09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੁੱਖ ਮੰਤਰੀ ਵਲੋਂ ਸ਼ਹਿਣਾ ਦੀ ਜੰਮਪਲ ਡਾ: ਸ਼ਿਲਪਾ ਗਰਗ ਦਾ ਸਨਮਾਨ <br/>

ਅਜੀਤ ਡੈਸਕ 14-06-2026
ਸ਼ਹਿਣਾ, 13 ਜੂਨ (ਸੁਰੇਸ਼ ਗੋਗੀ)-ਸ਼ਹਿਣਾ ਦੀ ਜੰਮਪਲ ਡਾ: ਸ਼ਿਲਪਾ ਗਰਗ ਨੂੰ ਝੁੱਗੀਆਂ ਝੌਂਪੜੀਆਂ ਵਿਚ ਗ਼ਰੀਬ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ਅਤੇ ਮੈਡੀਕਲ ਖੇਤਰ ਵਿਚ ਵਧੀਆ ਕੰਮ ਕਰਨ ਬਦਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਨਮਾਨਿਤ ਕੀਤਾ ਹੈ | ਜ਼ਿਕਰਯੋਗ ਹੈ ਕਿ ਸ਼ਿਲਪਾ ਗਰਗ ਕਸਬੇ ਸ਼ਹਿਣੇ ਦੀ ਮੈਡੀਕਲ ਕਿੱਤੇ ਨਾਲ ਜੁੜੇ ਹੋਏ ਡਾ: ਅਨਿਲ ਗਰਗ ਦੀ ਬੇਟੀ ਹੈ | ਅਨਿਲ ਗਰਗ ਜਿੱਥੇ ਸਮਾਜ ਸੇਵੀ ਦੇ ਤੌਰ 'ਤੇ ਜਾਣੇ ਜਾਂਦੇ ਹਨ, ੳੱੱਥੇ ਅਜੋਕੇ ਸਮੇਂ ਦੌਰਾਨ ਬੀਬੜੀਆਂ ਮਾਈਆਂ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਹਨ ਅਤੇ ਮੰਦਰ ਦੀ ਕਾਇਆ ਕਲਪ ਕਰਨ ਲਈ ਦਿਨ-ਰਾਤ ਇਕ ਕਰ ਰਹੇ ਹਨ | ਉਨ੍ਹਾਂ ਦੀ ਬੇਟੀ ਸ਼ਿਲਪਾ ਗਰਗ ਨੇ ਆਪਣੇ ਪਿਤਾ ਦੀ ਸਮਾਜ ਸੇਵੀ ਸੋਚ ਨੂੰ ਅੱਗੇ ਵਧਾਉਂਦਿਆਂ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਮੈਡੀਕਲ ਸਹੂਲਤਾਂ ਦੇਣ ਦਾ ਤਹੱਈਆ ਕੀਤਾ ਅਤੇ ਉਨ੍ਹਾਂ ਲੋਕਾਂ ਤੱਕ ਪਹੁੰਚ ਕੀਤੀ, ਜੋ ਡਾਕਟਰੀ ਇਲਾਜ ਮਹਿੰਗਾ ਹੋਣ ਕਾਰਨ ਡਾਕਟਰਾਂ ਤੱਕ ਪਹੁੰਚ ਕਰਨ ਤੋਂ ਕੰਨੀ ਕਤਰਾਉਂਦੇ ਸਨ | ਅਜਿਹੇ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਗ਼ਰੀਬ ਲੋਕਾਂ ਦੀ ਸਿਹਤਯਾਬੀ ਇਸ ਮਾਣਮੱਤੀ ਪ੍ਰਾਪਤੀ 'ਤੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ਼ਿਲਪਾ ਗਰਗ ਨੂੰ ਸਨਮਾਨ ਮਿਲਣ 'ਤੇ ਸਰਪੰਚ ਨਾਜ਼ਮ ਸਿੰਘ, ਕਿਸਾਨ ਆਗੂ ਗੁਰਵਿੰਦਰ ਸਿੰਘ ਨਾਮਧਾਰੀ, ਵਪਾਰੀ ਆਗੂ ਕਿ੍ਸ਼ਨ ਗੋਪਾਲ ਵਿੱਕੀ, ਸਾਬਕਾ ਸਰਪੰਚ ਅੰਮਿ੍ਤਪਾਲ ਸਿੰਘ ਤੋਂ ਇਲਾਵਾ ਸ਼ਹਿਣੇ ਦੀਆਂ ਹੋਰ ਸ਼ਖ਼ਸੀਅਤਾਂ ਨੇ ਖ਼ੁਸ਼ੀ ਪ੍ਰਗਟਾਈ | ਜ਼ਿਕਰਯੋਗ ਹੈ ਕਿ ਮੈਡਮ ਸ਼ਿਲਪਾ ਗਰਗ ਸਰਕਾਰੀ ਹਸਪਤਾਲ ਸ਼ਹਿਣਾ ਵਿਖੇ ਵੀ 10 ਸਾਲ ਪਹਿਲਾਂ ਬਤੌਰ ਮੈਡੀਕਲ ਅਫ਼ਸਰ ਸੇਵਾਵਾਂ ਨਿਭਾ ਚੁੱਕੇ ਹਨ |

ਪਿਛਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ਼ ਤੇ ਬੀ.ਐਲ.ਓ. ਸੁਪਰਵਾਈਜ਼ਰਾਂ ਦੀ ਟਰੇਨਿੰਗ ਅਗਲੀ ਖ਼ਬਰ ਨਵੀਂ ਬਣੀ ਆਂਗਣਵਾੜੀ ਇਮਾਰਤ ਦੇ ਆਸ-ਪਾਸ ਲੱਗੇ ਗੰਦਗੀ ਦੇ ਢੇਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।