02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਭਾਕਿਯੂ ਡਕੌਂਦਾ ਵਲੋਂ ਪੱਖੋ ਕੈਂਚੀਆਂ ਵਿਖੇ ਧਰਨਾ ਕੱਲ੍ਹ

ਅਜੀਤ ਡੈਸਕ 28-06-2026
ਸ਼ਹਿਣਾ, 27 ਜੂਨ (ਸੁਰੇਸ਼ ਗੋਗੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਵਿਚ ਬਲਾਕ ਸ਼ਹਿਣਾ ਦੀਆਂ ਸਮੂਹ ਇਕਾਈਆਂ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਕੀਤੀ ਗਈ । ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਨੇ ਦੱਸਿਆ ਕਿ ਸਰਕਾਰ 8 ਘੰਟੇ ਦਿਨ ਸਮੇਂ ਬਿਜਲੀ ਸਪਲਾਈ ਖੇਤੀ ਖੇਤਰ ਲਈ ਦੇਣ ਦੇ ਦਾਅਵੇ ਕਰਦੀ ਹੈ ਪਰ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰ ’ਤੇ ਚੱਲ ਰਿਹਾ ਹੈ ਅਤੇ ਬਿਜਲੀ ਦੇ ਲੰਬੇ ਕੱਟ ਲਾਉਣੇ ਸ਼ੁਰੂ ਕਰ ਦਿੱਤੇ ਹਨ । ਪ੍ਰਧਾਨ ਸੀਰਾ ਨੇ ਕਿਹਾ ਕਿ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਝੋਨਾ ਪਾਲਣਾ ਕਿਸਾਨਾਂ ਦੇ ਵੱਸ ’ਚ ਨਹੀਂ । ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਕੱਟ ਲਾਉਣ ਤੋਂ ਇਲਾਵਾ ਟੁੱਟਵੀਂ ਦਿੱਤੀ ਜਾ ਰਹੀ ਹੈ । ਕਿਸਾਨਾਂ ਨੂੰ ਰਾਤ ਸਮੇਂ ਬਿਜਲੀ ਸਪਲਾਈ ਦੇ ਸੰਬੰਧ ਵਿਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ । ਇਸ ਸਮੇਂ ਭਿੰਦਾ ਢਿੱਲਵਾਂ ਜਨਰਲ ਸਕੱਤਰ, ਹਰਚਰਨ ਸਿੰਘ ਸੁੱਖਪੁਰਾ ਜ਼ਿਲ੍ਹਾ ਆਗੂ, ਕਰਮ ਸਿੰਘ ਭਦੌੜ, ਦਰਸ਼ਨ ਸਿੰਘ ਮਹਿਤਾ, ਹਰਬੰਸ ਸਿੰਘ ਚੀਮਾ, ਬਲਵੰਤ ਸਿੰਘ ਨੰਬਰਦਾਰ ਜ਼ਿਲ੍ਹਾ ਆਗੂ, ਹਰਜਿੰਦਰ ਸਿੰਘ ਅਤੇ ਗੋਗੀ ਚੀਮਾ ਆਦਿ ਵੀ ਹਾਜ਼ਰ ਸਨ । ਜਥੇਬੰਦੀ ਨੇ 29 ਜੂਨ ਨੂੰ ਪੱਖੋ ਕੈਂਚੀਆਂ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ ।
ਪਿਛਲੀ ਖ਼ਬਰ ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਾਵਰਕੱਟ ਲੱਗਣ ਕਰ ਕੇ ਖੇਤਾਂ ਦੀ ਬਿਜਲੀ ਸਪਲਾਈ ਘਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।