24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਗੈਰ ਕਾਨੂੰਨੀ ਲੱਕੀ ਡਰਾਅ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 25-06-2026


ਧਨੌਲਾ, 24 ਜੂਨ (ਜਤਿੰਦਰ ਸਿੰਘ ਧਨੌਲਾ)-ਪਿੰਡ ਅਸਪਾਲ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸੰਸਥਾ ਦਾ ਜ਼ਿਕਰ ਕਰ ਕੇ ਲੱਕੀ ਡਰਾਅ ਚਲਾਉਣ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਪੁਲਿਸ ਥਾਣਾ ਧਨੌਲਾ ਵਿਖੇ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਮਰੀਕ ਸਿੰਘ ਭੈਣੀ ਜੱਸਾ ਨੇ ਐਸ.ਐਸ.ਪੀ ਬਰਨਾਲਾ ਨੂੰ ਦਰਖ਼ਾਸਤ ਦੇ ਕੇ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਸੀ ਕਿ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ ਦਾ ਨਾਂਅ ਵਰਤ ਕੇ ਕੁੱਝ ਵਿਅਕਤੀਆਂ ਵਲੋਂ ਗੁਰਦੁਆਰਾ ਬਾਬਾ ਜਗਤ ਸਿੰਘ ਬੇਰੀਆਂ ਵਾਲਾ ਗੁਰੂ ਘਰ ਅਸਪਾਲ ਕਲਾਂ ਵਿਖੇ ਕਥਿਤ ਗੈਰ ਕਾਨੂੰਨੀ ਲੱਕੀ ਡਰਾਅ ਚਲਾਇਆ ਜਾ ਰਿਹਾ ਹੈ। ਇਹ ਵੀ ਚਰਚਾ ਸੁਣੀ ਗਈ ਕਿ ਸੋਸ਼ਲ ਮੀਡੀਆ ਫੇਸਬੁੱਕ, ਇੰਸਟਾਗ੍ਰਾਮ ਆਦਿ ’ਤੇ ਗੁਰਦੁਆਰਾ ਸਾਹਿਬ ਦੇ ਨਾਮ ਪਰ ਬਿਨਾਂ ਕਿਸੇ ਮਨਜ਼ੂਰੀ ਦੇ ਖਾਤੇ ਬਣਾ ਕੇ ਸੋਸ਼ਲ ਮੀਡੀਆ ਤੇ ਵੀਡੀਓ ਅੱਪਲੋਡ ਕਰ ਕੇ ਗੁਰਦੁਆਰਾ ਸਾਹਿਬ ਦੀਆਂ ਸ਼ਰਧਾਲੂ ਸੰਗਤਾਂ ਨੂੰ ਲੱਕੀ ਡਰਾਅ ਦੇ ਇਨਾਮ ਵਿਚ ਸਕਰਾਪੀਓ ਐਨ ਗੱਡੀ, ਥਾਰ ਜੀਪ, ਥਾਰ ਗੱਡੀ, ਫੋਰਬਾਈ ਫੋਰ ਟਰੈਕਟਰ, ਹਾਰਲੇ ਮੋਟਰਸਾਈਕਲ, ਜੀਪ, 101 ਹੋਰ ਦਿਲ ਖਿੱਚਵੇ ਅਤੇ 21 ਵੱਡੇ ਇਨਾਮ ਦੇਣ ਦਾ ਝਾਂਸਾ ਦੇ ਕੇ ਪੰਜਾਬ ਵਾਸੀਆਂ ਨੂੰ ਲੱਕੀ ਡਰਾਅ ਵਿਚ ਰੁਪਏ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਲੱਕੀ ਡਰਾਅ ਦੇ ਵੱਡੇ ਇਨਾਮਾਂ ਦਾ ਸੰਗਤਾਂ ਨੂੰ ਲਾਲਚ ਦੇ ਕੇ 500 ਰੁਪਏ ਅਤੇ 1000 ਰੁਪਏ ਦੇ ਲੱਕੀ ਡਰਾਅ ਦੇ ਕੂਪਨ ਵੇਚ ਕੇ ਰੁਪਏ ਗੂਗਲ ਪੇ ਮੋਬਾਈਲ ਨੰਬਰਾਂ ਰਾਹੀਂ ਅਤੇ ਨਗਦ ਇਕੱਠੇ ਕੀਤੇ ਜਾ ਰਹੇ ਹਨ। ਸ਼ਿਕਾਇਤ ਕਰਤਾ ਨੇ ਇਹ ਵੀ ਦੱਸਿਆ ਕਿ ਉਕਤ ਲੱਕੀ ਡਰਾਅ ਚਲਾਉਣ ਵਾਲੇ ਵਿਅਕਤੀਆਂ ਵਲੋਂ ਕਥਿਤ ਪਹਿਲਾਂ ਵੀ ਧਾਰਮਿਕ ਸਥਾਨਾਂ ਦੀ ਆੜ ਵਿਚ ਪਿੰਡ ਸੈਦੋਕੇ, ਰਾਉਕੇ ਜ਼ਿਲ੍ਹਾ ਮੋਗਾ, ਪਿੰਡ ਕਰਮਗੜ੍ਹ, ਕੋਠੇ ਅਸਪਾਲ ਜ਼ਿਲ੍ਹਾ ਮਾਨਸਾ, ਪਿੰਡ ਗੋਬਿੰਦਪੁਰਾ ਪਾਪੜਾ ਜ਼ਿਲ੍ਹਾ ਸੰਗਰੂਰ ਵਿਖੇ ਧਾਰਮਿਕ ਸਥਾਨਾਂ ਦੀ ਆੜ ਵਿਚ ਗੈਰ ਕਾਨੂੰਨੀ ਲੱਕੀ ਡਰਾਅ ਚਲਾ ਕੇ ਸਿੱਖ ਸੰਗਤਾਂ ਤੋਂ ਲੱਖਾਂ ਰੁਪਏ ਡਰਾਅ ਦੇ ਕੂਪਨਾਂ ਬਦਲੇ ਇਕੱਤਰ ਕੀਤੇ ਜਾ ਚੁੱਕੇ ਹਨ। ਸੂਤਰਾਂ ਤੋਂ ਵੀ ਪਤਾ ਲੱਗਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਧਾਰਮਿਕ ਸਥਾਨਾਂ ਦੀ ਆੜ ਵਿਚ ਲੱਕੀ ਡਰਾਅ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹੋ ਚੁੱਕੇ ਹਨ। ਪੜਤਾਲ ਉਪਰੰਤ ਧਨੌਲਾ ਪੁਲਿਸ ਨੇ ਚਾਰ ਮੋਬਾਈਲ ਨੰਬਰਾਂ ਦੀ ਵਰਤੋਂ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਇਨਾਮੀ ਚਿੱਟ ਅਤੇ ਮਨੀ ਸਰਕੂਲੇਸਨ ਸਕੀਮ ਪਾਬੰਦੀ ਐਕਟ 1978 ਦੀ ਧਾਰਾ 5 ਅਤੇ 297 ਤੇ 318 (4) ਅਧੀਨ ਪੁਲਿਸ ਥਾਣਾ ਧਨੌਲਾ ਵਿਖੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਵਲੋਂ ਨਾਨਕਸ਼ਾਹੀ ਅਕਾਲ ਕੈਲੰਡਰ’ ਲੋਕ ਅਰਪਣ ਅਗਲੀ ਖ਼ਬਰ ਤਹਿਸੀਲ ਕੰਪਲੈਕਸ ਤਪਾ ਵਿਖੇ ਸੇਵਾ ਕੇਂਦਰ ਸਥਾਪਿਤ ਕਰਨ ਦੀ ਕੀਤੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।