09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਐਗਜ਼ੀਬਿਸ਼ਨ-2026 ਦਾ ਪੋਸਟਰ ਜਾਰੀ <br/>

ਅਜੀਤ ਡੈਸਕ 14-06-2026
ਬਰਨਾਲਾ, 13 ਜੂਨ (ਨਰਿੰਦਰ ਅਰੋੜਾ)- ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਇਕਾਈ ਬਰਨਾਲਾ ਦੀ ਇਕ ਵਿਸ਼ੇਸ਼ ਮੀਟਿੰਗ ਐਚ.ਬੀ. ਹੋਟਲ ਬਰਨਾਲਾ ਵਿਖੇ ਹੋਈ | ਜਿਸ ਦੌਰਾਨ ਐਗਜ਼ੀਬਿਸ਼ਨ-2026 ਦਾ ਪੋਸਟਰ ਰਿਲੀਜ਼ ਕੀਤਾ ਗਿਆ | ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਆਗੂ ਰਜਿੰਦਰ ਬਾਂਸਲ ਰਿੰਪੀ ਨੇ ਦੱਸਿਆ ਕਿ ਇਹ ਐਗਜ਼ੀਬਿਸ਼ਨ 7 ਅਤੇ 8 ਅਗਸਤ 2026 ਨੂੰ ਲੁਧਿਆਣਾ ਦੇ ਮੁੱਲਾਂਪੁਰ ਨੇੜੇ ਸਥਿਤ ਸੋਨਾ ਗਰੈਂਡ ਪੈਲੇਸ ਵਿਖੇ ਕਰਵਾਈ ਜਾ ਰਹੀ ਹੈ | ਐਗਜ਼ੀਬਿਸ਼ਨ ਵਿਚ ਕੈਮਰਾ ਕੰਪਨੀਆਂ, ਪਿ੍ੰਟਰ ਕੰਪਨੀਆਂ ਅਤੇ ਫ਼ੋਟੋਗਰਾਫੀ ਨਾਲ ਸਬੰਧਿਤ ਹੋਰ ਉਪਕਰਨਾਂ ਅਤੇ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ | ਇਸ ਸਮਾਗਮ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਫੋਟੋਗ੍ਰਾਫਰ ਸ਼ਿਰਕਤ ਕਰਨਗੇ | ਸੂਬਾ ਪ੍ਰਧਾਨ ਸ: ਜੁਝਾਰ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਗਜ਼ੀਬਿਸ਼ਨ ਦਾ ਪ੍ਰਚਾਰ ਸਮੁੱਚੇ ਪੰਜਾਬ ਵਿਚ ਕੀਤਾ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਫੋਟੋਗ੍ਰਾਫਰ ਇਸ ਮੇਲੇ ਵਿਚ ਪਹੁੰਚ ਕੇ ਨਵੀਂ ਤਕਨਾਲੋਜੀ ਅਤੇ ਉਪਕਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ ਅਤੇ ਲਾਭ ਉਠਾ ਸਕਣ | ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਨਵੇਂ ਆਈ-ਕਾਰਡ ਅਤੇ ਸਰਟੀਫਿਕੇਟ ਵੀ ਵੰਡੇ ਗਏ | ਇਸ ਮੌਕੇ ਇਕਾਈ ਪ੍ਰਧਾਨ ਜਗਰਾਜ ਸਿੰਘ ਪੰਡੋਰੀ, ਸਕੱਤਰ ਰਣਜੀਤ ਸਿੰਘ ਅਨਮੋਲ, ਕੈਸ਼ੀਅਰ ਲਖਵਿੰਦਰ ਸਿੰਘ ਲਾਲੀ, ਚੇਅਰਮੈਨ ਅਸ਼ੋਕ ਕੁਮਾਰ, ਗੁਰਦੀਪ ਸਿੰਘ ਬੀਹਲਾ, ਵਾਈਸ ਪ੍ਰਧਾਨ ਮੱਖਣ ਸਿੰਘ ਸੰਧੂ, ਵਾਈਸ ਪ੍ਰਧਾਨ ਮਨਪ੍ਰੀਤ ਸਿੰਘ ਗੋਰਾ, ਗੁਰਪਿਆਰ ਸਿੰਘ (ਰਤਨ ਸਟੂਡੀਓ ਧੌਲਾ), ਅਮਰੀਕ ਸਿੰਘ, ਸਤਨਾਮ ਸਿੰਘ (ਬੋਬੀ ਸਟੂਡੀਓ), ਅਨਿਲ ਬਾਂਸਲ, ਸੰਦੀਪ ਕੁਮਾਰ, ਹਰਜੀਤ ਸਿੰਘ ਸਿੱਧੂ, ਬਸਾਵਾ ਸਿੰਘ, ਜੱਸੀ, ਕੀਰਤ ਅਤੇ ਹੋਰ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਟਰੇਡ ਕਮਿਸ਼ਨ ਦੀ ਹਲਕਾ ਪੱਧਰੀ ਮੀਟਿੰਗ <br/> ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਾਈਆਂ ਬਣਾਂਵਾਗੇ-ਐਡਵੋਕੇਟ ਗਿੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।