਔਰਤ ਦੀ ਮੌਤ ਅਤੇ ਇਕ 15 ਸਾਲਾ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਸ਼ਹਿਣਾ ਨਾਲ ਸਬੰਧਿਤ ਇਕ ਔਰਤ ਜਸਪਾਲ ਕੌਰ ਪਤਨੀ ਧਰਮਾ ਸਿੰਘ ਆਪਣੇ ਪੱੁਤਰ ਸਹਿਜ ਸਿੰਘ 15 ਸਾਲ ਨਾਲ ਸ਼ਹਿਣਾ ਤੋਂ ਵਾਇਆ ਚੰੂਘਾ, ਬਖਤਗੜ੍ਹ ਵੱਲ ਜਾ ਰਹੀ ਸੀ, ਤਾਂ ਜਦ ਸਕੂਟਰੀ ਰਾਹੀਂ ਆਰਜ਼ੀ ਲਾਂਘਾ ਲੰਘਣ ਲੱਗੇ ਤਾਂ ਮੋਗਾ ਸਾਈਡ ਤੋਂ ਆ ਰਹੀ ਸਵਿਫ਼ਟ ਡਿਜਾਇਰ ਕਾਰ ਜਿਸ ਨੂੰ ਕਿ ਸ਼ਮਸ਼ੇਰ ਸਿੰਘ ਪੱੁਤਰ ਗੁਰਦਰਸ਼ਨ ਸਿੰਘ ਵਾਸੀ ਧਰਮਕੋਟ ਚਲਾ ਰਿਹਾ ਸੀ, ਦੀ ਲਪੇਟ ਵਿਚ ਆ ਗਏ | ਜਿਸ ਕਾਰਨ ਭਿਆਨਕ ਟੱਕਰ ਦੇ ਚੱਲਦਿਆਂ ਜਸਪਾਲ ਕੌਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਉਸ ਦਾ ਪੱੁਤਰ ਸਹਿਜ ਸਿੰਘ ਗੰਭੀਰ ਹਾਲਤ ਵਿਚ ਜ਼ਖ਼ਮੀ ਹੋ ਗਿਆ | ਜਿਸ ਨੂੰ ਏਮਜ਼ ਹਸਪਤਾਲ ਵਿਖੇ ਰੈਫ਼ਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਭਾਜਪਾ ਦੇ ਸੂਬਾ ਪ੍ਰਧਾਨ ਦਾ ਪਿੰਡ ਤਾਜੋਕੇ ਵਿਖੇ ਅਕਾਲੀਆਂ ਨੇ ਫੂਕਿਆ ਪੁਤਲਾ <br/> ਅਗਲੀ ਖ਼ਬਰ ਉਗਰਾਹਾਂ ਅਤੇ ਡਕੌਂਦਾ (ਧਨੇਰ) ਵਲੋਂ ਚੰਡੀਗੜ੍ਹ ਵਿਖੇ 4 ਜੁਲਾਈ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।