29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸੇਵਾ ਕੇਂਦਰ ਮੁਲਾਜ਼ਮਾਂ ਦਾ ਧਰਨਾ ਪੁਲਿਸ ਨੇ ਜ਼ਬਰਦਸਤੀ ਚੁਕਵਾਇਆ <br/>

ਅਜੀਤ ਡੈਸਕ 10-06-2026
ਬਰਨਾਲਾ, 9 ਜੂਨ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਸੇਵਾ ਕੇਂਦਰ ਮੁਲਾਜ਼ਮਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਸੇਵਾ ਕੇਂਦਰ ਅੱਗੇ ਪਿਛਲੇ 14 ਦਿਨਾਂ ਤੋਂ ਚੱਲ ਰਿਹਾ ਧਰਨਾ ਅੱਜ ਪੁਲਿਸ ਪ੍ਰਸ਼ਾਸਨ ਵਲੋਂ ਜ਼ਬਰਦਸਤੀ ਚੁਕਵਾ ਦਿੱਤਾ ਗਿਆ ਅਤੇ ਕਈ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ | ਪੁਲਿਸ ਵਲੋਂ ਜਬਰੀ ਧਰਨਾ ਚੁਕਵਾਉਣ ਅਤੇ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈਣ ਦੇ ਵਿਰੋਧ ਵਿਚ ਵੱਖ-ਵੱਖ ਕਿਸਾਨ-ਮਜ਼ਦੂਰ-ਮੁਲਾਜਮ ਜਥੇਬੰਦੀਆਂ ਵਲੋਂ ਪਹਿਲਾਂ ਸਥਾਨਕ ਚੌਂਕ ਤੋਂ ਮਾਰਚ ਕੱਢਿਆ ਗਿਆ ਅਤੇ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ ਗਿਆ | ਧਰਨੇ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕਰਮਜੀਤ ਬੀਹਲਾ, ਰਾਜੀਵ ਕੁਮਾਰ, ਤਰਸੇਮ ਭੱਠਲ, ਜਰਨੈਲ ਸਿੰਘ ਬਦਰਾ, ਸੰਦੀਪ ਸਿੰਘ ਚੀਮਾ, ਰਜਿੰਦਰ ਸਿੰਘ ਦਰਾਕਾ, ਮਨਜੀਤ ਰਾਜ, ਮਲਕੀਤ ਸਿੰਘ, ਡਾ. ਰਜਿੰਦਰ ਪਾਲ, ਗੁਰਬਿੰਦਰ ਸਿੰਘ, ਸ਼ਿੰਦਰ ਧੌਲਾ, ਮਨੋਹਰ ਲਾਲ, ਮਹਿਮਾ ਸਿੰਘ, ਖੁਸ਼ੀਆ ਸਿੰਘ, ਦਰਸ਼ਨ ਚੀਮਾ, ਕੈਪਟਨ ਹਰਦੀਪ ਸਿੰਘ ਨੇ ਕਿਹਾ ਕਿ ਪਟਿਆਲਾ ਵਿਖੇ ਅਪ੍ਰੈਂਟਿਸ਼ਸਿਪ ਲਾਈਨਮੈਨਾਂ ਉੱਪਰ ਜ਼ਬਰ ਕਰਨ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ 26 ਮਈ ਤੋਂ ਸੰਘਰਸ਼ ਕਰ ਰਹੇ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਅੱਜ ਪੁਲਿਸ ਨੇ ਧਰਨੇ ਤੋਂ ਜਬਰੀ ਉਠਾਇਆ ਹੈ | ਆਗੂਆਂ ਨੇ ਪੁਲਿਸ ਵਲੋਂ ਸੰਘਰਸ਼ ਰਹੇ ਤਬਕਿਆਂ ਉੱਪਰ ਢਾਹੇ ਜਾ ਰਹੇ ਜ਼ਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਆਪਣੇ ਹੱਕਾਂ/ਹਿੱਤਾਂ ਲਈ ਸੰਘਰਸ਼ ਕਰਨਾ ਹਰ ਵਿਅਕਤੀ ਦਾ ਮੁੱਢਲਾ ਅਧਿਕਾਰ ਹੈ | ਇਸ ਲਈ ਗਿ੍ਫ਼ਤਾਰ ਕੀਤੇ ਮੁਲਾਜ਼ਮਾਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਪਰ ਦੂਸਰੇ ਪਾਸੇ ਪ੍ਰਸ਼ਾਸਨ ਵਲੋਂ ਧਰਨਾ ਚੁੱਕਣ ਦੀ ਸ਼ਰਤ ਮੁਲਾਜ਼ਮਾਂ ਨੂੰ ਰਿਹਾਅ ਕਰਨ ਸਬੰਧੀ ਕਿਹਾ ਗਿਆ, ਲੇਕਿਨ ਪ੍ਰਸ਼ਾਸਨ ਦੀ ਇਸ ਸ਼ਰਤ ਨੂੰ ਜਥੇਬੰਦੀਆਂ ਨੇ ਸਿਰੇ ਤੋਂ ਰੱਦ ਕਰ ਦਿੱਤਾ ਅਤੇ ਕਚਹਿਰੀ ਚੌਂਕ ਵਿਖੇ ਸੜਕ ਜਾਮ ਕਰਨ ਦਾ ਐਲਾਨ ਕਰ ਦਿੱਤਾ | ਜਥੇਬੰਦੀਆਂ ਦੇ ਰੋਹ ਨੂੰ ਦੇਖਦੇ ਹੋਏ ਆਖ਼ਰ ਸ਼ਾਮ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਗਏ ਸੇਵਾ ਕੇਂਦਰ ਦੇ ਆਗੂਆਂ ਨੂੰ ਰਿਹਾਅ ਕਰ ਦਿੱਤਾ ਗਿਆ | ਜਥੇਬੰਦੀਆਂ ਦੇ ਆਗੂਆਂ ਵਲੋਂ ਰਿਹਾਅ ਕੀਤੇ ਸੇਵਾ ਕੇਂਦਰ ਮੁਲਾਜ਼ਮ ਨੂੰ ਹਾਰ ਪਾ ਕੇ ਦੁਬਾਰਾ ਸੰਘਰਸ਼ ਦੇ ਪਿੜ ਵਿਚ ਜੀ ਆਇਆ ਕਿਹਾ ਗਿਆ | ਇਸ ਮੌਕੇ ਬਿੰਦਰ ਕੌਰ ਭਦੌੜ, ਦਰਸ਼ਨ ਚੀਮਾ, ਬਲਦੇਵ ਮੰਡੇਰ, ਪਰਮਿੰਦਰ ਹੰਡਿਆਇਆ, ਬਲਵੰਤ ਸਿੰਘ ਬਰਨਾਲਾ, ਜਗਰਾਜ ਰਾਮਾ, ਸੁਖਵਿੰਦਰ ਠੀਕਰੀਵਾਲਾ, ਅੰਮਿ੍ਤ ਪਾਲ, ਜਗਰਾਜ ਟੱਲੇਵਾਲ, ਮਲਕੀਤ ਸਿੰਘ ਪੱਤੀ, ਕਰਮਜੀਤ ਸਿੰਘ ਭੋਤਨਾ, ਨਵਨੀਤ ਭੱਠਲ, ਗੁਰਲਾਭ ਸਿੰਘ ਮੌੜ ਆਦਿ ਆਗੂ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਅÏਰਤ ਕਾਬੂ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਕੀਤਾ ਗਿਆ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।