12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੈਡੀਕਲ ਲੈਬ ਟੈਕਨੋਲੋਜਿਸਟ ਐਸੋਸੀਏਸ਼ਨ ਦੀ ਮੀਟਿੰਗ- ਕਈ ਅਹਿਮ ਮਸਲਿਆਂ ਉੱਤੇ ਕੀਤੀ ਚਰਚਾ

ਅਜੀਤ ਡੈਸਕ 30-06-2026
ਸੰਗਰੂਰ, 29 ਜੂਨ (ਅਮਨਦੀਪ ਸਿੰਘ ਬਿੱਟਾ) – ਸੰਗਰੂਰ ਮੈਡੀਕਲ ਲੈਬ ਟੈਕਨੋਲੋਜਿਸਟ ਐਸੋਸੀਏਸ਼ਨ ਦੀ ਮੀਟਿੰਗ ਸ੍ਰੀ ਮੁਕੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਐਸਸੀਏਸ਼ਨ ਦੇ ਜਨਰਲ ਸਕੱਤਰ ਗੁਰਸਿਮਰਤ ਸਿੰਘ ਗਿੱਲ ਨੇ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਗੁਲਜਾਰ ਸਿੰਘ ਬੋਬੀ ਨੂੰ ਵੀ ਜੀ ਆਇਆ ਕਿਹਾ। ਮੁਕੇਸ਼ ਸ਼ਰਮਾ ਨੇ ਮੀਟਿੰਗ ਦੇ ਏਜੰਡੇ ਸਬੰਧੀ ਪੂਰੇ ਹਾਊਸ ਨੂੰ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਟੇਟ ਬਾਡੀ ਦੀ ਮੀਟਿੰਗ ਜੋ 16 ਮਈ ਨੂੰ ਜਲੰਧਰ ਵਿਖੇ ਹੋਈ ਸੀ , ਵਿਚੋਂ ਜਗਦੀਪ ਭਾਰਦਵਾਜ ਦੀ ਪ੍ਰਧਾਨਗੀ ਹੇਠ ਅਹਿਮ ਮਸਲੇ ਵਿਚਾਰੇ ਗਏ ਜਿਨ੍ਹਾਂ ਸਬੰਧੀ ਉਨ੍ਹਾਂ ਸੰਗਰੂਰ ਬਾਡੀ ਦੇ ਮੈਂਬਰਾਂ ਨੂੰ ਵੀ ਜਾਣੂ ਕਰਵਾਇਆ। ਹੋਰ ਵੀ ਅਹਿਮ ਮੁੱਦਿਆਂ ਬਾਰੇ ਚਰਚਾਂ ਕਰਦਿਆਂ ਮੁਕੇਸ਼ ਸ਼ਰਮਾ ਨੇ ਕਿਹਾ ਕਿ ਕਿਸ ਤਰ੍ਹਾਂ ਇੱਕ ਚੰਗੇ ਨਰੋਏ ਸਮਾਜ ਦਾ ਧਿਆਨ ਰੱਖਣ ਲਈ ਉਹ ਆਪਣੀ ਸਰਗਰਮ ਦਾ ਧਿਆਨ ਰੱਖਣ ਲਈ ਉਹ ਆਪਣੀ ਸਰਗਰਮ ਭੂਮਿਕਾ ਨਿਭਾਅ ਸਕਦੇ ਹਨ। ਸਮਾਜ ਨੂੰ ਚੰਗੀਆਂ ਟੈਸਟ ਸਹੂਲਤਾਂ ਦੇਣ ਸਬੰਧੀ ਕਾਫੀ ਨਵੀਆਂ ਗਾਇਡਲਾਇਨਜ ਸਬੰਧੀ ਵੀ ਉਨ੍ਹਾਂ ਜਾਣੂ ਕਰਵਾਇਆ। ਐਸੋਸੀਏਸ਼ਨ ਨੇ ਪੰਜ ਮੈਂਬਰਾਂ ਨੂੰ ਸਨਮਾਨਤ ਵੀ ਕੀਤਾ ਜਿਨ੍ਹਾਂ ਵਿਚ ਜੋਨੀ, ਪਰਮਜੀਤ ਸਿੰਘ, ਮੋਹਿਤ ਖਾਨ, ਅਕਾਸ਼ਦੀਪ ਸਿੰਘ, ਕੁਲਵੰਤ ਰਾਏ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤੇ ਗਏ।
ਪਿਛਲੀ ਖ਼ਬਰ ਦੌਲੋ ਨੰਗਲ ਦੀ ਸੰਗਤ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਮੁੱਖ ਮੰਤਰੀ ਦੇ ਬਾਈਕਾਟ ਦਾ ਕੀਤਾ ਪ੍ਰਣ ਅਗਲੀ ਖ਼ਬਰ ਗੁਰਦੁਆਰਾ ਯਾਦਗਰ ਸ਼ਹੀਦਾਂ ਕਮੇਟੀ ਵਲੋਂ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।