02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਪਾਵਰਕੱਟ ਲੱਗਣ ਕਰ ਕੇ ਖੇਤਾਂ ਦੀ ਬਿਜਲੀ ਸਪਲਾਈ ਘਟੀ

ਅਜੀਤ ਡੈਸਕ 28-06-2026
ਹੰਡਿਆਇਆ, 27 ਜੂਨ (ਗੁਰਜੀਤ ਸਿੰਘ ਖੁੱਡੀ)- ਖੇਤਾਂ ਵਾਲੀ ਬਿਜਲੀ ਸਪਲਾਈ ਘੱਟ ਆਉਣ ਕਾਰਨ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 220 ਕੇ.ਵੀ. ਗਰਿੱਡ ਹੰਡਿਆਇਆ ਤੋਂ ਚੱਲਦੇ ਖੇਤੀ ਫੀਡਰਾਂ ਨੇ ਕਿਸਾਨਾਂ ਨੂੰ ਬਿਜਲੀ ਸਪਲਾਈ ਘੱਟ ਆ ਰਹੀ ਹੈ। 19 ਫੀਡਰਾਂ ਨੂੰ ਏ, ਬੀ, ਸੀ ਗਰੁੱਪਾਂ ਵਿਚ ਵੰਡਿਆ ਹੋਇਆ ਹੈ। ਜਿਸ ’ਤੇ ਬੀਤੀ ਰਾਤ 8:40 ਘੰਟੇ ਪਾਵਰਕੱਟ ਲਗਾਇਆ ਗਿਆ। ਅੱਜ ਵੀ ਦਿਨ ਵੇਲੇ 3:40 ਵਜੇ ਪਾਵਰ ਕੱਟ ਲੱਗਿਆ ਜੋ 5 ਵਜੇ ਤੱਕ ਜਾਰੀ ਸੀ। ਵਿਭਾਗ ਦਾ ਕਹਿਣਾ ਹੈ ਕਿ ਮੁੱਖ ਦਫ਼ਤਰ ਪਟਿਆਲਾ ਵਲੋਂ ਸਪਲਾਈ ਦੇਣ ਜਾਂ ਨਾ ਦੇਣ ਲਈ ਹੁਕਮ ਆਉਂਦੇ ਹਨ ਤੇ ਪਾਵਰਕੱਟ ਲਗਾਏ ਜਾਂਦੇ ਹਨ। ਜੂਨ ਦੇ ਮਹੀਨੇ ’ਚ ਬਰਸਾਤ ਨਾ ਹੋਣ ਕਰ ਕੇ ਪਾਵਰਕਾਮ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਪਾਵਰ ਕੱਟ ਲਗਾਉਣ ’ਤੇ ਬਿਜਲੀ ਸਪਲਾਈ ਘੱਟ ਦੇਣ ਸਬੰਧੀ ਪਾਵਰਕਾਮ ਦੇ ਐਸ.ਡੀ.ਓ. ਬਰਨਾਲਾ ਸ੍ਰੀ ਰੋਹਿਤ ਬਾਂਸਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲਹਿਰਾ ਮੁਹੱਬਤ ਥਰਮਲ ’ਚ ਤਕਨੀਕੀ ਨੁਕਸ ਕਾਰਨ ਸਪਲਾਈ ਘੱਟ ਆ ਰਹੀ ਹੈ।
ਪਿਛਲੀ ਖ਼ਬਰ ਭਾਕਿਯੂ ਡਕੌਂਦਾ ਵਲੋਂ ਪੱਖੋ ਕੈਂਚੀਆਂ ਵਿਖੇ ਧਰਨਾ ਕੱਲ੍ਹ ਅਗਲੀ ਖ਼ਬਰ ਰਾਮਬਾਗ ਰੋਡ ’ਤੇ ਬੰਦ ਪਏ ਜਨਤਕ ਪਖਾਨੇ ਕਾਰਨ ਦੁਕਾਨਦਾਰਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।