09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਨਵੀਂ ਬਣੀ ਆਂਗਣਵਾੜੀ ਇਮਾਰਤ ਦੇ ਆਸ-ਪਾਸ ਲੱਗੇ ਗੰਦਗੀ ਦੇ ਢੇਰ <br/>

ਅਜੀਤ ਡੈਸਕ 14-06-2026
ਰੂੜੇਕੇ ਕਲਾਂ, 13 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਨਵੀ ਬਣੀ ਆਂਗਣਵਾੜੀ ਸੈਂਟਰ ਦੀ ਇਮਾਰਤ ਦੇ ਆਸ-ਪਾਸ ਲੱਗੇ ਵੱਡੇ ਗੰਦਗੀ ਦੇ ਢੇਰਾਂ ਅਤੇ ਪੁਰਾਣੇ ਢਾਹੇ ਗਏ ਘਰਾਂ ਦੇ ਇੱਟਾਂ ਰੋੜਿਆਂ ਪੱਥਰਾਂ ਤੇ ਘਰਾਂ ਦੀ ਰਹਿੰਦ-ਖੂੰਹਦ ਦੇ ਢੇਰਾਂ ਤੋਂ ਦੁਖੀ ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਆਂਗਣਵਾੜੀ ਸੈਂਟਰ ਦੇ ਆਸ-ਪਾਸ ਤੁਰੰਤ ਸਫ਼ਾਈ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ | ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਗ੍ਰਾਮ ਪੰਚਾਇਤ ਧੌਲਾ ਦੇ ਪੰਚ ਮਨਪ੍ਰੀਤ ਸਿੰਘ, ਅਮਰ ਸਿੰਘ ਔਲਖ, ਗੁਰਮੇਲ ਸਿੰਘ ਕਾਟੂ ਔਲਖ, ਸਾਧੂ ਖਾਂ, ਗੁਰਮੇਲ ਸਿੰਘ, ਜਸਪਾਲ ਸਿੰਘ, ਸੁਰਜੀਤ ਸਿੰਘ, ਨਰਿੰਦਰ ਸਿੰਘ, ਸ਼ੇਰਾ ਸਿੰਘ ਆਦਿ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਧੌਲਾ ਵਲੋਂ ਪਿਛਲੇ ਸਮੇਂ ਆਂਗਣਵਾੜੀ ਸੈਂਟਰ ਨੰਬਰ 905 ਪਿੰਡ ਧੌਲਾ ਦੀ ਸੁੰਦਰ ਨਵੀ ਇਮਾਰਤ ਬਣਾਈ ਗਈ ਸੀ | ਆਂਗਣਵਾੜੀ ਸੈਂਟਰ ਦੀ ਇਮਾਰਤ ਦੇ ਆਸ-ਪਾਸ ਪਿੰਡ ਵਾਸੀਆਂ ਵਲੋਂ ਘਰਾਂ ਦੀ ਗੰਦਗੀ ਤੇ ਕੂੜਾ ਕਰਕਟ ਸੁੱਟ ਕੇ ਗੰਦਗੀ ਦੇ ਢੇਰ ਲਗਾ ਦਿੱਤੇ ਗਏ ਹਨ | ਗੰਦਗੀ ਦੇ ਢੇਰਾਂ ਵਿਚੋਂ ਹਰ ਸਮੇਂ ਗੰਦੀ ਬਦਬੂ ਮਾਰ ਰਹੀ ਹੈ | ਪਿੰਡ ਵਾਸੀਆਂ ਵਲੋਂ ਢਾਹੇ ਗਏ ਆਪਣੇ ਪੁਰਾਣੇ ਘਰਾਂ ਦਾ ਮਲਵਾ ਜਿਸ ਵਿਚ ਇੱਟਾਂ, ਰੋੜੇ, ਪੱਥਰ ਦੇ ਵੱਡੇ ਢੇਰ ਲਗਾ ਦਿੱਤੇ ਗਏ ਹਨ | ਇਨ੍ਹਾਂ ਇੱਟਾਂ ਰੋੜਿਆਂ ਪੱਥਰਾਂ ਦੇ ਢੇਰਾਂ ਵਿਚ ਭਵਿੱਖ 'ਚ ਜੇਕਰ ਬੂਟੇ ਲਾਏ ਜਾਣਗੇ ਉਹ ਕਾਮਯਾਬ ਨਹੀਂ ਹੋਣਗੇ | ਆਂਗਣਵਾੜੀ ਸੈਂਟਰ ਵਿਖੇ ਬਹੁ-ਗਿਣਤੀ ਗ਼ਰੀਬ ਪਰਿਵਾਰਾਂ ਦੇ ਬੱਚੇ ਤੇ ਔਰਤਾਂ ਆਉਂਦੀਆਂ ਹਨ | ਲੱਗੇ ਵੱਡੇ ਗੰਦਗੀ ਦੇ ਢੇਰਾਂ ਵਿਚੋਂ ਹਰ ਸਮੇਂ ਮਾਰ ਰਹੀ ਗੰਦੀ ਬਦਬੂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ | ਗੰਦਗੀ ਦੇ ਵੱਡੇ ਢੇਰਾਂ ਵਿਚ ਘਿਰੇ ਆਂਗਣਵਾੜੀ ਸੈਂਟਰ ਵਿਖੇ ਬੈਠ ਕੇ ਕੀ ਗ਼ਰੀਬ ਘਰਾਂ ਦੇ ਨੰਨ੍ਹੇ ਬੱਚੇ ਸਿੱਖਿਆ ਹਾਸਿਲ ਕਰ ਸਕਦੇ ਹਨ | ਪਿੰਡ ਵਾਸੀਆਂ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਲੈ ਕੇ ਪਿੰਡ ਵਾਸੀਆਂ ਵਲੋਂ ਤੇਜ਼ੀ ਨਾਲ ਲਗਾਏ ਜਾ ਰਹੇ ਗੰਦਗੀ ਦੇ ਢੇਰਾਂ ਅਤੇ ਘਰਾਂ ਦੀ ਰਹਿੰਦ ਖੰੂਹਦ ਪੱਥਰਾਂ ਇੱਟਾਂ ਰੋੜਿਆਂ ਦੇ ਢੇਰਾਂ ਸਬੰਧੀ ਗ੍ਰਾਮ ਪੰਚਾਇਤ ਧੌਲਾ ਨੂੰ ਵੀ ਸੂਚਿਤ ਕਰਕੇ ਯੋਗ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਵਿਚ ਵੀ ਪਿੰਡ ਵਾਸੀਆਂ ਨੂੰ ਗੰਦਗੀ ਦੇ ਢੇਰ ਆਂਗਣਵਾੜੀ ਸੈਂਟਰ ਦੇ ਨਾਲ ਨਾ ਲਗਾਉਣ ਸਬੰਧੀ ਸੂਚਿਤ ਕੀਤਾ ਗਿਆ ਸੀ | ਪ੍ਰੰਤੂ ਪਿਛਲੇ ਮਹੀਨਿਆਂ ਤੋਂ ਲੈ ਕੇ ਆਂਗਣਵਾੜੀ ਸੈਂਟਰ ਦੀ ਨਵੀ ਬਣੀ ਇਮਾਰਤ ਦੇ ਨਾਲ ਗੰਦਗੀ ਦੇ ਢੇਰਾਂ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਜੇਕਰ ਤੁਰੰਤ ਗੰਦਗੀ ਤੇ ਇੱਟਾਂ, ਰੋੜਿਆਂ, ਪੱਥਰਾਂ ਦੇ ਢੇਰਾਂ ਨੂੰ ਆਂਗਣਵਾੜੀ ਸੈਂਟਰ ਦੀ ਇਮਾਰਤ ਵਿਚੋਂ ਨਾ ਹਟਾਇਆ ਗਿਆ ਤਾਂ ਪਿੰਡ ਦੇ ਗ਼ਰੀਬ ਘਰਾਂ ਦੇ ਨੰਨ੍ਹੇ ਬੱਚੇ ਤੇ ਔਰਤਾਂ ਨੂੰ ਭਿਆਨਕ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਗ੍ਰਾਮ ਪੰਚਾਇਤ ਵਲੋਂ ਬਣਾਈ ਗਈ ਆਂਗਣਵਾੜੀ ਸੈਂਟਰ ਦੀ ਸੁੰਦਰ ਇਮਾਰਤ ਵੀ ਜਲਦੀ ਹੀ ਖਸਤਾ ਹਾਲਤ ਵਿਚ ਹੋ ਜਾਵੇਗੀ | ਗੰਦਗੀ ਤੇ ਇੱਟਾਂ ਰੋੜਿਆਂ, ਪੱਥਰਾਂ ਦੇ ਲੱਗ ਰਹੇ ਵੱਡੇ ਢੇਰ ਆਂਗਣਵਾੜੀ ਸੈਂਟਰ ਦੀ ਇਮਾਰਤ ਨੂੰ ਢੱਕ ਲੈਣਗੇ | ਇਕੱਤਰ ਪਿੰਡ ਵਾਸੀਆਂ ਨੇ ਡੀ.ਸੀ. ਬਰਨਾਲਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਂਗਣਵਾੜੀ ਸੈਂਟਰ ਨਜ਼ਦੀਕ ਲੱਗੇ ਗੰਦਗੀ ਤੇ ਇੱਟਾਂ ਰੋੜਿਆਂ ਦੇ ਢੇਰਾਂ ਦੀ ਸਫ਼ਾਈ ਕਰਵਾ ਕੇ ਖ਼ੁਸ਼ਬੂਦਾਰ ਤੇ ਛਾਂਦਾਰ ਬੂਟੇ ਲਗਾਏ ਜਾਣ | ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ |
ਕੀ ਕਹਿਣਾ ਹੈ ਅਧਿਕਾਰੀਆਂ ਦਾ:
ਜਦੋਂ ਇਸ ਸਬੰਧੀ ਗ੍ਰਾਮ ਪੰਚਾਇਤ ਧੌਲਾ ਦੇ ਪੰਚਾਇਤ ਸਕੱਤਰ ਵੀਰਾ ਖ਼ਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਧੌਲਾ ਕੋਲ ਕੋਈ ਆਮਦਨ ਦਾ ਸਾਧਨ ਨਹੀਂ ਹੈ | ਪਿੰਡ ਵਾਸੀ ਆਪਣੇ ਘਰਾਂ ਦੇ ਵਿਚੋਂ ਰੁਪਏ ਇਕੱਠੇ ਕਰ ਕੇ ਪਿੰਡ ਦੇ ਨਿਕਾਸੀ ਪਾਣੀ ਵਾਲੇ ਨਾਲਿਆਂ ਅਤੇ ਆਂਗਣਵਾੜੀ ਸੈਂਟਰ ਨਾਲ ਲੱਗੇ ਗੰਦਗੀ ਦੇ ਢੇਰਾਂ ਤੇ ਇੱਟਾਂ ਰੋੜਿਆਂ ਦੀ ਸਫ਼ਾਈ ਖ਼ੁਦ ਕਰਵਾ ਲੈਣ ਗ੍ਰਾਮ ਪੰਚਾਇਤ ਇਸ ਮਾਮਲੇ ਦਾ ਕੋਈ ਹੱਲ ਨਹੀਂ ਕਰ ਸਕਦੀ | ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਹਿਣਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ ਹੀ ਨਹੀਂ ਚੁੱਕਿਆ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ਹਿਣਾ ਦੀ ਜੰਮਪਲ ਡਾ: ਸ਼ਿਲਪਾ ਗਰਗ ਦਾ ਸਨਮਾਨ <br/> ਅਗਲੀ ਖ਼ਬਰ ਖੁੱਡੀ ਕਲਾਂ ਦੇ 7 ਕਿਸਾਨਾਂ ਉੱਪਰ ਕਣਕ ਦੀ ਰਹਿੰਦ ਖੰੂਹਦ ਨੂੰ ਅੱਗ ਲਾਉਣ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।