24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਤਹਿਸੀਲ ਕੰਪਲੈਕਸ ਤਪਾ ਵਿਖੇ ਸੇਵਾ ਕੇਂਦਰ ਸਥਾਪਿਤ ਕਰਨ ਦੀ ਕੀਤੀ ਮੰਗ

ਅਜੀਤ ਡੈਸਕ 25-06-2026


ਤਪਾ ਮੰਡੀ, 24 ਜੂਨ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਭਾਵੇਂ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਹਰ ਇੱਕ ਵਿਭਾਗ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਪਰੰਤੂ ਉੱਥੇ ਦੂਜੇ ਪਾਸੇ ਅਗਰ ਤਪਾ ਦੇ ਸੇਵਾ ਕੇਂਦਰ ਦੀ ਗੱਲ ਕੀਤੀ ਜਾਵੇ ਜੋ ਤਪਾ ਦੀ ਬਾਹਰਲੀ ਮੰਡੀ ਵਿਚ ਸਥਿਤ ਹੈ, ਤਹਿਸੀਲ ਕੰਪਲੈਕਸ ਤਪਾ ਤੋਂ ਕਾਫੀ ਦੂਰ ਪੈ ਜਾਂਦਾ ਹਨ, ਜਿਸ ਨਾਲ ਲੋਕਾਂ ਦਾ ਕਾਫੀ ਸਮਾਂ ਆਉਣ ਜਾਣ ਵਿਚ ਖ਼ਰਾਬ ਹੋ ਜਾਂਦਾ ਹੈ, ਜਿਸ ਦੇ ਚੱਲਦਿਆਂ ਤਪਾ ਦੇ ਸਮੂਹ ਐਡਵੋਕੇਟਸ ਅਤੇ ਹੋਰ ਪਤਵੰਤਿਆਂ ਨੇ ਸੇਵਾ ਕੇਂਦਰ ਤਹਿਸੀਲ ਕੰਪਲੈਕਸ ਵਿਖੇ ਹੀ ਸਥਾਪਿਤ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡਵੋਕੇਟਸ ਅਸ਼ਵਨੀ ਕੁਮਾਰ ਮੁੰਦਰੀ, ਅਮਿੱਤ ਢੀਂਗਰਾ, ਰਾਜਵਿੰਦਰ ਸਿੰਘ ਗਿੱਲ, ਭਾਵਨਾ ਮਾਰਕੰਡਾ, ਲਾਲ ਬਿਹਾਰੀ ਯਾਦਵ, ਜਗਰੂਪ ਸਿੰਘ, ਚਰਨਜੀਤ ਸਿੰਘ, ਭੀਮ ਸੈਨ ਗੁਪਤਾ, ਮਮਤਾ ਰਾਣੀ ਆਦਿ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵਿਖੇ ਆਏ ਲੋਕਾਂ ਨੂੰ ਜਿਵੇਂ ਡਰਾਈਵਿੰਗ ਲਾਇਸੈਂਸ, ਨਿਸ਼ਾਨ ਦੇਹੀ, ਹਲਫੀਆਂ ਬਿਆਨ, ਫ਼ੈਸਲਿਆਂ ਦੀਆਂ ਨਕਲਾਂ, ਅਸਲਾ ਲਾਇਸੈਂਸ ਦੇ ਰੀਨਿਊ ਸਰਟੀਫਿਕੇਟ ਆਦਿ ਹੋਰ ਕੰਮਾਂ ਸਬੰਧੀ ਬਾਹਰਲੀ ਅਨਾਜ ਮੰਡੀ ਸਥਿਤ ਸੇਵਾ ਕੇਂਦਰ ਵਿਖੇ ਜਾਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਫੀ ਸਮਾਂ ਆਉਣ ਜਾਣ ਵਿਚ ਬਰਬਾਦ ਹੋਣ ਕਾਰਨ ਸਾਰਾ ਦਿਨ ਤਹਿਸੀਲ ਵਿਖੇ ਹੀ ਲੰਘ ਜਾਂਦਾ ਹੈ। ਜਦ ਕਿ ਉੱਤੋਂ ਅੱਤ ਦੀ ਗਰਮੀ ਪੈ ਰਹੀ ਹੈ। ਅਗਰ ਕੋਈ ਦਸਤਾਵੇਜ਼ ਗ਼ਲਤ ਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਫਿਰ ਸੇਵਾ ਕੇਂਦਰ ਵਿਖੇ ਜਾਣਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਅਗਰ ਇਲਾਕੇ ਦੇ ਬਾਹਰੀ ਸੇਵਾ ਕੇਂਦਰ ਨੂੰ ਅਗਰ ਤਹਿਸੀਲ ਕੰਪਲੈਕਸ ਤਪਾ ਵਿਖੇ ਸਥਾਪਿਤ ਹੋ ਜਾਵੇ ਤਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਨ੍ਹਾਂ ਸੇਵਾ ਕੇਂਦਰਾਂ ਵਿਚ ਅਸ਼ਟਾਮਾਂ ਦੀ ਸਹੂਲਤ ਵੀ ਕੀਤੀ ਜਾਵੇ, ਜਦ ਕਿ ਬਰਨਾਲੇ ਸਥਿਤ ਸੇਵਾ ਕੇਂਦਰਾਂ ’ਚ ਲੋਕਾਂ ਨੂੰ ਅਸ਼ਟਾਮ ਲੈਣ ਲਈ ਕਿਤੇ ਹੋਰ ਨਹੀਂ ਜਾਣਾ ਪੈਂਦਾ। ਇਸ ਮੌਕੇ ਸਮੂਹ ਐਡਵੋਕੇਟਸ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਜਲਦ ਤੋਂ ਜਲਦ ਤਹਿਸੀਲ ਤਪਾ ਵਿਖੇ ਸਥਾਪਿਤ ਕੀਤਾ ਜਾਵੇ। ਦੱਸ ਦੇਈਏ ਕਿ ਜਦੋਂ ਤਾਜੋ ਰੋਡ ’ਤੇ ਤਹਿਸੀਲ ਬਣੀ ਸੀ ਤਾਂ ਉੱਥੇ ਸੇਵਾ ਕੇਂਦਰ ਨਾਲ ਹੀ ਸੀ।

ਪਿਛਲੀ ਖ਼ਬਰ ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸ਼ਹਿਰ ਵਾਸੀਆਂ ਨਾਲ ਹੋ ਰਹੀਆਂ ਵਧੀਕੀਆਂ ਸੰਬੰਧੀ ਸ਼ਹਿਰ ਵਾਸੀ ਹੋਏ ਇਕ ਮੰਚ ’ਤੇ ਇਕੱਠੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।