28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪਿੰਡ ਪੱਖੋਕੇ ਦੀ ਪੰਚਾਇਤ 'ਤੇ ਪਿੰਡ ਦੇ ਵਿਅਕਤੀਆਂ ਨੇ ਬਿਨਾਂ ਮਨਜ਼ੂਰੀ ਤੋਂ ਦਰੱਖਤ ਵੱਢੇ ਜਾਣ ਦੇ ਲਾਏ ਦੋਸ਼ <br/>

ਅਜੀਤ ਡੈਸਕ 10-06-2026
ਟੱਲੇਵਾਲ, 9 ਜੂਨ (ਸੋਨੀ ਚੀਮਾ)-ਪਿੰਡ ਪੱਖੋਕੇ ਤੋਂ ਸ਼ਹਿਣਾ ਨੂੰ ਆਉਣ ਵਾਲੀ ਲਿੰਕ ਸੜਕ ਜੋ ਕਿ ਨਵੇਂ ਸਿਰੇ ਤੋਂ ਬਣਾਈ ਜਾ ਰਹੀ ਹੈ, ਤੋਂ ਪਿੰਡ ਦੇ ਕੁੱਝ ਵਿਅਕਤੀਆਂ ਵਲੋਂ ਸਫ਼ੈਦੇ, ਡੇਕਾਂ, ਬੇਰੀਆਂ ਅਤੇ ਹੋਰ ਦਰਖੱਤ ਗ੍ਰਾਮ ਪੰਚਾਇਤ ਅਤੇ ਸਰਪੰਚ ਪੱਖੋਕੇ ਵਲੋਂ ਬਿਨਾਂ ਮਨਜ਼ੂਰੀ ਤੋਂ ਪੁੱਟਣ ਦੋਸ਼ ਲਾਉਂਦਿਆਂ ਸਰਪੰਚ ਵਿਰੁੱਧ ਬਣਦੀ ਕਾਰਵਾਈ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਦਰਵਾਜ਼ੇ ਖੜਕਾਏ ਹਨ | ਇਸ ਮੌਕੇ ਦੋਸ਼ ਲਾਉਂਦਿਆਂ ਪਿੰਡ ਪੱਖੋਕੇ ਦੇ ਸਾਬਕਾ ਸਰਪੰਚ ਮੇਵਾ ਸਿੰਘ, ਜਸਵੀਰ ਸਿੰਘ ਸਾਬਕਾ ਪੰਚ, ਅਜੀਤ ਸਿੰਘ ਫ਼ੌਜੀ, ਜਗਸੀਰ ਸਿੰਘ ਗਿੱਲ, ਦਵਿੰਦਰ ਸਿੰਘ ਦਸਮੇਸ਼ ਟੈਂਟ ਵਾਲੇ, ਗੁਰਮੇਲ ਸਿੰਘ ਗੇਲੀ, ਗੁਰਵੀਰ ਸਿੰਘ ਪੱਖੋਕੇ ਆਦਿ ਨੇ ਦੱਸਿਆ ਕਿ ਸਰਪੰਚ ਵਲੋਂ ਬਿਨਾਂ ਮਨਜ਼ੂਰੀ ਤੋਂ ਪੁੱਟੇ ਗਏ ਦਰਖੱਤਾਂ ਸਬੰਧੀ ਅਸੀਂ ਪੰਚਾਇਤ ਸੈਕਟਰੀ, ਬੀ.ਡੀ.ਪੀ.ਓ ਮਹਿਲਾ ਕਲਾਂ ਅਤੇ ਕੁੱਝ ਪੰਚਾਇਤ ਮੈਂਬਰਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਿਨ੍ਹਾਂ ਨੇ ਸਪਸ਼ਟ ਹੀ ਕਹਿ ਦਿੱਤਾ ਕਿ ਪੁੱਟੇ ਗਏ ਦਰਖੱਤਾਂ ਸਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ ਅਤੇ ਨਾ ਹੀ ਗ੍ਰਾਮ ਪੰਚਾਇਤ ਵਲੋਂ ਕੋਈ ਮਤਾ ਪਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਬਣਦੀ ਕਾਰਵਾਈ ਕਰਵਾਉਣ ਲਈ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਲਿਖਤੀ ਰੂਪ ਵਿਚ ਸ਼ਿਕਾਇਤ ਦੇਵਾਂਗੇ | ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਦਬਦਬਾ ਕਾਰਨ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਮਜਬੂਰਨ ਤਿੱਖਾ ਸੰਘਰਸ਼ ਆਰੰਭ ਕਰਾਂਗੇ | ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਮੌਕਾ ਦੇਖਣ ਲਈ ਘਟਨਾ ਸਥਾਨ 'ਤੇ ਪਹੁੰਚੇ ਸੀ ਪ੍ਰੰਤੂ ਬਿਨਾਂ ਕਾਰਵਾਈ ਕੀਤੇ ਹੀ ਉਹ ਵਾਪਸ ਚਲੇ ਗਏ | ਜਦੋਂ ਇਸ ਸਬੰਧੀ ਸਰਪੰਚ ਗੁਰਚਰਨ ਸਿੰਘ ਨਾਲ ਪੁੱਟੇ ਗਏ ਦਰਖੱਤਾਂ ਸਬੰਧੀ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਕੁੱਝ ਵਿਅਕਤੀ ਨਿੱਜੀ ਰੰਜਸ਼ਾਂ ਤਹਿਤ ਉਨ੍ਹਾਂ 'ਤੇ ਦੋਸ਼ ਲਗਾ ਰਹੇ ਹਨ, ਕਿਉਂਕਿ ਉਕਤ ਸੜਕ ਜਿਸ ਦੇ ਟੈਂਡਰ ਹੋ ਚੱੁਕੇ ਹਨ ਅਤੇ ਪ੍ਰਸ਼ਾਸਨ ਵਲੋਂ ਉਕਤ ਦਸ ਕਰਮਾਂ ਦੇ ਰਸਤੇ ਵਿਚੋਂ 7 ਕਰਮਾਂ ਦਾ ਰਾਹ ਅਤੇ ਤਿੰਨ ਕਰਮਾਂ ਦਾ ਸਿੰਚਾਈ ਲਈ ਨਹਿਰੀ ਖਾਲ ਛੱਡਿਆ ਜਾਣਾ ਹੈ | ਜਿਸ ਸਬੰਧੀ ਕਈ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਅਤੇ ਆਪਣੇ ਪੱਧਰ 'ਤੇ ਹੀ ਲੋਕਾਂ ਨੇ ਆਪਣੇ ਹੱਥੀ ਲਗਾਏ ਦਰੱਖਤ ਪੱੁਟੇ ਹਨ | ਉਨ੍ਹਾਂ ਦੱਸਿਆ ਕਿ ਪੰਚਾਇਤ ਵਲੋਂ ਪਿੰਡ ਵਿਚ ਨਾਜਾਇਜ਼ ਕਬਜ਼ੇ ਛੁਡਾਏ ਜਾਣ ਦੀ ਮੁਹਿੰਮ ਚਲਾਈ ਹੋਈ | ਜਿਸ ਦੀ ਰੰਜਸ਼ ਤਹਿਤ ਉਕਤ ਦੋਸ਼ ਲਗਾਏ ਜਾ ਰਹੇ ਹਨ | ਸਰਪੰਚ ਗੁਰਚਰਨ ਸਿੰਘ ਨੇ ਦੋਸ਼ ਲਾਉਣ ਵਾਲੇ ਇਕ ਵਿਅਕਤੀ ਤੇ ਪੰਚਾਇਤੀ ਪਹੀ ਵਿਚੋਂ ਟਾਹਲੀ ਵੱਢੇ ਜਾਣ ਦੇ ਦੋਸ਼ ਵੀ ਲਾਏ ਹਨ |

ਪਿਛਲੀ ਖ਼ਬਰ ਹੰਡਿਆਇਆ ਵਿਖੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਸੁਰੇਸ਼ ਕੁਮਾਰ ਤਪਾ ਨੂੰ ਅਕਾਲੀ ਦਲ (ਬ) ਹਲਕਾ ਭਦੌੜ ਦੇ ਵਪਾਰ ਵਿੰਗ ਦਾ ਪ੍ਰਧਾਨ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।