ਸ਼ਹਿਣਾ, 16 ਜੂਨ (ਸੁਰੇਸ਼ ਗੋਗੀ)- ਪਿੰਡ ਭਗਤਪੁਰਾ ਮੌੜ ਵਿਖੇ ਗ੍ਰਾਮ ਪੰਚਾਇਤ ਵਲੋਂ ਖੇਡ ਗਰਾਉਂਡ ਦਾ ਕੰਮ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਲਵਦੀਪ ਸਿੰਘ ਭਗਤਪੁਰਾ ਨੇ ਦੱਸਿਆ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦੇ ਯਤਨਾਂ ਸਦਕਾ ਪਿੰਡ ਭਗਤਪੁਰਾ ਦੇ ਖੇਡ ਗਰਾਉਂਡ ਲਈ 40 ਲੱਖ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ | ਜਿਸ ਨਾਲ ਖੇਡ ਗਰਾਉਂਡ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਵਿਚ ਆਧੁਨਿਕ ਖੇਡ ਗਰਾਉਂਡ ਬਣਨ ਨਾਲ ਹੱਡਾਰੋੜੀ ਵਿਚ ਖੁੱਲੇ੍ਹ 'ਚ ਖੇਡਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ ਵਿਚ ਸੌਖ ਹੋਵੇਗੀ ਅਤੇ ਗਰਾਉਂਡ ਬਣਨ ਨਾਲ ਅੱਲ੍ਹੜ ਉਮਰ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ | ਉਨ੍ਹਾਂ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਲਾਭ ਸਿੰਘ ਉਗੋਕੇ ਨੇ ਪਿੰਡ ਭਗਤਪੁਰਾ ਲਈ ਜੋ ਵਾਅਦੇ ਕੀਤੇ, ਉਹ ਕ੍ਰਮਵਾਰ ਪੂਰੇ ਕੀਤੇ ਹਨ | ਇਸ ਸਮੇਂ ਸਰਪੰਚ ਕੁਲਵੰਤ ਰਾਮ, ਹਰਮੇਲ ਸਿੰਘ ਪੰਚ, ਸ਼ਮਸ਼ੇਰ ਸਿੰਘ ਪੰਚ, ਸੁਖਦੇਵ ਸਿੰਘ ਤੇ ਹੋਰ ਨੌਜਵਾਨ ਵੀ ਹਾਜ਼ਰ ਸਨ |