04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜਾਮ <br/>

ਅਜੀਤ ਡੈਸਕ 13-06-2026
ਟੱਲੇਵਾਲ, 12 ਜੂਨ (ਸੋਨੀ ਚੀਮਾ)-ਬੀਤੇ ਦਿਨੀਂ ਪਿੰਡ ਬਖਤਗੜ੍ਹ ਵਿਖੇ ਇਕ ਘਰ ਵਿਚੋਂ ਤਕਰੀਬਨ 26 ਤੋਲੇ ਸੋਨੇ ਅਤੇ ਪੌਣੇ ਦੋ ਲੱਖ ਦੀ ਨਗਦੀ ਚੋਰੀ ਉਪਰੰਤ ਹੁਣ ਇਕ ਹੋਰ ਉਸੇ ਤਰ੍ਹਾਂ ਦੀ ਚੋਰੀ ਦਾ ਮਾਮਲਾ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਭੋਤਨਾ ਵਿਖੇ ਵੀ ਸਾਹਮਣੇ ਆਇਆ ਹੈ, ਜਿਸ ਦੌਰਾਨ ਜੋ ਸੱਕੀ ਨੌਜਵਾਨ ਪਿੰਡ ਬਖਤਗੜ੍ਹ ਵਿਖੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਆਏ ਸਨ, ਉਹੀ ਨੌਜਵਾਨ ਪਿੰਡ ਭੋਤਨਾ ਦੀ ਵਿਧਵਾ ਬਲਜੀਤ ਕੌਰ ਪਤਨੀ ਗੁਰਦੇਵ ਸਿੰਘ ਜੋ ਕਿ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਸਕੀਮ ਤਹਿਤ ਮਨੀਕਰਨ ਸਾਹਿਬ ਗਈ ਹੋਈ, ਦੇ ਘਰ ਦਾ ਜਿੰਦਰਾ ਤੋੜ ਕੇ ਘਰ ਦੀ ਫਰੋਲਾ ਫਰਾਲੀ ਕਰਨ ਉਪਰੰਤ ਅਲਮਾਰੀ ਵਿਚ ਪਈਆਂ ਇਕ ਤੋਲੇ ਸੋਨੇ ਦੀਆਂ ਬਾਲੀਆਂ ਤੋਂ ਇਲਾਵਾ 60 ਹਜ਼ਾਰ ਦੀ ਨਗਦੀ ਲੈ ਕੇ ਫ਼ਰਾਰ ਹੋ ਗਏ | ਜ਼ਿਕਰਯੋਗ ਹੈ ਕਿ ਵਿਧਵਾ ਬਲਜੀਤ ਕੌਰ ਜੋ ਕਿ ਘਰ ਵਿਚ ਇਕੱਲੀ ਰਹਿੰਦੀ ਹੈ, ਦੇ ਪਤੀ ਅਤੇ ਪੱੁਤਰ ਦੀ ਪਹਿਲਾਂ ਮੌਤ ਹੋ ਚੱੁਕੀ ਹੈ ਅਤੇ ਏਕੜ ਨਾਲ ਆਪਣੀ ਦੋ ਵਖਤ ਦੀ ਰੋਟੀ ਖਾ ਰਹੀ ਹੈ | ਪੀੜਤ ਬਲਜੀਤ ਕੌਰ ਨੇ ਦੱਸਿਆ ਕਿ ਉਸ ਕੋਲ ਕਮਾੲਾੀ ਦਾ ਕੋਈ ਸਾਧਨ ਨਹੀਂ ਅਤੇ ਉਕਤ 60 ਹਜ਼ਾਰ ਦੀ ਰਾਸ਼ੀ ਇਕ ਏਕੜ ਜ਼ਮੀਨ ਦੇ ਠੇਕੇ ਦੇ ਪੈਸੇ ਸਨ, ਜਿਨ੍ਹਾਂ ਨਾਲ ਉਸ ਨੇ 6 ਮਹੀਨੇ ਤੱਕ ਘਰ ਚਲਾਉਣਾ ਸੀ, ਪਰ ਚੋਰਾਂ ਵਲੋਂ ਉਹ ਵੀ ਚੋਰੀ ਕਰ ਲਈ ਗਈ ਹੈ | ਜ਼ਿਕਰਯੋਗ ਹੈ ਕਿ 3-4 ਪਿੰਡਾਂ ਵਿਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਕਈ ਪਿੰਡਾਂ ਵਿਚ ਉਕਤ ਸੱਕੀ ਮੋਟਰਸਾਈਕਲ ਸਵਾਰਾਂ ਦੀ ਸੀ.ਸੀ.ਟੀ.ਵੀ ਫੁਟੇਜ ਵੀ ਆਈ ਹੈ, ਦੋ ਥਾਣਿਆਂ ਦੀ ਪੁਲਿਸ ਅਜੇ ਤੱਕ ਚੋਰਾਂ ਨੂੰ ਕਾਬੂ ਕਰਨ ਵਿਚ ਕਾਮਯਾਬ ਨਹੀਂ ਹੋ ਸਕੀ |

ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਨਹਿਰੀ ਪਾਣੀ ਦਾ ਮੋਘਾ ਕੀਤਾ ਪਾਸ ਅਗਲੀ ਖ਼ਬਰ ਲੱੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ 5 ਮੈਂਬਰ 32 ਬੋਰ ਪਿਸਟਲ ਤੇ ਮਾਰੂ ਹਥਿਆਰਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।