26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਹਿਤ ਸਦਨ ਨੇ ਸਵਾਮੀ ਰਵਿੰਦਰ ਗੁਪਤਾ ਦੀ ਯਾਦ 'ਚ ਕਰਵਾਇਆ ਕਵੀ ਦਰਬਾਰ <br/>

ਅਜੀਤ ਡੈਸਕ 08-06-2026
ਸੰਗਰੂਰ, 7 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਾਹਿਤ ਸਦਨ ਸੰਗਰੂਰ ਵੱਲੋਂ ਸਾਹਿਤ ਪ੍ਰੇਮੀ ਸਵਾਮੀ ਰਵਿੰਦਰ ਗੁਪਤਾ ਦੀ ਯਾਦ ਵਿੱਚ ਅੱਜ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਕਵੀ ਦਰਬਾਰ ਕਰਵਾਇਆ ਗਿਆ, ਜਿਸ 'ਚ ਸਿਹਤ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਐਚ.ਐਸ ਬਾਲੀ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ | ਸਾਹਿਤ ਸਦਨ ਦੇ ਜਨਰਲ ਸਕੱਤਰ ਸ਼ਸ਼ੀ ਬਾਲਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਾਹਿਤ ਸਦਨ ਦੇ ਕੋਆਰਡੀਨੇਟਰ ਜੀਤ ਹਰਜੀਤ ਅਤੇ ਨੂਰਦੀਪ ਕੋਮਲ ਦੇ ਕਾਵਿਕ ਬੋਲਾਂ ਨਾਲ ਸ਼ੁਰੂ ਹੋਏ ਸਮਾਗਮ 'ਚ ਸੁਖਵਿੰਦਰ ਸਿੰਘ ਫੁੱਲ ਨੇ ਸਵਾਮੀ ਗੁਪਤਾ ਦੀ ਸਮਾਜਿਕ ਅਤੇ ਸਾਹਿਤਕ ਜ਼ਿੰਦਗੀ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ | ਸਾਹਿਤ ਸਦਨ ਦੇ ਪ੍ਰਧਾਨ ਦਲਬਾਰ ਸਿੰਘ ਚੱਠੇ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਨ ਦੇ ਨਾਲ ਨਾਲ ਸਾਹਿਤਕਾਰਾਂ ਨੂੰ ਸਮਾਜ ਦੇ ਹੋਰ ਨੇੜੇ ਹੋਣ ਦਾ ਸੱਦਾ ਦਿੱਤਾ | ਡਾ. ਬਾਲੀ ਨੇ ਸਵਾਮੀ ਗੁਪਤਾ ਨਾਲ ਆਪਣੇ ਬਚਪਨ ਦੇ ਦਿਨ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਗੀਤ ਰਾਹੀਂ ਸਮਾਗਮ ਦਾ ਰੰਗ ਬੰਨਿ੍ਹਆ | ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸਾਹਿਤ ਸਦਨ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਅਧਿਆਪਕ ਦਿਵਸ ਮੌਕੇ 5 ਸਤੰਬਰ ਨੂੰ 21 ਅਧਿਆਪਕਾਂ ਨੂੰ 11-11 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ | ਇੰਨਫੋਟੈੱਕ ਪੰਜਾਬ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟਸ ਸੰਗਰੂਰ ਨੇ ਕਿਹਾ ਕਿ ਸਵਾਮੀ ਗੁਪਤਾ ਵਰਗੀਆਂ ਬਹੁਤ ਘੱਟ ਸ਼ਖ਼ਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਮਾਜ ਵਿਚ ਉਨ੍ਹਾਂ ਦੇ ਪਿੱਛੋਂ ਵੀ ਸਤਿਕਾਰ ਮਿਲਦਾ ਹੈ | ਇਸ ਮੌਕੇ ਸ੍ਰੀਮਤੀ ਸੰਤੋਸ਼ ਗੁਪਤਾ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਨਮਾਨਿਤ ਵੀ ਕੀਤਾ ਗਿਆ | ਕਵੀ ਦਰਬਾਰ ਵਿਚ ਸ਼ਸ਼ੀ ਬਾਲਾ, ਨੂਰਦੀਪ ਕੋਮਲ, ਜੀਤ ਹਰਜੀਤ, ਧਰਮੀ ਤੁੰਗਾਂ, ਸੁਰਜੀਤ ਸਿੰਘ ਈ.