26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਭੈਣਾਂ-ਧੀਆਂ ਲਈ ਦੁਰਗਾ ਵਾਹਿਣੀ ਦਾ ਆਤਮ-ਰੱਖਿਆ ਸਿਖਲਾਈ ਕੈਂਪ 28 ਤੱਕ <br/>

ਅਜੀਤ ਡੈਸਕ 17-06-2026
ਬਰਨਾਲਾ, 16 ਜੂਨ (ਨਰਿੰਦਰ ਅਰੋੜਾ)-ਦੁਰਗਾ ਵਾਹਿਣੀ, ਵਿਸ਼ਵ ਹਿੰਦੂ ਪ੍ਰੀਸ਼ਦ ਬਰਨਾਲਾ ਵਲੋਂ ਦੁਰਗਾ ਵਾਹਿਣੀ ਮਾਤ੍ਰਸ਼ਕਤੀ ਦਾ ਸ਼ੌਰਿਆ ਸਿਖਲਾਈ ਕੈਂਪ ਮਿਤੀ 20 ਜੂਨ ਤੋਂ 28 ਜੂਨ ਤੱਕ ਸ੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ਵਿਖੇ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਿਭਾਗ ਮੰਤਰੀ ਨੀਲਮਣੀ ਸਮਾਧੀਆ ਅਤੇ ਜ਼ਿਲ੍ਹਾ ਮੰਤਰੀ ਪ੍ਰੇਮ ਚੰਦ ਸਿੰਗਲਾ ਰਾਏਸਰ ਵਾਲੇ ਨੇ ਦੱਸਿਆ ਕਿ ਇਸ ਕੈਂਪ ਵਿਚ 15 ਸਾਲ ਤੋਂ 35 ਸਾਲ ਦੀ ਉਮਰ ਦੀਆਂ ਧੀਆਂ ਨੂੰ ਆਤਮ-ਰੱਖਿਆ ਦੀ ਸਿਖਲਾਈ ਦਿੱਤੀ ਜਾਵੇਗੀ | ਆਤਮ-ਰੱਖਿਆ, ਆਤਮ-ਸਨਮਾਨ, ਆਤਮ-ਵਿਸ਼ਵਾਸ, ਤਾਂ ਜੋ ਸਾਡੀਆਂ ਭੈਣਾਂ-ਧੀਆਂ ਆਪਣੇ ਆਪ ਨੂੰ ਸਮਰੱਥ ਬਣਾ ਸਕਣ | ਨੀਲਮਣੀ ਸਮਾਧੀਆ ਨੇ ਕਿਹਾ ਕਿ ਸਾਡੀਆਂ ਭੈਣਾਂ-ਧੀਆਂ ਨੂੰ ਤਲਵਾਰ ਚਲਾਉਣੀ, ਡੰਡਾ ਚਲਾਉਣਾ, ਬੰਦੂਕ ਚਲਾਉਣੀ, ਕਮਾਂਡੋ ਟਰੇਨਿੰਗ, ਆਤਮ-ਰੱਖਿਆ ਦੀ ਟਰੇਨਿੰਗ, ਬੌਧਿਕ ਟਰੇਨਿੰਗ ਦਿੱਤੀ ਜਾਵੇਗੀ | ਉਨ੍ਹਾਂ ਨੂੰ ਆਪਣੇ ਧਰਮ, ਆਪਣੇ ਰਾਸ਼ਟਰ ਬਾਰੇ ਗਿਆਨ, ਆਪਣੀ ਰੱਖਿਆ ਬਾਰੇ ਗਿਆਨ ਦਿੱਤਾ ਜਾਵੇਗਾ | ਸ਼ਾਸਤਰ ਅਤੇ ਸ਼ਸਤਰ ਦਾ ਗਿਆਨ ਵੀ ਦਿੱਤਾ ਜਾਵੇਗਾ | ਲਵ ਜਿਹਾਦ ਅਤੇ ਧਰਮ ਪਰਿਵਰਤਨ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ | ਮੁੱਖ ਬੁਲਾਰੇ ਦੇ ਤੌਰ 'ਤੇ ਨੀਰਜ ਦੋਨੇਰੀਆ, ਐਡਵੋਕੇਟ ਵੰਦਨਾ ਚੌਹਾਨ, ਸਾਧਵੀ ਈਸ਼ਵਰਪ੍ਰੀਤਾ ਭਾਰਤੀ ਪਹੁੰਚ ਰਹੀਆਂ ਹਨ | ਇਸ ਵਰਗ ਵਿਚ ਤਕਰੀਬਨ ਬਰਨਾਲਾ ਤੋਂ 100 ਅਤੇ ਬਰਨਾਲਾ ਤੋਂ ਬਾਹਰੋਂ 200 ਭੈਣਾਂ-ਧੀਆਂ ਹਿੱਸਾ ਲੈ ਰਹੀਆਂ ਹਨ | 27 ਜੂਨ ਨੂੰ ਇਨ੍ਹਾਂ ਭੈਣਾਂ-ਧੀਆਂ ਦੀ ਇਕ ਸ਼ੌਰਿਆ ਯਾਤਰਾ ਸਾਰੇ ਬਰਨਾਲਾ ਵਿਚ ਤਲਵਾਰ, ਡੰਡਾ ਅਤੇ ਭਗਵਾ ਧਵਜ ਲੈ ਕੇ ਕੱਢੀ ਜਾਵੇਗੀ | 27 ਜੂਨ ਨੂੰ ਹੀ ਸ਼ਾਮ ਨੂੰ ਭੈਣਾਂ-ਧੀਆਂ ਵਲੋਂ ਦੇਸ਼-ਭਗਤੀ ਗੀਤਾਂ ਦਾ ਪ੍ਰੋਗਰਾਮ 'ਇਕ ਸ਼ਾਮ ਭਾਰਤ ਮਾਤਾ ਦੇ ਨਾਮ' ਕੀਤਾ ਜਾਵੇਗਾ | 28 ਜੂਨ ਨੂੰ ਸਵੇਰੇ 10 ਵਜੇ ਇਸ ਪ੍ਰੋਗਰਾਮ ਦਾ ਸਮਾਪਨ ਕੀਤਾ ਜਾਵੇਗਾ | ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਿ੍ੰਸੀਪਲ ਐਸ.ਡੀ. ਕਾਲਜ ਮੈਡਮ ਸ਼ਰਮਾ ਅਤੇ ਪਿ੍ੰਸੀਪਲ ਐਲ.ਬੀ.ਐਸ ਕਾਲਜ ਮੈਡਮ ਸੁਸ਼ੀਲ ਬਾਲਾ ਸ਼ਿਰਕਤ ਕਰਨਗੇ | ਇਸ ਮੌਕੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰਧਾਨ ਯਸ਼ਪਾਲ ਸ਼ਰਮਾ, ਜ਼ਿਲ੍ਹਾ ਸਹਿ ਮੰਤਰੀ ਤੇਜਿੰਦਰ ਪਿੰਟਾ, ਜ਼ਿਲ੍ਹਾ ਉਪ-ਪ੍ਰਧਾਨ ਰਾਜੇਸ਼ ਚੀਮਾ, ਦੁਰਗਾ ਵਾਹਿਣੀ ਦੀ ਵਿਭਾਗ ਸੰਯੋਜਿਕਾ ਭੈਣ ਤਮੰਨਾ, ਜ਼ਿਲ੍ਹਾ ਸੰਯੋਜਿਕਾ ਭੈਣ ਆਰਤੀ, ਸਹਿ ਸੰਯੋਜਕ ਰਿਤਿਕਾ ਅਤੇ ਸਾਰੀਆਂ ਦੁਰਗਾ ਵਾਹਿਣੀ ਮਾਤ੍ਰਸ਼ਕਤੀ ਦੀਆਂ ਭੈਣਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਭਗਤਪੁਰਾ ਵਿਖੇ ਖੇਡ ਗਰਾਊਾਡ ਦਾ ਕੰਮ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਅੰਦਰ ਭਾਜਪਾ ਦੀ ਡਬਲ ਇੰਜਨ ਸਰਕਾਰ ਬਣਾਉਣਾ ਸਮੇਂ ਦੀ ਮੁੱਖ ਲੋੜ-ਬੀਬੀ ਘਨੌਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।