14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਣਿਆ ਗਾਜਰ ਬੂਟੀ ਦੀ ਨਰਸਰੀ <br/>

ਅਜੀਤ ਡੈਸਕ 09-06-2026
ਧਨੌਲਾ, 8 ਜੂਨ (ਜਤਿੰਦਰ ਸਿੰਘ ਧਨੌਲਾ)-ਸੀਨੀਅਰ ਸੈਕੰਡਰੀ ਸਕੂਲ ਲੜਕੇ ਧਨੌਲਾ ਦੇ ਸੀਨੀਅਰ ਪ੍ਰਬੰਧਕ ਅਧਿਆਪਕ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਧਨੌਲਾ ਦੇ ਵਿਦਿਆਰਥੀਆਂ ਦੀ ਸਿਹਤ ਪ੍ਰਤੀ ਕਿੰਨੇ ਕੁ ਗੰਭੀਰ ਹਨ | ਇਸ ਦਾ ਅੰਦਾਜ਼ਾ ਸਕੂਲ ਕੈਂਪਸ ਅੰਦਰ ਜਾ ਕੇ ਸਹਿਜੇ ਹੀ ਲਗਾਇਆ ਜਾ ਸਕਦਾ ਹੈ | ਸਕੂਲ ਅੰਦਰ ਵਿਦਿਆਰਥੀਆਂ ਦੇ ਖੇਡਣ ਲਈ ਦੋ ਖੇਡ ਮੈਦਾਨ ਬਣਾਏ ਗਏ ਹਨ | ਬਾਹਰਲਾ ਖੇਡ ਮੈਦਾਨ ਸਟੇਜ ਦੇ ਬਿਲਕੁਲ ਸਾਹਮਣੇ ਹੋਣ ਕਰ ਕੇ ਥੋੜ੍ਹਾ ਬਹੁਤ ਖੱਬਲ ਹੈ | ਬਾਕੀ ਤਕਰੀਬਨ ਸਾਫ਼ ਸੁਥਰਾ ਕਿਹਾ ਜਾ ਸਕਦਾ ਹੈ | ਜਦ ਕਿ ਸਕੂਲ ਦੇ ਪਿਛਲੇ ਪਾਸੇ ਰੱਖਿਆ ਗਿਆ ਖੇਡ ਮੈਦਾਨ ਦੇ ਕਰੀਬ ਡੇਢ ਕਿੱਲਾ ਰਕਬੇ ਵਿਚ ਤਿੰਨ-ਤਿੰਨ ਫੁੱਟ ਉੱਚੇ ਗਾਜਰ ਬੂਟੀ ਦੇ ਝੁੰਡ ਇਸ ਕਦਰ ਖੜੇ ਹਨ ਜਿਵੇਂ ਚੰਗਾ ਡਾਈਮੋਨੀਆ ਤੇ ਯੂਰੀਆ ਰੇਹ ਪਾ ਕੇ ਤਿਆਰ ਕੀਤਾ ਗਿਆ ਹੋਵੇ | ਗਾਜਰ ਬੂਟੀ ਨਿੱਸਰ ਕੇ ਫਲ ਚੁੱਕੀ ਖੜ੍ਹੀ ਇੰਜ ਪ੍ਰਤੀਤ ਹੁੰਦੀ ਹੈ | ਜਿਵੇਂ ਕਿਸੇ ਮਾਹਿਰ ਦੇ ਕਹਿਣ 'ਤੇ ਚੰਗਾ ਝਾੜ ਪ੍ਰਾਪਤ ਕਰਨ ਦੇ ਮਨਸ਼ੇ ਨਾਲ ਸੰਭਾਲੀ ਗਈ ਹੋਵੇ | ਜ਼ਿਕਰਯੋਗ ਹੈ ਕਿ ਇਸ ਬੂਟੀ ਨੂੰ ਗਾਜਰ ਬੂਟੀ ਅਤੇ ਕਾਂਗਰਸ ਘਾਹ ਦੇ ਨਾਲ-ਨਾਲ ਜਾਣਿਆ ਜਾਂਦਾ ਹੈ | ਇਸ ਨੂੰ ਐਲਰਜੀ ਦਾ ਸਭ ਤੋਂ ਵੱਡਾ ਸਰੋਤ ਮੰਨਿਆ ਜਾਂਦਾ ਹੈ | ਵੱਡੀ ਗਿਣਤੀ ਵਿਚ ਇਲਾਕਾ ਭਰਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਇਸ ਸਕੂਲ 'ਚ ਪੜ੍ਹਨ ਅਤੇ ਖੇਡਣ ਦੇ ਮਨਸ਼ੇ ਨਾਲ ਆਉਂਦੇ ਹਨ | ਪ੍ਰੰਤੂ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਪੜ੍ਹਨ ਤੇ ਖੇਡਣ ਆਏ ਵਿਦਿਆਰਥੀ ਇੱਥੋਂ ਐਲਰਜੀ ਲੈ ਕੇ ਵਾਪਸ ਪਰਤਦੇ ਹਨ | ਪ੍ਰਬੰਧਕਾਂ ਦਾ ਇਸ ਕਦਰ ਲਾਪਰਵਾਹ ਹੋਣਾ ਕਿਸੇ ਸੰਗੀਨ ਅਪਰਾਧ ਤੋਂ ਘੱਟ ਨਹੀਂ | ਪ੍ਰੰਤੂ ਸਵਾਲ ਇਹ ਉੱਠਦਾ ਹੈ ਕਿ 10 ਕਿੱਲੋਮੀਟਰ ਫ਼ਾਸਲੇ 'ਤੇ ਬੈਠੇ ਜ਼ਿਲ੍ਹਾ ਸਿੱਖਿਆ ਅਫ਼ਸਰ ਵੀ ਸਕੂਲਾਂ ਦੀ ਦਸ਼ਾ ਦੇਖਣੀ ਜ਼ਰੂਰੀ ਨਹੀਂ ਸਮਝਦੇ | ਸਰਕਾਰ ਵਲੋਂ ਸਕੂਲਾਂ ਦੀ ਸਾਂਭ ਸੰਭਾਲ ਲਈ ਵੱਡੇ ਪੱਧਰ ਤੇ ਗਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਹਨ | ਪ੍ਰੰਤੂ ਉਹ ਕਾਗ਼ਜ਼ਾਂ ਦਾ ਢਿੱਡ ਭਰਨ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ | ਉਨ੍ਹਾਂ ਦੀ ਯੋਗ ਵਰਤੋਂ ਦਿਖਾਉਣ ਲਈ ਕਾਗ਼ਜ਼ਾਂ ਦੀ ਕਿਵੇਂ ਭਰਪਾਈ ਕੀਤੀ ਜਾਂਦੀ ਹੈ ਇਹ ਸਵਾਲ ਉੱਭਰ ਕੇ ਸਾਹਮਣੇ ਆਉਂਦੇ ਹਨ | ਮੰਡੀ ਦੀ ਡਿਪਟੀ ਕਮਿਸ਼ਨਰ ਬਰਨਾਲਾ ਅਤੇ ਸਿੱਖਿਆ ਮੰਤਰੀ ਪੰਜਾਬ ਪਾਸੋਂ ਪੁਰਜ਼ੋਰ ਮੰਗ ਹੈ ਕਿ ਸਕੂਲ ਦੇ ਰਿਕਾਰਡ ਦੀ ਜਾਂਚ ਕਰਵਾ ਕੇ ਇੱਥੇ ਵੱਡੀ ਪੱਧਰ 'ਤੇ ਉੱਗੇ ਘਾਹ ਦੀ ਸਫ਼ਾਈ ਕਰਵਾਈ ਜਾਵੇ |

ਪਿਛਲੀ ਖ਼ਬਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਨੂੰ ਆਪਣਾ ਬਣਦਾ ਸਹਿਯੋਗ ਦਿਓ -ਐਸ.ਡੀ.ਐਮ. <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਨੇ ਜਥੇਬੰਦੀ ਦੀ 30ਵੀਂ ਵਰ੍ਹੇਗੰਢ ਮਨਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।