03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਹੰਡਿਆਇਆ ਵਿਖੇ ਕੌਮੀ ਮਾਰਗ ਨੰ: 7 ਦੇ ਪੁਲ ਨੂੰ ਲੰਬਾ ਕਰਨ ਲਈ ਕੇਂਦਰੀ ਮੰਤਰੀ ਗਡਕਰੀ ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 13-06-2026
ਹੰਡਿਆਇਆ, 12 ਜੂਨ (ਗੁਰਜੀਤ ਸਿੰਘ ਖੁੱਡੀ)-ਨੈਸ਼ਨਲ ਹਾਈਵੇਅ ਨੰ: 7 ਹੰਡਿਆਇਆ, ਬਰਨਾਲਾ ਦੇ ਵਸਨੀਕਾਂ ਦਾ ਵਫ਼ਦ ਕੇਂਦਰੀ ਮੰਤਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲਾ ਨਿਤਿਨ ਗਡਕਰੀ ਨੂੰ ਚੰਡੀਗੜ੍ਹ-ਬਠਿੰਡਾ ਕੌਮੀ ਮਾਰਗ 7 ਉੱਪਰ ਹੰਡਿਆਇਆ ਵਿਖੇ ਬਣੇ ਓਵਰਬਿ੍ਜ ਨੂੰ ਲੰਬਾ ਕਰਨ ਲਈ ਮਿਲਿਆ ਤੇ ਮੰਗ-ਪੱਤਰ ਦਿੱਤਾ | ਇਸ ਮੌਕੇ ਗੱਲਬਾਤ ਕਰਦਿਆਂ ਗੁਰਮੇਲ ਸਿੰਘ ਭਰੀ ਨੈਸ਼ਨਲ ਹੋਟਲ, ਜਗਜੀਤ ਸਿੰਘ ਪਨੇਸਰ ਕੰਬਾਈਨ, ਨਛੱਤਰ ਸਿੰਘ ਭਰੀ ਐਮ.ਡੀ., ਜੁਗਿੰਦਰ ਸਿੰਘ ਭਰੀ, ਪਰਮਿੰਦਰ ਸਿੰਘ ਭਰੀ ਸਟੈਂਡਰਡ ਕਾਰਪੋਰੇਸ਼ਨ, ਮੱਖਣ ਸਿੰਘ ਭਰੀ ਬਲਕਾਰ ਕੰਬਾਈਨ, ਬੰਧਨਤੋੜ ਸਿੰਘ ਭਰੀ, ਕੈਪਟਨ ਗੁਰਜਿੰਦਰ ਸਿੰਘ ਸਿੱਧੂ ਇੰਚਾਰਜ ਹਲਕਾ ਭਦੌੜ ਭਾਜਪਾ ਨੇ ਕਿਹਾ ਕਿ ਕੌਮੀ ਮਾਰਗ ਨੰ: 7 'ਤੇ ਬਣਿਆ ਪੁੱਲ ਤਿੰਨ-ਚਾਰ ਵਾਰ ਮੁਰੰਮਤ ਕਰ ਕੇ ਚਲਾਇਆ ਗਿਆ ਹੈ | ਪਰ ਉਹ ਹਰ ਵਾਰੀ ਮਿੱਟੀ ਨਿਕਲਣ ਕਾਰਨ ਟੁੱਟ ਕੇ ਆਵਾਜਾਈ ਲਈ ਖ਼ਤਰਾ ਪੈਦਾ ਕਰਦਾ ਹੈ | ਇਸ ਪੁੱਲ ਦੀ ਲੰਬਾਈ ਵਧਾ ਕੇ ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਤੱਕ ਕੀਤੀ ਜਾਵੇ ਅਤੇ ਇਸ ਨੂੰ ਪਿੱਲਰਾਂ ਤੇ ਬਣਾਇਆ ਜਾਵੇ | ਕਿਉਂਕਿ ਇਸ ਵਿਚਕਾਰ ਖੁੱਡੀ ਕਲਾਂ- ਹੰਡਿਆਇਆ ਰੋਡ ਲੰਘਦਾ ਹੈ | ਜਿਸ ਉੱਪਰ ਹੰਡਿਆਇਆ ਰੇਲਵੇ ਸਟੇਸ਼ਨ ਪਲੇਟੀ 'ਤੇ ਮਾਲ (ਕਣਕ, ਚੌਲ ਅਤੇ ਕੋਲਾ) ਲੋਡ-ਅਨਲੋਡ ਹੁੰਦਾ ਹੈ | ਜਿਸ ਨਾਲ ਰੋਜ਼ਾਨਾ ਦੋ-ਤਿੰਨ ਸੌ ਟਰੱਕ ਲੰਘਦਾ ਹੈ | ਜਿਸ ਕਰ ਕੇ ਟਰੈਫ਼ਿਕ ਜਾਮ ਹੋ ਜਾਂਦਾ ਹੈ | ਇੱਥੇ ਕੰਬਾਈਨ ਫ਼ੈਕਟਰੀਆਂ ਹੋਣ ਕਾਰਨ ਉਨ੍ਹਾਂ ਅੰਦਰ ਆੳਾੁਦੀ-ਜਾਂਦੀ ਮਸ਼ੀਨਰੀ, ਸਵੇਰੇ-ਸ਼ਾਮ ਵਰਕਰ ਆਉਂਦੇ-ਜਾਂਦੇ ਹਨ ਅਤੇ ਅਕਸਰ ਹਾਦਸੇ ਵਾਪਰਦੇ ਰਹਿੰਦੇ ਹਨ | ਜਿਸ ਨਾਲ ਜਾਨੀ-ਮਾਲੀ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਕਸਬਾ ਹੰਡਿਆਇਆ ਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਇਸ ਪੁੱਲ ਨੂੰ ਪਿੱਲਰਾਂ 'ਤੇ ਬਣਾਇਆ ਜਾਵੇ ਅਤੇ ਇਸ ਦੀ ਲੰਬਾਈ ਵਧਾਈ ਜਾਵੇ ਤਾਂ ਜੋ ਆਮ ਰਾਹਗੀਰਾਂ ਦੀ ਜਾਨ-ਮਾਲ ਦੀ ਰਾਖੀ ਹੋ ਸਕੇ |

ਪਿਛਲੀ ਖ਼ਬਰ 200 ਲੀਟਰ ਡੀਜ਼ਲ ਦੀ ਲਿਮਟ ਵਾਲਾ ਹੁਕਮ ਸਰਕਾਰ ਤੁਰੰਤ ਰੱਦ ਕਰੇ-ਪ੍ਰਧਾਨ ਬਬਲਾ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਦੀ ਸੀ. ਸੀ. ਟੀ. ਵੀ. ਫੁਟੇਜ ਦੇਣ ਲਈ ਰਿਟਰਨਿੰਗ ਅਫ਼ਸਰ ਦੁਆਰਾ ਅਪਣਾਈ ਜਾ ਰਹੀ ਹੈ ਟਾਲ-ਮਟੋਲ ਦੀ ਨੀਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।