09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਪੰਜਾਬ ਟਰੇਡ ਕਮਿਸ਼ਨ ਦੀ ਹਲਕਾ ਪੱਧਰੀ ਮੀਟਿੰਗ <br/>

ਅਜੀਤ ਡੈਸਕ 14-06-2026
ਮਹਿਲ ਕਲਾਂ, 13 ਜੂਨ (ਅਵਤਾਰ ਸਿੰਘ ਅਣਖੀ)-ਆਮ ਆਦਮੀ ਪੰਜਾਬ ਟਰੇਡ ਕਮਿਸ਼ਨ ਹਲਕਾ ਮਹਿਲ ਕਲਾਂ ਦੀ ਅਹਿਮ ਮੀਟਿੰਗ ਹਲਕਾ ਮਹਿਲ ਕਲਾਂ ਦੇ ਚੇਅਰਮੈਨ ਗੁਰੀ ਅÏਲਖ ਦੀ ਅਗਵਾਈ ਹੇਠ ਹੋਈ | ਇਸ ਮੌਕੇ ਬੋਲਦਿਆਂ ਚੇਅਰਮੈਨ ਗੁਰੀ ਅÏਲਖ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਪਾਰੀ ਵਰਗ ਦੀਆਂ ਮੁਸ਼ਕਲਾਂ ਦੇ ਹੱਲ ਲਈ ਇਹ ਹਲਕਾ ਪੱਧਰੀ ਮੀਟਿੰਗਾਂ ਦੀ ਮੁਹਿੰਮ ਚਲਾਈ ਗਈ ਹੈ | ਇਸ ਦੌਰਾਨ ਵਪਾਰੀ ਵਰਗ ਦੀਆਂ ਮੁਸ਼ਕਲਾਂ ਬਾਰੇ ਵਿਸਥਾਰ ਪੂਰਵਕ ਵਿਚਾਰ ਚਰਚਾ ਕੀਤੀ ਗਈ | ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ | ਇਸ ਮੌਕੇ ਬਲਾਕ ਇੰਚਾਰਜ ਜਤਿੰਦਰ ਕੁਮਾਰ, ਸੰਜੇ ਦੱਤ, ਅਮਨਦੀਪ ਕੁਮਾਰ, ਸਤੀਸ਼ ਕੁਮਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਅਪੀਲ ਕੀਤੀ | ਵਪਾਰੀ ਵਰਗ ਦੇ ਆਗੂਆਂ ਨੇ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਹੱਲ ਕਰਵਾਉਣ ਦੀ ਮੰਗ ਕੀਤੀ | ਇਸ ਮੌਕੇ ਐਸ.ਐੱਚ.ਓ. ਕੁਲਵਿੰਦਰ ਸਿੰਘ ਧਾਲੀਵਾਲ, ਐਕਸਾਈਜ਼ ਅਫ਼ਸਰ ਕੁਲਦੀਪ ਸਿੰਘ, ਫੂਡ ਸਪਲਾਈ ਇੰਸਪੈਕਟਰ ਅਮਿੱਤ ਗੋਇਲ, ਜਰਨਲ ਮੈਨੇਜਰ ਇੰਡਸਟਰੀ ਰਮਨਪ੍ਰੀਤ ਕੌਰ, ਲੇਬਰ ਇੰਸਪੈਕਟਰ ਮਨਪ੍ਰੀਤ ਸਿੰਘ, ਮੰਡੀ ਅਫ਼ਸਰ ਰਾਜਦੀਪ ਸਿੰਘ, ਦੁਕਾਨਦਾਰ ਭਾਈਚਾਰੇ ਵਲੋਂ ਪ੍ਰੇਮ ਕੁਮਾਰ ਪਾਸੀ, ਮਨਜੀਤ ਸਿੰਘ ਸਹਿਜੜਾ, ਮਨਦੀਪ ਕੁਮਾਰ ਚੀਕੂ, ਸਿੱਧੂ ਟੈਲੀਕਾਮ, ਗਿੱਲ ਫੋਟੋਗ੍ਰਾਫਰ, ਅਵਤਾਰ ਬਾਵਾ ਟੇਲਰ, ਰਾਹੁਲ ਕੌਂਸਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੈਰੇ ਵਿਖੇ 'ਮੇਰੀ ਰਸੋਈ ਯੋਜਨਾ' ਤਹਿਤ ਫੂਡ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵਲੋਂ ਐਗਜ਼ੀਬਿਸ਼ਨ-2026 ਦਾ ਪੋਸਟਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।