25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

3704 ਅਧਿਆਪਕ ਯੂਨੀਅਨ ਵਲੋਂ ਸੰਘਰਸ਼ ਦੀ ਸ਼ੁਰੂਆਤ ਦਿੜ੍ਹਬਾ 'ਚ 20 ਤੋਂ <br/>

ਅਜੀਤ ਡੈਸਕ 15-06-2026
ਸੁਨਾਮ ਊਧਮ ਸਿੰਘ ਵਾਲਾ, 13 ਜੂਨ(ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - 3704 ਅਧਿਆਪਕ ਯੂਨੀਅਨ ਪੰਜਾਬ ਦੀ ਹੋਈ ਸੂਬਾ ਪੱਧਰੀ ਮੀਟਿੰਗ ਉਪਰੰਤ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਨੇ ਪੈੱ੍ਰਸ ਬਿਆਨ ਜਰੀਏ ਕਿਹਾ ਕਿ ਜਥੇਬੰਦੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 'ਯੁੱਧ ਵਿੱਤ ਮੰਤਰੀ ਵਿਰੁੱਧ' ਮੁਹਿੰਮ ਦਾ ਦਿੜ੍ਹਬਾ ਹਲਕੇ ਤੋਂ 20 ਜੂਨ ਨੂੰ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜ੍ਹਬਾ 'ਚ ਹਰ ਇਕ ਹਫ਼ਤੇ ਚਾਰ ਪਿੰਡਾਂ ਵਿਚ ਸਰਕਾਰ ਖ਼ਿਲਾਫ਼ ਪੋਲ ਖੋਲ੍ਹ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਇਸ ਦੌਰਾਨ ਦਿੜ੍ਹਬਾ ਹਲਕੇ ਦੇ ਵੱਖ ਵੱਖ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਸਥਾਨਕ ਲੋਕਾਂ ਨੂੰ ਵਿੱਤ ਮੰਤਰੀ ਦੀ ਉਹ ਵਾਅਦਾ ਖ਼ਿਲਾਫ਼ੀ ਬਾਰੇ ਜਾਣੂ ਕਰਵਾਇਆ ਜਾਵੇਗਾ ਜੋ ਵਾਅਦੇ ਵਿੱਤ ਮੰਤਰੀ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸਨ | ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਆਪ ਦੀ ਸਰਕਾਰ ਬਣਨ ਤੇ 3704 ਮਾਸਟਰ ਕੇਡਰ ਭਰਤੀ 'ਤੇ ਪੰਜਾਬ ਪੇਅ-ਸਕੇਲ ਲਾਗੂ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੋਂ ਬਾਅਦ ਹਰਪਾਲ ਸਿੰਘ ਚੀਮਾ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਪੰਜਾਬ ਨਾਲ ਹੋਈਆਂ ਮੀਟਿੰਗਾਂ ਵਿਚ ਲਾਰਿਆਂ ਦੇ ਸਿਵਾਏ ਉਨ੍ਹਾਂ ਦੇ ਕੁਝ ਪੱਲੇ ਨਹੀ ਪਿਆ | ਇਸ ਸਮੇਂ ਸਰਬ ਸੰਮਤੀ ਨਾਲ ਜਗਜੀਵਨਜੋਤ ਸਿੰਘ ਮਾਨਸਾ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਵੀ ਨਿਯੁਕਤ ਕੀਤਾ ਗਿਆ | ਇਸ ਮੀਟਿੰਗ ਦੌਰਾਨ ਵੱਖ ਵੱਖ ਜ਼ਿਲਿ੍ਹਆਂ ਤੋਂ ਯਾਦਵਿੰਦਰ ਸਿੰਘ ਮੋਗਾ, ਦਵਿੰਦਰ ਸਿੰਘ ਅਲੀਸ਼ੇਰ, ਜਗਜੀਵਨ ਸਿੰਘ ਮਾਨਸਾ, ਗੁਰਤੇਜ ਸਿੰਘ ਲੁਧਿਆਣਾ, ਜਸਵੀਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਫਾਜਿਲਕਾ, ਰਾਜੇਸ਼ਵਰ ਰਾਏ ਮੁਕਤਸਰ, ਸੁਖਚੈਨ ਸਿੰਘ ਬਰਨਾਲਾ, ਬਲਵੰਤ ਸਿੰਘ ਫਿਰੋਜ਼ਪੁਰ, ਦਵਿੰਦਰ ਖੇੜਾ ਅਤੇ ਪ੍ਰਸ਼ਾਂਤ ਖੰਨਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਐਨ.ਡੀ.ਏ. ਦੀ ਟਰੇਨਿੰਗ ਪੂਰੀ ਕਰ ਕੇ ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਅਮਨ ਸਿੰਘ ਦਾ ਸੁਆਗਤ <br/> ਅਗਲੀ ਖ਼ਬਰ ਕੋਠੇ ਕੌਂਤਰਪੁਰ (ਚੱਕੀ ਕੰਡੇ) 'ਚ ਪੰਚਾਇਤ ਵਲੋਂ ਸ਼ਮਸ਼ਾਨਘਾਟ 'ਚ ਡੀਪ ਬੋਰ ਤੇ ਪਾਣੀ ਦੇ ਨਿਕਾਸ ਦਾ ਕੀਤਾ ਪ੍ਰਬੰਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।