26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਰੋਟਰੀ ਕਲੱਬ ਵਲੋਂ 'ਤਖਤ ਹਜ਼ਾਰਾ' ਵਿਖੇ ਮੁਸ਼ਾਇਰੇ ਅਤੇ ਮੈਂਗੋ ਪਾਰਟੀ ਦਾ ਆਯੋਜਨ <br/>

ਅਜੀਤ ਡੈਸਕ 08-06-2026
ਮਲੇਰਕੋਟਲਾ, 7 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਰੋਟਰੀ ਕਲੱਬ ਮਲੇਰਕੋਟਲਾ ਵੱਲੋਂ ਪਰੰਪਰਾਗਤ ਮੈਂਗੋ ਪਾਰਟੀ ਸਥਾਨਕ ਤਖਤ ਹਜਾਰਾ (ਮੌਲੀਵੁੱਡ) ਵਿਖੇ ਕੀਤਾ ਗਿਆ | ਜਿਸ ਵਿੱਚ ਰੋਟੇਰੀਅਨਾਂ ਦੇ ਨਾਲ ਸ਼ਹਿਰ ਦੇ ਪਤਵੰਤਿਆਂ ਨੇ ਵੀ ਸ਼ਿਰਕਤ ਕੀਤੀ | ਮੈਂਗੋ ਪਾਰਟੀ ਤੋਂ ਬਾਅਦ ਇੱਕ ਸ਼ਾਨਦਾਰ ਮੁਸ਼ਾਇਰੇ ਦਾ ਵੀ ਆਯੋਜਨ ਕੀਤਾ ਗਿਆ | ਰੋਟਰੀ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਡਾਕਟਰ ਸਈਅਦ ਤਨਵੀਰ ਹੁਸੈਨ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਐਸ ਡੀ ਐਮ ਅੰਮਿ੍ਤਸਰ ਸ੍ਰੀ ਹਿਤੇਸ਼ਵਰ ਗੁਪਤਾ, ਮੁਖ ਮਹਿਮਾਨ ਦੇ ਤੌਰ ਤੇ ਪਹੁੰਚੇ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਅਜਿਹੇ ਸਮਾਗਮਾਂ ਦਾ ਆਯੋਜਨ ਅਜੋਕੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ | ਡਾਕਟਰ ਸਈਅਦ ਤਨਵੀਰ ਹੁਸੈਨ ਨੇ ਕਿਹਾ ਕਿ ਅੱਜ ਮਨੁੱਖ ਦਾ ਲਾਈਫ਼ ਸਟਾਈਲ ਬਹੁਤ ਬਦਲ ਗਿਆ ਹੈ | ਇਸ ਮੁਸ਼ਾਇਰੇ ਵਿੱਚ ਉਸਤਾਦ ਸ਼ਾਇਰ ਅਨਵਾਰ ਆਜ਼ਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਕੇ ਆਪਣਾ ਕਲਾਮ ਪੇਸ਼ ਕੀਤਾ | ਮੁਸ਼ਾਇਰੇ ਦੀ ਨਿਜ਼ਾਮਤ ਦੀ ਜ਼ਿੰਮੇਵਾਰੀ ਡਾਕਟਰ ਮੁਹੰਮਦ ਰਫੀ ਨੇ ਬੜੇ ਹੀ ਦਿਲਚਸਪ ਅੰਦਾਜ਼ ਨਾਲ ਨਿਭਾਈ ਅਤੇ ਆਪਣਾ ਕਲਾਮ ਵੀ ਪੇਸ਼ ਕੀਤਾ | ਇਸ ਮੁਸ਼ਹਿਰੇ ਵਿੱਚ ਲੋਕਾਂ ਨੇ ਜ਼ਿਆਦਾਤਰ ਇੰਤਖ਼ਾਬ ਸ਼ਾਇਰੀ ਪੇਸ਼ ਕਰਕੇ ਆਪਣੀ ਹਾਜ਼ਰੀ ਲਗਵਾਈ ਅਤੇ ਪੀ ਡੀ ਜੀ ਅਮਜਦ ਅਲੀ ਨੇ ਵੀ ਆਪਣਾ ਕਲਾਮ ਪੇਸ਼ ਕਰਕੇ ਹਾਜ਼ਰੀਨ ਨੂੰ ਪ੍ਰਭਾਵਿਤ ਕੀਤਾ | ਸਕੂਲ ਫ਼ਾਰ ਬਲਾਇੰਡ ਐਂਡ ਡਿਸਏਬਲਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਰਾਸ਼ਿਦ ਸ਼ੇਖ, ਡਾਇਰੈਕਟਰ ਉਸਮਾਨ ਸਿਦੀਕੀ, ਕੈਸ਼ੀਅਰ ਮੁਹੰਮਦ ਜਮੀਲ, ਕਾਸ਼ਿਫ ਫਾਰੂਕੀ, ਪਿ੍ੰਸੀਪਲ ਅਸਰਾਰ ਨਿਜਾਮੀ, ਬਲਵਿੰਦਰ ਸਿੰਘ ਭਾਟੀਆ, ਮੁਹੰਮਦ ਮਨੀਸ਼ ਅਤੇ ਨਾਸਿਰ ਆਜ਼ਾਦ ਨੇ ਮੁਸ਼ਾਇਰੇ ਦੌਰਾਨ ਆਪਣੀ ਪੇਸ਼ਕਾਰੀ ਨਾਲ ਹਾਜ਼ਰੀ ਲਗਵਾਈ | ਮੰਚ ਦਾ ਸੰਚਾਲਨ ਸੈਕਟਰੀ ਐਡਵੋਕੇਟ ਇਕਬਾਲ ਅਹਿਮਦ ਨੇ ਕੀਤਾ | ਇਸ ਮੌਕੇ ਤੇ ਪੀ ਡੀ ਐਸ ਮੁਹੰਮਦ ਰਫੀਕ, ਮੈਡਮ ਫਿਰਦੋਸ ਅਮਜਦ, ਪਿ੍ੰਸੀਪਲ ਮੁਹੰਮਦ ਅਸਰਾਰ ਨਿਜਾਮੀ, ਇੰਸਪੈਕਟਰ ਅਬਦੁਲ ਸੱਤਾਰ, ਡਾਕਟਰ ਸਨਾ ਤਨਵੀਰ, ਅਬਦੁਲ ਸਤਾਰ ਐਸ.ਡੀ.ਓ., ਮੈਡਮ ਜੋਹਰਾ ਸਤਾਰ, ਅਬਦੁਲ ਗਫਾਰ, ਮੁਹੰਮਦ ਅਖ਼ਤਰ, ਮੁਹੰਮਦ ਫਾਰੂਕ, ਲੈਕਚਰਾਰ ਮੁਹੰਮਦ ਅਨਵਰ, ਸਈਅਦ ਸ਼ਕੀਲ, ਸਈਅਦ ਅਜੀਮ ਹੁਸੈਨ, ਸਈਅਦ ਮੁਨੀਰ ਹੁਸੈਨ, ਸਮਾਜ ਸੇਵੀ ਮੁਹੰਮਦ ਸ਼ਮਸ਼ਾਦ, ਜੁਬੈਰ ਉਸਮਾਨੀ, ਸ਼ਾਇਰ ਅਲੀ ਜ਼ਮੀਰ, ਦਵਿੰਦਰਪਾਲ ਸਿੰਘ ਰਿੰਪੀ, ਹਰੀਸ਼ ਗੋਇਲ, ਨਿਤਿਨ ਜਿੰਦਲ, ਅਰਸ਼ਦੀਪ ਗੋਇਲ ਅਤੇ ਯੋਗਵੀਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜਾਗਰੂਕਤਾ ਕੈਂਪ ਵਿਚ 100 ਤੋਂ ਵੱਧ ਕਿਸਾਨਾਂ ਨੇ ਲਿਆ ਭਾਗ <br/> ਅਗਲੀ ਖ਼ਬਰ ਮਸਤੂਆਣਾ ਸਾਹਿਬ 'ਚ ਵਿਸ਼ਾਲ ਵਾਤਾਵਰਨ ਜਾਗਰੂਕਤਾ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।