ਓ, ਹਰਜੀਤ ਸਿੰਘ ਢੀਂਗਰਾ, ਅਨੋਖ ਸਿੰਘ ਵਿਰਕ, ਕੁਲਵੰਤ ਕਸਕ, ਬਲਰਾਜ ਓਬਰਾਏ ਬਾਜੀ, ਹਰਵਿੰਦਰ ਕੌਰ, ਅਮਨਦੀਪ ਕੌਰ ਨੇ ਭਾਗ ਲਿਆ | ਸਦਨ ਦੇ ਚੇਅਰਮੈਨ ਬਲਵੰਤ ਸਿੰਘ ਜੋਗਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਵਾਮੀ ਰਵਿੰਦਰ ਗੁਪਤਾ ਵੱਲੋਂ ਤਿਆਰ ਕੀਤੀ ਪੁਸਤਕ ਜਲਦੀ ਹੀ ਪ੍ਰਕਾਸ਼ਿਤ ਕਰਵਾਈ ਜਾਵੇਗੀ | ਪੰਜਾਬੀ ਸਾਹਿਤ ਸਭਾ ਸੰਗਰੂਰ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਨੇ ਸਾਹਿਤਕ ਸਰਗਰਮੀਆਂ ਦੀ ਚਰਚਾ ਕਰਦਿਆਂ ਇੱਕ ਗੀਤ ਦੀ ਖੂਬਸੂਰਤ ਪੇਸ਼ਕਾਰੀ ਕੀਤੀ | ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਅਤੇ ਸਾਹਿਤਕਾਰ ਜੋ ਵੇਖਦਾ ਹੈ ਉਸ ਨੂੰ ਕਲਮਬੰਦ ਕਰ ਦਿੰਦਾ ਹੈ | ਅਮਨਦੀਪ ਸਿੰਘ ਅਮਨੀ ਨੇ ਸਾਹਿਤ ਸਦਨ ਵੱਲੋਂ ਅੱਜ ਕਰਵਾਏ ਸਮਾਗਮ ਨੰੂ ਸਾਰਥਿਕ ਦੱਸਦਿਆ ਸਵਾਮੀ ਗੁਪਤਾ ਨੰੂ ਯਾਦ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ, ਜਸਵੀਰ ਸਿੰਘ ਖਾਲਸਾ, ਪਰਮਜੀਤ ਸਿੰਘ ਟਿਵਾਣਾ, ਕੌਰ ਸਿੰਘ ਮਾਨ, ਕਿਸ਼ੋਰੀ ਲਾਲ, ਹਰਦੀਪ ਕੌਰ, ਸਤਿ ਕਰਤਾਰ ਸਿੰਘ, ਕਰਨੈਲ ਸਿੰਘ ਸੇਖੋਂ, ਵਿਜੈ ਕੁਮਾਰ ਸਿੰਗਲਾ ਜਗਨ ਨਾਥ ਗੋਇਲ ਪ੍ਰਧਾਨ ਲਾਇਨਜ਼ ਕਲੱਬ ਗਰੇਟਰ ਸੰਗਰੂਰ, ਬਦਰੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਦਵਿੰਦਰ ਕੁਮਾਰ ਗੁਪਤਾ, ਸੁਰਿੰਦਰ ਸਿੰਘ ਸੋਢੀ, ਤਿਲਕ ਰਾਜ ਸਤੀਜਾ, ਗਿਰਦਾਰੀ ਲਾਲ, ਡਾ. ਸੁਰਿੰਦਰ ਸ਼ੋਰੀ, ਮਹੇਸ਼ ਜੌਹਰ, ਸਰੋਜ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ |

ਪਿਛਲੀ ਖ਼ਬਰ ਮਸਤੂਆਣਾ ਸਾਹਿਬ 'ਚ ਵਿਸ਼ਾਲ ਵਾਤਾਵਰਨ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਮਲੇਰਕੋਟਲਾ ਜ਼ਿਲ੍ਹੇ 'ਚ ਕਰੀਬ 90 ਫ਼ੀਸਦੀ ਵੋਟਰ ਮੈਪਿੰਗ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।