03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ੍ਰੀ ਖਾਟੂ ਸ਼ਿਆਮ ਦੀ 19ਵੀਂ ਚੌਂਕੀ ਮੌਕੇ ਭਜਨ ਗਾਇਕ ਦੀਪਕ ਜੈਨ ਨੇ ਬੰਨ੍ਹਿਆ ਰੰਗ

ਅਜੀਤ ਡੈਸਕ 28-06-2026
ਤਪਾ ਮੰਡੀ, 27 ਜੂਨ (ਪ੍ਰਵੀਨ ਗਰਗ)-ਨਿਰਜਲਾ ਇਕਾਦਸ਼ੀ ਨੂੰ ਮੁੱਖ ਰੱਖਦਿਆਂ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵਲੋਂ ਸ੍ਰੀ ਖਾਟੂ ਸ਼ਿਆਮ ਦੀ 19ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਦਰਾਜ਼ ਫਾਟਕ ਨਜ਼ਦੀਕ ਕਰਵਾਈ ਗਈ। ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਮਨੋਜ ਕੁਮਾਰ ਮੋਜੀ ਧੌਲਾ ਤੋਂ ਸਮੇਤ ਪਰਿਵਾਰ ਅਦਾ ਕਰਵਾਈ। ਉਪਰੰਤ ਪ੍ਰਸਿੱਧ ਭਜਨ ਗਾਇਕ ਦੀਪਕ ਜੈਨ (ਬੁਢਲਾਡਾ ਵਾਲੇ) ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਚੌਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕਰ ਕੇ ਬਾਬਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਅਤੇ ਰਵੀ ਮੌੜ ਨੂੰ ਵਿਸ਼ੇਸ਼ ਸਹਿਯੋਗ ਕਰਨ ’ਤੇ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਚੌਕੀ ਮੌਕੇ ਲੰਗਰ ਦੀ ਸੇਵਾ ਮੌੜ ਪਰਿਵਾਰ ਵਲੋਂ ਕੀਤੀ ਗਈ। ਇਸ ਮੌਕੇ ਅਰੁਣ ਗੋਇਲ, ਅਮਿੱਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਉਗਰ ਮੌੜ, ਰਘੁਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲ ਅਕੈਡਮੀ ਮਹਿਲ ਕਲਾਂ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਪਾਰਟੀ ਲਈ ਸ਼ਾਨਦਾਰ ਸੇਵਾਵਾਂ ਬਦਲੇ ਭਾਜਪਾ ਹਾਈਕਮਾਂਡ ਵਲੋਂ ਅਮਨ ਥਾਪਰ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।