06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਨੇ ਵੱਖ-ਵੱਖ ਲੋੜਵੰਦਾਂ ਦੀ ਕੀਤੀ ਮਦਦ

ਅਜੀਤ ਡੈਸਕ 01-07-2026
ਸ਼ਹਿਣਾ, 30 ਜੂਨ (ਸੁਰੇਸ਼ ਗੋਗੀ)-ਇਲਾਕੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਵੱਖ-ਵੱਖ ਲੋੜਵੰਦ ਵਿਅਕਤੀਆਂ ਦੀ ਆਰਥਿਕ ਮਦਦ ਕੀਤੀ। ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਕਿਹਾ ਕਿ ਸ਼ਹੀਦ ਭਾਈ ਨਿਰਮਲ ਸਿੰਘ ਨਿੰਮਾ ਰਾਜੇਆਣਾ ਜ਼ਿਲ੍ਹਾ ਮੋਗਾ ਦੇ ਪਰਿਵਾਰ ਨੂੰ ਘਰ ਬਣਾਉਣ ਲਈ ਜਥੇਦਾਰ ਰਣਜੀਤ ਸਿੰਘ ਐਬਸਫੋਰਡ ਕੈਨੇਡਾ ਵਲੋਂ 50 ਹਜ਼ਾਰ ਅਤੇ ਇਕ ਲੱਖ ਰੁਪਏ ਜਥੇਦਾਰ ਸਤਨਾਮ ਸਿੰਘ ਮੌਂਟਰੀਅਲ ਕੈਨੇਡਾ ਵਲੋਂ ਦਿੱਤਾ ਗਿਆ। ਇਸ ਤੋਂ ਇਲਾਵਾ ਚਰਨਜੀਤ ਸਿੰਘ ਬਰਾੜ ਵਲੋਂ 6 ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਰਾਸ਼ਨ ਦੀ ਸੇਵਾ ਕੀਤੀ ਗਈ। ਇਸੇ ਤਰ੍ਹਾਂ ਜਥੇਦਾਰ ਜਗਜੀਤ ਸਿੰਘ ਟੋਰਾਂਟੋਂ ਵਲੋਂ ਦੋ ਵਿਦਿਆਰਥੀਆਂ ਨੂੰ ਸਾਈਕਲ ਭੇਟ ਕੀਤੇ ਗਏ, ਜੋ ਦੋ ਕਿੱਲੋਮੀਟਰ ਤੋਂ ਵੱਧ ਸਫ਼ਰ ਕਰ ਕੇ ਸਕੂਲ ਆਉਂਦੇ ਸਨ । ਹਰਜੀਤ ਸਿੰਘ ਬਾਠ ਕਿਚਨਰ ਵਾਟਰਲੂ ਦੀ ਸੰਗਤ ਵਲੋਂ ਕੋਮਲਪ੍ਰੀਤ ਕੌਰ ਦੀ ਵਕਾਲਤ ਦੀ ਪੜ੍ਹਾਈ ਲਈ ਅਤੇ ਸੰਜੂ ਕੌਰ ਵਾਸੀ ਮੌੜ ਪਟਿਆਲਾ ਦੀ ਫ਼ੀਸ ਭਰੀ ਗਈ ਅਤੇ ਮਾਤਾ ਗੁਰਦੇਵ ਕੌਰ ਘੁੰਨਸ ਨੂੰ ਨਕਦ ਰਾਸ਼ੀ ਭੇਟ ਕੀਤੀ ਗਈ । ਉਨ੍ਹਾਂ ਦੱਸਿਆ ਕਿ ਪਿੰਡ ਉਗੋਕੇ ਵਿਖੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਚਰਨਜੀਤ ਸਿੰਘ ਬਰਾੜ ਵਲੋਂ ਏ.ਸੀ ਭੇਟ ਕੀਤਾ ਗਿਆ। ਜਥੇਦਾਰ ਜਗਜੀਤ ਸਿੰਘ ਅਤੇ ਤੇਜਿੰਦਰ ਕੌਰ ਕੈਨੇਡਾ ਵਲੋਂ ਅਧਰੰਗ ਦੇ ਮਰੀਜ਼ ਨਛੱਤਰ ਸਿੰਘ ਵਾਸੀ ਮੌੜ ਨਾਭਾ ਨੂੰ ਕੂਲਰ ਭੇਟ ਕੀਤਾ ਗਿਆ ਅਤੇ ਸ਼ਹੀਦ ਬਲਵਿੰਦਰ ਸਿੰਘ ਦੀ ਮਾਤਾ ਹਰਬੰਸ ਕੌਰ ਨੂੰ 10 ਹਜ਼ਾਰ ਦੀ ਸਹਾਇਤਾ ਵੀ ਦਿੱਤੀ ਗਈ। ਇਸੇ ਤਰ੍ਹਾਂ ਮੱਖਣ ਸਿੰਘ ਵਾਸੀ ਮੌੜ ਪਟਿਆਲਾ ਦੀ ਬੇਟੀ ਦਾ ਵਿਆਹ ਬੂਟਾ ਸਿੰਘ ਦੁਬਈ ਦੇ ਮਿੱਤਰ ਮੰਡਲੀ ਵਲੋਂ 50 ਹਜ਼ਾਰ ਰੁਪਏ ਤੋਂ ਇਲਾਵਾ ਜਥੇਦਾਰ ਸਤਨਾਮ ਸਿੰਘ ਮੌਂਟਰੀਅਲ, ਜਸਪ੍ਰੀਤ ਸਿੰਘ ਯੂ.ਐਸ.ਏ ਵਲੋਂ ਵੀ ਸਹਿਯੋਗ ਦਿੱਤਾ ਗਿਆ। ਜਿਸ ਨਾਲ ਵਿਆਹ ਵਿਚ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ ਅਤੇ ਬਰਾਤ ਦਾ ਖਰਚਾ ਕੀਤਾ ਗਿਆ ਅਤੇ ਟੈਂਟ ਦੀ ਸੇਵਾ ਜਸਕਰਨ ਟੈਂਟ ਹਾਊਸ ਮੌੜ ਨਾਭਾ ਨੇ ਕੀਤੀ। ਇਸ ਮੌਕੇ ਲਖਵਿੰਦਰ ਸਿੰਘ ਮੌੜ, ਖੁਸਪ੍ਰੀਤ ਸਿੰਘ ਦੁੱਲਮਸਰ, ਨੋਨਾ ਹਲਵਾਈ, ਜਸਕਰਨ ਸਿੰਘ ਪੁਰਬਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੇਪਰ ਲੀਕ ਦਾ ਮੁੱਦਾ ਯੋਜਨਾਬੱਧ ‘ਘਪਲਾ’ ਹੈ, ਜਿਸ ਪਿੱਛੇ ਭਾਜਪਾ-ਮੋਹਿਤ ਮਹਿੰਦਰਾ ਅਗਲੀ ਖ਼ਬਰ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਇੱਕ ਇੱਕ ਵਾਅਦਾ ਪੂਰਾ ਕੀਤਾ- ਵਿਧਾਇਕ ਉੱਗੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।