ਹੰਡਿਆਇਆ, 16 ਜੂਨ (ਗੁਰਜੀਤ ਸਿੰਘ ਖੱੁਡੀ)-ਗੁਰਦੁਆਰਾ ਮੰਜੀ ਸਾਹਿਬ ਖੱੁਡੀ ਕਲਾਂ ਵਿਖੇ ਗੁਰਮਤਿ ਸਿਖਲਾਈ ਕੈਂਪ ਲਗਾਇਆ ਗਿਆ | ਇਸ ਸਬੰਧੀ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਹਲਕਾ ਬਰਨਾਲਾ ਦੇ ਪਿੰਡਾਂ ਵਿਚ ਸਮਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ | ਜਿਸ ਤਹਿਤ ਖੱੁਡੀ ਕਲਾਂ ਵਿਖੇ ਵੀ ਕੈਂਪ ਲਗਾਇਆ ਗਿਆ | ਜਿਸ ਵਿਚ ਬੱਚਿਆਂ ਦੇ ਪੇਪਰ ਲੈਣ ਉਪਰੰਤ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਲਖਵਿੰਦਰ ਸਿੰਘ, ਪ੍ਰਧਾਨ ਜਗਤਾਰ ਸਿੰਘ ਦਿਉਲ, ਕਥਾ ਵਾਚਕ ਕੁਲਵੰਤ ਸਿੰਘ ਭੈਣੀ ਫੱਤਾ, ਹਰਮੇਲ ਸਿੰਘ ਦਿਉਲ, ਬੇਅੰਤ ਸਿੰਘ ਧਾਲੀਵਾਲ, ਸੁਖਦੇਵ ਸਿੰਘ, ਗੁਰਸੇਵਕ ਸਿੰਘ ਖ਼ਾਲਸਾ, ਹੈਡ ਗ੍ਰੰਥੀ ਹਰਦੇਵ ਸਿੰਘ ਆਦਿ ਸਮੇਤ ਹਾਜ਼ਰ ਸਨ |